ਗੈਜੇਟ ਡੈਸਕ- ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇਣ ਲਈ ਵਟਸਐਪ ਆਪਣੀ ਐਪ 'ਚ ਨਵੇਂ-ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ। ਹੁਣ ਕੰਪਨੀ ਇਕ ਅਜਿਹਾ ਫੀਚਰ ਲੈ ਕੇ ਆ ਰਹੀ ਹੈ ਜੋ ਹੁਣ ਤਕ ਸਿਰਫ ਵਿਸ਼ੇਸ਼ ਤੌਰ 'ਤੇ ਵਟਸਐਪ ਬਿਜ਼ਨੈੱਸ ਅਕਾਊਂਟਸ ਲਈ ਉਪਲੱਬਧ ਸੀ। ਇਸ ਫੀਚਰ ਦਾ ਨਾਂ Cover Photo, ਜਿਸ ਤਰ੍ਹਾਂ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ 'ਤੇ ਡੀਪੀ ਤੋਂ ਇਲਾਵਾ ਕਵਰ ਫੋਟੋ ਲਗਾਉਂਦੇ ਹੋ, ਠੀਕ ਉਸੇ ਤਰ੍ਹਾਂ ਹੁਣ ਜਲਦੀ ਵਟਸਐਪ 'ਤੇ ਵੀ ਤੁਸੀਂ ਆਪਣੀ ਪ੍ਰੋਫਾਈਲ ਨੂੰ ਸ਼ਾਨਦਾਰ ਲੁੱਕ ਦੇ ਸਕੋਗੇ। ਦਰਅਸਲ, ਵਟਸਐਪ ਹੁਣ ਪ੍ਰੋਫਾਈਲ ਕਸਟਮਾਈਜੇਸ਼ਨ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਿਹਾ ਹੈ, ਫਿਲਹਾਲ ਇਹ ਫੀਚਰ ਅਜੇ ਡਿਵੈਲਪਮੈਂਟ ਪੜਾਅ 'ਚ ਹੈ।
ਵਟਸਐਪ ਡਿਵੈਲਪਮੈਂਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਦੀ ਇਕ ਪੋਸਟ ਅਨੁਸਾਰ, ਵਟਸਐਪ ਯੂਜ਼ਰਜ਼ ਨੂੰ ਜਲਦੀ ਕਵਰ ਫੋਟੋ ਅਪਲੋਡ ਕਰਨ ਅਤੇ ਪ੍ਰੋਫਾਈਲ 'ਤੇ ਸੈੱਟ ਕਰਨ ਦੀ ਸਹੂਲਤ ਮਿਲੇਗੀ। ਇਕ ਵਾਰ ਇਸ ਫੀਚਰ ਦੇ ਰਿਲੀਜ਼ ਹੋਣ ਤੋਂ ਬਾਅਦ ਯੂਜ਼ਰਜ਼ ਪ੍ਰੋਫਾਈਲ ਕਵਰ ਫੋਟੋ ਲਗਾਉਣ ਲਈ ਤਸਵੀਰ ਨੂੰ ਫੋਨ ਦੀ ਗੈਲਰੀ 'ਚੋਂ ਸਿਲੈਕਟ ਕਰਕੇ ਅਪਲੋਡ ਕਰ ਸਕਣਗੇ। ਕਵਰ ਫੋਟੋ ਤੁਹਾਡੇ ਪ੍ਰੋਫਾਈਲ ਦੇ ਟਾਪ 'ਤੇ ਦਿਖਾਈ ਦੇਵੇਗੀ, ਜਿਵੇਂ ਕਿ ਫੇਸਬੁੱਕ 'ਤੇ ਦਿਖਾਈ ਦਿੰਦੀ ਹੈ।
ਨਵੇਂ ਫੀਚਰ ਦੇ ਨਾਲ ਵੀ ਮਿਲੇਗੀ ਪ੍ਰਾਈਵੇਸੀ
WABetaInfo ਨੇ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਵਰ ਫੋਟੋ ਕਿੱਥੇ ਦਿਖਾਈ ਦਿੰਦੀ ਹੈ ਅਤੇ ਕਿੱਥੇ ਤੁਹਾਨੂੰ ਆਪਸ਼ਨ ਮਿਲੇਗੀ। ਇਹ ਹੀ ਨਹੀਂ, ਵਟਸਐਪ ਇਸ ਨਵੇਂ ਫੀਚਰ ਦੇ ਨਾਲ ਪ੍ਰਾਈਵੇਸੀ ਸੈਟਿੰਗ ਨੂੰ ਵੀ ਸ਼ਾਮਲ ਕਰੇਗਾ ਜਿਸ ਨਾਲ ਯੂਜ਼ਰਜ਼ ਨੂੰ ਬਿਹਤਰ ਕੰਟਰੋਲ ਮਿਲੇਗਾ ਕਿ ਕਵਰ ਫੋਟੋ ਨੂੰ ਕੌਣ ਦੇਖ ਸਕੇ ਅਤੇ ਕੌਣ ਨਹੀਂ। ਯੂਜ਼ਰਜ਼ ਨੂੰ Everyone, My contacts ਅਤੇ Nobody ਤਿੰਨ ਆਪਸ਼ੰਸ ਮਿਲਣਗੇ ਜਿਵੇਂ ਕਿ ਸਟੇਟਸ ਅਤੇ ਪ੍ਰੋਫਾਈਲ ਫੋਟੋ ਲਈ ਮਿਲਦੇ ਹਨ।
Everyone ਫੀਚਰ ਨੂੰ ਚੁਣੋਗੇ ਤਾਂ ਤੁਹਾਡੀ ਵਟਸਐਪ ਫੋਟੋ ਹਰ ਵਟਸਐਪ ਯੂਜ਼ਰ ਦੇਖ ਸਕੇਗਾ, ਇਥੋਂ ਤਕ ਕਿ ਉਹ ਲੋਕ ਵੀ ਜੋ ਤੁਹਾਡੇ ਕਾਨਟੈਕਟ ਲਿਸਟ 'ਚ ਨਹੀਂ ਹਨ। My contacts ਆਪਸ਼ਨ ਚੁਣੋਗੇ ਤਾਂ ਕਵਰ ਫੋਟੋ ਸਿਰਫ ਓਹੀ ਲੋਕ ਦੇਖ ਸਕਣਗੇ ਜੋ ਤੁਹਾਡੇ ਕਾਨਟੈਕਟ ਲਿਸਟ 'ਚ ਹਨ। ਜੇਕਰ ਤੁਸੀਂ Nobody ਆਪਸ਼ਨ ਚੁਣੋਗੇ ਤਾਂ ਤੁਹਾਡੀ ਕਵਰ ਫੋਟੋ ਵਟਸਐਪ 'ਤੇ ਕੋਈ ਵੀ ਯੂਜ਼ਰ ਨਹੀਂ ਦੇਖ ਸਕੇਗਾ।
Instagram ਯੂਜ਼ਰਸ ਲਈ ਖ਼ੁਸ਼ਖ਼ਬਰੀ! ਆ ਰਿਹੈ ਧਾਕੜ ਫੀਚਰ
NEXT STORY