ਜਲੰਧਰ- ਵਿਸ਼ਵ ਦੀ ਸਭ ਤੋਂ ਪ੍ਰਸਿੱਧ ਇੰਸਟੈਂਟ ਮੈਸੇਜ਼ਿੰਗ ਪਲੇਟਫਾਰਮ WhatsApp ਉਦਯੋਗਪਤੀਆਂ ਲਈ ਇਕ ਸਟ੍ਰਕਚਰਡ ਮੈਸੇਜ 'ਤੇ ਕੰਮ ਕਰ ਰਿਹਾ ਹੈ। ਜਿਸ ਨੂੰ WhatsApp ਪਲੇਟਫਾਰਮ ਦੇ ਲੇਟੈਸਟ ਅਪਡੇਟ 'ਤੇ 'Enterprise' ਨਾਂ ਤੋਂ ਪਾਇਆ ਗਿਆ ਹੈ। ਟਵਿੱਟਰ ਯੂਜ਼ਰਸ @WABetainfo ਦਾ ਕਹਿਣਾ ਹੈ ਕਿ ਇਸ ਸਟ੍ਰਕਚਰਡ ਮੈਸੇਜ਼ ਦੇ ਸਹਾਰੇ WhatsApp ਇਸ ਪਲੇਟਫਾਰਮ ਨੂੰ ਬਿਜਨੈਸ ਫ੍ਰੈਂਡਲੀ ਬਣਾਉਣ ਦੀ ਕੋਸ਼ਿਸ਼ 'ਚ ਹੈ ਤਾਂ ਕਿ ਕਾਰੋਬਾਰੀ WhatsApp ਦਾ ਉਪਯੋਗ ਕਰ ਕੇ ਆਪਣੇ ਟਾਰਗੇਟ ਆਡੀਐਂਸ ਨੂੰ ਸਿੱਧੇ ਮੈਸੇਜ਼ ਭੇਜ ਸਕੇ।
@WABetainfo ਦਾ ਕਹਿਣਾ ਹੈ ਕਿ ਸਟ੍ਰਕਚਰਡ WhatsApp ਮੈਸੇਜ਼ 'ਚ ਕਈ ਤਰ੍ਹਾਂ ਦੇ ਟੈਮਪਲੇਟ ਦੇਖਣ ਗਏ ਹਨ, ਜਿਨ੍ਹਾਂ 'ਚ ਇਕ ਯੂਜ਼ਰਸ ਦੇ ਲੈਂਗਵੇਜ਼ 'ਚ ਇਕ ਮੈਸੇਜ਼ ਦਾ ਟ੍ਰਾਂਸਲੇਸ਼ਨ ਹੈ, ਜੋ ਕਿਸੇ ਬਿਸਨੈਸ ਵੱਲੋਂ ਕਿਸੇ WhatsApp ਟੂਲ ਦੀ ਮਦਦ ਨਾਲ ਮੈਨੇਜ਼ ਕੀਤਾ ਜਾ ਰਿਹਾ ਹੈ ਤਾਂ WhatsApp ਇੰਟਰਪ੍ਰਾਈਜ਼ ਨਾਲ ਭਵਿੱਖ 'ਚ ਕਾਫੀ ਬਦਲਾਅ ਦੇਖੇ ਜਾਣ ਦੀ ਉਮੀਦ ਹੈ। ਇਸ ਟਵੀਟ 'ਚ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਦੇ ਕੋਲ ਪਹਿਲਾਂ ਤੋਂ ਹੀ ਕੁਝ ਅਜਿਹੇ ਟ੍ਰਲਸ ਹੈ, ਜਿਸ ਨਾਲ ਉਹ Json ਫਾਈਲਸ ਦੀ ਮਦਦ ਨਾਲ ਸਟ੍ਰਕਚਰਡ ਮੈਸੇਜ਼ ਨੂੰ ਮੈਨੇਜ਼ ਕਰਦਾ ਹੈ।
WhatsApp ਅਗਸਤ 2016 'ਚ ਹੀ ਆਪਣੇ ਟਰਮ ਅਤੇ ਕੰਡੀਸ਼ਨ ਨੂੰ ਅਪਡੇਟ ਕਰ ਕੇ ਇਸ ਤਰ੍ਹਾਂ ਦੇ ਕਿਸੇ ਕਦਮ ਦੇ ਬਾਰੇ 'ਚ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਸੀ। ਉਸ 'ਚ ਕੰਪਨੀ ਨੇ ਦੱਸਿਆ ਹੈ ਕਿ ਅਸੀਂ WhatsApp ਨੂੰ ਤੁਹਾਡੇ ਕੰਮ 'ਚ ਲਿਆਉਣਾ ਚਾਹੁੰਦੇ ਹਨ ਤਾਂ ਕਿ ਕਾਰੋਬਾਰੀ ਆਪਣੇ ਸਿੱਧੇ ਸੰਵਾਦ ਰੱਖ ਸਕੇ ਅਤੇ ਤੁਹਾਡੇ ਕੰਮ ਦੀ ਜਾਣਕਾਰੀ ਵਰਗੇ ਫਲਾਈਟ ਦਾ ਸਮਾਂ ਕਿਸੇ ਆਫਰ ਦੀ ਜਾਣਕਾਰੀ ਜਾਂ ਕਿਸੇ ਖਰੀਦ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ WhatsApp 'ਤੇ ਭੇਜੀ ਜਾ ਸਕੇ। WhatsApp ਦਾ ਇਹ ਵੀ ਕਹਿਣਾ ਹੈ ਕਿ ਇਹ ਸਪੈਮ ਦੀ ਤਰ੍ਹਾਂ ਨਹੀਂ ਹੋਵੇਗਾ।
ਨਵੇਂ ਆਈਫੋਨ 'ਚ ਹੋ ਸਕਦੀ ਹੈ ਟ੍ਰਾਂਸਪੇਰੈਂਟ ਡਿਸਪਲੇ!
NEXT STORY