ਗੈਜੇਟ ਡੈਸਕ– ਵਟਸਐਪ ਦੇ ਗਲੋਬਲ ਹੈੱਡ Will Cathcart ਪਹਿਲੀ ਵਾਰ ਦਿੱਲੀ ਆਏ। ਨਵੀਂ ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ ਵਟਸਐਪ ਹੈੱਡ ਅਤੇ NITI Ayog ਦੇ ਚੇਅਰਮੈਨ ਅਮਿਤਾਭ ਕਾਂਤ ਮੌਜੂਦ ਰਹੇ। ਇਸ ਈਵੈਂਟ ਦਾ ਫੋਕਸ ਵਟਸਐਪ ਭਾਰਤ ’ਚ ਕਿਸ ਤਰ੍ਹਾਂ ਦੇ ਲੋਕਾਂ ਨੂੰ ਕੁਨੈਕਟ ਕਰ ਰਿਹਾ ਹੈ ਇਸ ’ਤੇ ਰਿਹਾ। ਇਸ ਤੋਂ ਇਲਾਵਾ ਵਟਸਐਪ ਬਿਜ਼ਨੈੱਸ ਦੇ ਸਕਸੈਸ ਬਾਰੇ ਦੱਸਿਆ ਗਿਆ।
ਵਟਸਐਪ ਬਿਜ਼ਨੈੱਸ ਬਾਰੇ Will Cathcart ਨੇ ਕਿਹਾ ਕਿ ਭਾਰਤ ’ਚ ਵਟਸਐਪ ਬਿਜ਼ਨੈੱਸ ਕਾਫੀ ਤੀਜ਼ੇ ਨਾਲ ਗ੍ਰੋਅ ਕਰ ਰਿਹਾ ਹੈ। ਛੋਟੇ ਬਿਜ਼ਨੈੱਸ ਵਟਸਐਪ ਰਾਹੀਂ ਆਪਣੇ ਗਾਹਕਾਂ ਨਾਲ ਕੁਨੈਕਟ ਹੋ ਰਹੇ ਹਨ। ਇਸ ਦੇ ਨਾਲ ਹੀ ਵਟਸਐਪ ਪੇਮੈਂਟ ਬਾਰੇ ਵੀ ਦੱਸਿਆ ਗਿਆ।
ਵਟਸਐਪ ਪੇਮੈਂਟ ਬਾਰੇ ਗੱਲਬਾਤ ਦੌਰਾਨ Will Cathcart ਨੇ ਕਿਹਾ ਕਿ ਅਸੀਂ ਵਟਸਐਪ ਪਮੈਂਟ ਨੂੰ ਯੂ.ਪੀ.ਆਈ. ਸਟੈਂਡਰਡ ’ਤੇ ਸਫਲਤਾਪੂਰਨ ਪਾਇਲਟ ਲਾਂਚ ਕਰ ਦਿੱਤਾ ਹੈ ਅਤੇ ਅਸੀਂ ਇਸ ਨੂੰ ਐਕਸਪੈਂਡ ਕਰਨ ਦੀ ਤਿਆਰੀ ’ਚ ਹਾਂ। ਵਟਸਐਪ ਪੇਮੈਂਟ ਨਾਲ ਕਿਸੇ ਨੂੰ ਵਟਸਐਪ ’ਤੇ ਪੇਮੈਂਟ ਕਰਨਾ ਮੈਸੇਜ ਭੇਜਣ ਜਿੰਨਾ ਹੀ ਆਸਾਨ ਹੋਵੇਗਾ। ਅਸੀਂ ਇਹ ਸਰਵਿਸ ਭਾਰਤ ’ਚ ਇਸੇ ਸਾਲ ਸ਼ੁਰੂ ਕਰਨ ਵਾਲੇ ਹਾਂ।
ਅਮਿਤਾਭ ਕਾਂਤ ਨੇ ਕਿਹਾ ਕਿ ਅਸੀਂ ਵਟਸਐਪ ਪੇਅ ਦਾ ਭਾਰਤ ’ਚ ਸਵਾਗਤ ਕਰਦੇ ਹਾਂ।ਉਨ੍ਹਾਂ ਇਹ ਵੀ ਕਿਹਾ ਕਿ ਕਾਫੀ ਸਮੇਂ ਤੋਂ ਭਾਰਤ ’ਚ ਰੈਗੂਲੇਸ਼ਨ ਦੇ ਨਾਲ ਜੂਝ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ’ਚ ਵਟਸਐਪ ਦੇ ਸਭ ਤੋਂ ਜ਼ਿਆਦਾ ਯੂਜ਼ਰਜ਼ ਹਨ ਅਤੇ ਕੰਪਨੀ ਨੂੰ ਇਥੇ ਵਟਸਐਪ ਪੇਅ ਸ਼ੁਰੂ ਕਰਨਾ ਚਾਹੀਦਾ ਹੈ, ਲੋਕ ਇਸ ਦਾ ਇਸਤੇਮਾਲ ਕਰਨਗੇ। ਵਟਸਐਪ ਪੇਮੈਂਟ ਬਾਰੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਟ੍ਰਾਂਜੈਕਸ਼ਨ ਲਈ ਆਸਾਨ ਤਰੀਕਾ ਹੋਵੇਗਾ। ਵਟਸਐਪ ਹੈੱਡ Will Cathcart ਨੇ ਕਿਹਾ ਕਿ ਵਟਸਐਪ ਪੇਮੈਂਟ ਇਸ ਸਾਲ ਦੇ ਅਖੀਰ ’ਚ ਆਏਗਾ।
ਦੁਨੀਆ ਭਰ ਦੇ ਲੱਖਾਂ ਫੀਚਰ ਫੋਨਜ਼ ’ਚ ਆਉਣ ਵਾਲਾ ਹੈ WhatsApp
NEXT STORY