ਜਲੰਧਰ— ਭਾਰਤ ਦਾ ਲੀਡਿੰਗ ਆਨਲਾਈਨ ਸਟੋਰ ਫਲਿੱਪਕਾਰਟ ਜਲਦੀ ਹੀ ਇੰਟਲ ਦੇ ਸਹਿਯੋਗ ਨਾਲ ਆਪਣੇ ਯੂਜ਼ਰਸ ਲਈ 'Lat it Up' ਨਾਂ ਦਾ ਲੈਪਟਾਪ ਸੇਲ ਇਵੈਂਟ ਸ਼ੁਰੂ ਕਰਨ ਜਾ ਰਹੀ ਹੈ। ਇਸ ਸੇਲ 'ਚ ਯੂਜ਼ਰਸ HP, Dell, Acer, Asus, Lenovo ਵਰਗੀਆਂ ਕੰਪਨੀਆਂ ਦੇ ਲੈਪਟਾਪ ਘੱਟ ਕੀਮਤ 'ਚ ਖਰੀਦ ਸਕਣਗੇ।
ਇਸ ਸੇਲ 'ਚ 16,700 ਰੁਪਏ ਤੋਂ ਸ਼ੁਰੂ ਹੋ ਕੇ 25,990 ਰੁਪਏ ਤੱਕ ਦੇ ਲੈਪਟਾਪ ਮੁਹੱਈਆ ਹੋਣਗੇ, ਜਿਨ੍ਹਾਂ 'ਚ ਕੋਰ i3 ਪ੍ਰੋਸੈਸਰ, 4GB ਰੈਮ ਅਤੇ 1 TB HDD ਮੌਜੂਦ ਹੋਵੇਗੀ। ਨਾਲ ਹੀ ਗੇਮਰਜ਼ ਲਈ ਇਸ ਸੇਲ 'ਚ ਲਿਨੋਵੋ ਕੋਰ i5 ਪ੍ਰੋਸੈਸਰ, 8GB ਰੈਮ ਅਤੇ 2GB ਗ੍ਰਾਫਿਕ ਕਾਰਡ ਵਾਲਾ ਮਾਡਲ 44,990 ਰੁਪਏ 'ਚ ਮੁਹੱਈਆ ਕੀਤਾ ਜਾਵੇਗਾ, ਨਾਲ ਹੀ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਖਰੀਦਣ 'ਤੇ 5 ਫੀਸਦੀ ਦਾ ਡਿਸਕਾਊਂਟ ਵੀ ਮਿਲੇਗਾ।
ਇਸ ਸੇਲ ਨੂੰ ਲੈ ਕੇ ਫਲਿੱਪਕਾਰਟ ਦੇ ਇਲੈਕਟ੍ਰੋਨਿਕ, ਆਟੋ ਦੇ VP Adarsh K Menon ਦਾ ਕਹਿਣਾ ਹੈ ਕਿ ਅਸੀਂ ਇਸ ਸੇਲ ਨਾਲ ਹਰ ਗਾਹਕ ਦੀ ਲੋਕੇਸ਼ਨ 'ਤੇ ਹੀ ਉਸ ਨੂੰ ਟੈਕਨਾਲੋਜੀ ਦੇ ਨਜ਼ਦੀਕ ਲੈ ਜਾਵਾਂਗੇ।
ਆਸੂਸ ਨੇ ਲਾਂਚ ਕੀਤਾ Pegasus ਸੀਰੀਜ ਦਾ ਨਵਾਂ ਸਮਾਰਟਫੋਨ
NEXT STORY