ਨਵੀਂ ਦਿੱਲੀ (ਭਾਸ਼ਾ)– ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ 2021 ਤੋਂ 2022 ਦਰਮਿਆਨ ਫਰਜ਼ੀ ਖਬਰਾਂ ਅਤੇ ਦੇਸ ਲਈ ਹਾਨੀਕਾਰਕ ਸਮੱਗਰੀ ਪ੍ਰਕਾਸ਼ਤ ਕਰਨ ਲਈ 94 ਯੂਟਿਊਬ ਆਧਾਰਿਤ ਨਿਊਜ਼ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ, ਵੈੱਬਸਾਈਟਾਂ ਅਤੇ ਐਪ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ’ਚ ਪਸ਼ੁਪਤੀ ਨਾਥ ਸਿੰਘ ਅਤੇ ਜਨਾਰਦਨ ਸਿਗ੍ਰੀਵਾਲ ਦੇ ਸਵਾਲਾਂ ਦੇ ਲਿਖਤ ਜਵਾਬ ’ਚ ਇਹ ਜਾਣਕਾਰੀ ਦਿੱਤੀ।
ਠਾਕੁਰ ਨੇ ਕਿਹਾ ਕਿ ਸੂਚਨਾ ਤਕਨੀਕੀ ਐਕਟ, 2000 ਤਹਿਤ ਸੂਚਨਾ ਤਕਨੀਕੀ (ਇੰਟਰਮੀਡੀਏਟ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਕੋਡ ਆਫ਼ ਕੰਡਕਟ) 2021 ਮੁਤਾਬਕ, ਪ੍ਰਕਾਸ਼ਕਾਂ ਲਈ ਜ਼ਰੂਰੀ ਹੈ ਕਿ ਉਹ ਅਜਿਹੀ ਸਮੱਗਰੀ ਪ੍ਰਕਾਸ਼ਿਤ ਨਾ ਕਰਨ ਜੋ ਗਲਤ, ਗੁੰਮਰਾਹਕੁੰਨ, ਝੂਠ ਅਤੇ ਅੱਧਾ ਸੱਚ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਨਵੰਬਰ 2019 ’ਚ ਮੰਤਰਾਲਾ ਨੇ ਪੱਤਰ ਸੂਚਨਾ ਦਫਤਰ ’ਚ ਇਕ ਤੱਥ ਖੋਜ ਯੂਨਿਟ (ਐੱਫ.ਯੂ.ਸੀ.) ਵੀ ਸਥਾਪਿਤ ਕੀਤੀ ਜਿਸਨੇ ਫਰਜ਼ੀ ਖਬਰਾਂ ਦਾ ਪਰਦਾਫਾਸ਼ ਕੀਤਾ ਹੈ।
ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 2021 ਤੋਂ 2022 ਦਰਮਿਆਨ ਸੂਚਨਾ ਤਕਨੀਕੀ ਐਕਟ ਦੀ ਧਾਰਾ 69 ਮੁਤਾਬਕ, ਫਰਜ਼ੀ ਖਬਰਾਂ ਅਤੇ ਭਾਰਤ ਦੀ ਪ੍ਰਭੂਸੱਤਾ, ਅਖੰਡਤਾ, ਰੱਖਿਆ, ਸੁਰੱਖਿਆ ਅਤੇ ਦੂਜੇ ਦੇਸ਼ਾਂ ਦੇ ਨਾਲ ਚੰਗੇ ਸੰਬੰਧਾਂ ਆਦਿ ਦੇ ਹਿੱਤ ’ਚ ਨਹੀਂ ਆਈ ਜਾਣ ਵਾਲੀ ਸਮੱਗਰੀ ਪ੍ਰਕਾਸ਼ਿਤ ਕਰਨ ਲਈ 94 ਯੂਟਿਊਬ ਆਧਾਰਿਤ ਨਿਊਜ਼ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ, ਵੈੱਬਸਾਈਟਾਂ ਅਤੇ ਐਪ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਜੰਮੂ ਪ੍ਰਸ਼ਾਸਨ ਨੇ ਪੇਇੰਗ ਗੈਸਟ ਦਾ ਰਜਿਸਟਰੇਸ਼ਨ ਕੀਤਾ ਜ਼ਰੂਰੀ, ਜਾਣੋ ਕਿਉਂ
NEXT STORY