ਗੈਜੇਟ ਡੈਸਕ - ਵਟਸਐਪ ਇੰਨਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਬਣ ਗਿਆ ਹੈ ਕਿ ਇਸ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਹਰ ਰੋਜ਼ ਲੱਖਾਂ ਸਰਗਰਮ ਯੂਜ਼ਰਸ ਇਸ ਐਪ ਦੀ ਵਰਤੋਂ ਕਰਦੇ ਹਨ ਪਰ ਜ਼ਿਆਦਾਤਰ ਲੋਕ ਜੋ ਵਟਸਐਪ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਉਨ੍ਹਾਂ 6 ਦੇਸ਼ਾਂ ਬਾਰੇ ਵੀ ਪਤਾ ਨਹੀਂ ਹੈ ਜਿੱਥੇ ਵਟਸਐਪ 'ਲਾਕ' ਹੈ ਭਾਵ ਕਿ ਪਾਬੰਦੀਸ਼ੁਦਾ ਹੈ? ਦੱਸ ਦਈਏ ਕਿ ਵਟਸਐਪ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਵਰਤਿਆ ਜਾਂਦਾ ਹੈ ਪਰ ਕੁਝ ਦੇਸ਼ ਅਜਿਹੇ ਹਨ ਜਿੱਥੇ ਇਸ 'ਤੇ ਪਾਬੰਦੀ ਹੈ। ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿ ਉਹ ਕਿਹਰੇ ਦੇਸ਼ ਹਨ ਜਿੱਥੇ ਵਟਸਐਪ ਚਲਾਉਣ 'ਤੇ ਪਾਬੰਦੀ ਹੈ।
ਇਨ੍ਹਾਂ ਦੇਸ਼ਾਂ 'ਚ ਨਹੀਂ ਚੱਲਦਾ WhatsApp
ਚੀਨ
- ਵਟਸਐਪ ਨੂੰ ਵਿਆਪਕ ਇੰਟਰਨੈੱਟ ਨਿਯਮਾਂ ਦੇ ਹਿੱਸੇ ਵਜੋਂ ਬਲਾਕ ਕੀਤਾ ਗਿਆ ਹੈ। ਸਰਕਾਰ ਸਥਾਨਕ ਤੌਰ 'ਤੇ ਵਿਕਸਤ ਐਪਾਂ ਜਿਵੇਂ ਕਿ WeChat ਨੂੰ ਤਰਜੀਹ ਦਿੰਦੀ ਹੈ, ਜੋ ਡੇਟਾ ਨੀਤੀਆਂ ਨਾਲ ਬਿਹਤਰ ਢੰਗ ਨਾਲ ਕੰਮ ਕਰਦੀਆਂ ਹਨ।
ਉੱਤਰ ਕੋਰੀਆ
- ਉੱਤਰੀ ਕੋਰੀਆ 'ਚ ਇੰਟਰਨੈੱਟ ਬਹੁਤ ਜ਼ਿਆਦਾ ਸੀਮਤ ਹੈ, ਜ਼ਿਆਦਾਤਰ ਨਾਗਰਿਕਾਂ ਕੋਲ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ। ਸਿਰਫ਼ ਉੱਚ ਪੱਧਰੀ ਅਧਿਕਾਰੀ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ, ਬਾਕੀਆਂ ਨੂੰ ਕਵਾਂਗਮਯੋਂਗ ਨਾਮਕ ਇੰਟਰਾਨੈੱਟ ਦੀ ਵਰਤੋਂ ਕਰਨੀ ਪੈਂਦੀ ਹੈ।
ਈਰਾਨ
- ਈਰਾਨ ਦਾ WhatsApp 'ਤੇ ਰੁਖ਼ ਸਮੇਂ ਦੇ ਨਾਲ ਬਦਲ ਗਿਆ ਹੈ। ਸਿਆਸੀ ਅਸ਼ਾਂਤੀ ਦੌਰਾਨ ਇਸ 'ਤੇ ਪਾਬੰਦੀ ਲਗਾਈ ਗਈ ਸੀ, ਹਾਲੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਾਬੰਦੀਆਂ ਕੁਝ ਹੱਦ ਤੱਕ ਢਿੱਲੀਆਂ ਕਰ ਦਿੱਤੀਆਂ ਗਈਆਂ ਹਨ ਪਰ ਯੂਜ਼ਰਸ ਨੂੰ ਅਜੇ ਵੀ ਪਲੇਟਫਾਰਮ ਤੱਕ ਪਹੁੰਚ ਕਰਨ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਜ਼ਰਸ ਨੂੰ WhatsApp ਦੀ ਵਰਤੋਂ ਕਰਨ ਲਈ VPN 'ਤੇ ਨਿਰਭਰ ਕਰਨਾ ਪੈਂਦਾ ਹੈ।
ਯੂਏਈ
- ਯੂਏਈ 'ਚ ਵਟਸਐਪ ਮੈਸੇਜਿੰਗ ਕੰਮ ਕਰਦੀ ਹੈ, ਪਰ ਵਾਇਸ ਅਤੇ ਵੀਡੀਓ ਕਾਲਿੰਗ ਫੀਚਰਜ਼ ਸੀਮਤ ਹਨ। ਇਹ ਫੈਸਲਾ ਦੇਸ਼ ਦੇ ਦੂਰਸੰਚਾਰ ਨੀਤੀਆਂ ਅਤੇ ਸਥਾਨਕ ਨਿਯਮਾਂ ਦੇ ਅਨੁਸਾਰ ਵਿਕਲਪਕ ਲਾਇਸੰਸਸ਼ੁਦਾ ਐਪਸ ਨਾਲ ਜੁੜਿਆ ਹੋਇਆ ਹੈ।
ਸੀਰੀਆ
- ਸੀਰੀਆ ਨੇ ਵਟਸਐਪ ਵਰਗੇ ਏਨਕ੍ਰਿਪਟਡ ਸੰਚਾਰ ਸਾਧਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਇਸ ਦੀ ਵਰਤੋਂ ਕੁਝ ਹੱਦ ਤੱਕ VPN ਰਾਹੀਂ ਕੀਤੀ ਜਾ ਸਕਦੀ ਹੈ।
ਕਤਰ
- ਕਤਰ 'ਚ WhatsApp ਦੇ ਵਾਇਸ ਅਤੇ ਵੀਡੀਓ ਕਾਲਿੰਗ ਫੀਚਰਜ਼ ਸੀਮਤ ਹਨ, ਜਦੋਂ ਕਿ ਟੈਕਸਟ ਮੈਸੇਜਿੰਗ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰਦੀ ਹੈ।
Instagram 'ਤੇ Video post ਕਰਨ ਦਾ ਕੀ ਹੈ ਸਹੀ ਸਮਾਂ ? ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY