ਜਲੰਧਰ- ਵਟਸਐਪ ਦੇ ਸੀ.ਈ.ਓ. ਜਾਨ ਕੌਮ (Jan Koum) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਕੌਮ ਨੇ ਆਪਣੇ ਫੇਸਬੁੱਕ ਪੋਸਟ 'ਤੇ ਦਿੱਤੀ ਹੈ। ਵਟਸਐਪ ਦੇ ਸੀ.ਈ.ਓ. ਦੇ ਅਹੁਦੇ ਤੋਂ ਇਲਾਵਾ ਜਾਨ ਕੌਮ ਨੇ ਫੇਸਬੁੱਕ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। ਉਥੇ ਹੀ ਕੌਮ ਦੇ ਫੇਸਬੁੱਕ ਪੋਸਟ 'ਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕੁਮੈਂਟ 'ਚ ਕਿਹਾ ਕਿ ਉਨ੍ਹਾਂ ਨੂੰ ਕੌਮ ਦੀ ਕਮੀ ਮਹਿਸੂਸ ਹੋਵੇਗੀ।
ਜਾਨ ਕੌਮ ਨੇ ਆਪਣੇ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਕਰੀਬ 10 ਸਾਲ ਪਹਿਲਾਂ ਬ੍ਰਾਇਨ ਐਕਟਨ ਅਤੇ ਮੈਂ ਵਟਸਐਪ ਦੀ ਸ਼ੁਰੂਆਤ ਕੀਤੀ ਸੀ ਅਤੇ ਕੁਝ ਚੰਗੇ ਲੋਕਾਂ ਨਾਲ ਇਹ ਸਫਰ ਸ਼ਾਨਦਾਰ ਰਿਹਾ ਪਰ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਇਸ ਦੌਰਾਨ ਮੈਨੂੰ ਚੰਗੇ ਲੋਕਾਂ ਦਾ ਆਸ਼ੀਰਵਾਦ ਮਿਲਿਆ ਅਤੇ ਵਟਸਐਪ ਪ੍ਰਤੀ ਲੋਕਾਂ ਦੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਅਜਿਹੇ ਸਮੇਂ 'ਚ ਕੰਪਨੀ ਛੱਡ ਰਿਹਾ ਹਾਂ ਜਦੋਂ ਵਟਸਐਪ ਦਾ ਇਸਤੇਮਾਲ ਲੋਕ ਮੇਰੀ ਕਲਪਨਾ ਤੋਂ ਵੀ ਜ਼ਿਆਦਾ ਕਰ ਰਹੇ ਹਨ। ਅੱਜ ਵਟਸਐਪ ਦੀ ਟੀਮ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ ਅਤੇ ਸਮਰੱਥ ਹੈ। ਮੈਂ ਕੁਝ ਸਮਾਂ ਟੈਕਨਾਲੋਜੀ ਤੋਂ ਦੂਰ ਹੋ ਕੇ ਬਿਤਾਉਣਾ ਚਾਹੁੰਦਾ ਹਾਂ। ਇਸ ਦੌਰਾਨ ਮੈਂ ਆਪਣੀ ਕਾਰ 'ਚ ਸੈਰ ਕਰਾਂਗਾ ਅਤੇ ਗੇਮ ਖੇਡਾਂਗਾ। ਮੇਰੇ ਇਸ ਸਫਰ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ।
ਉਥੇ ਹੀ ਕਈ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਕੌਮ ਨੇ ਫੇਸਬੁੱਕ ਦੇ ਨਾਲ ਵਟਸਐਪ ਦੇ ਡਾਟਾ ਦੀ ਪ੍ਰਾਈਵੇਸੀ ਨੂੰ ਲੈ ਕੇ ਅਸਤੀਫਾ ਦਿੱਤਾ ਹੈ ਕਿਉਂਕਿ ਕੌਮ ਹਰ ਹਾਲ 'ਚ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਚਾਹੁੰਦੇ ਹਨ। ਦੱਸ ਦਈਏ ਕਿ ਹਾਲ ਹੀ 'ਚ ਡਾਟਾ ਲੀਕ ਤੋਂ ਬਾਅਦ ਫੇਸਬੁੱਕ ਅਤੇ ਵਟਸਐਪ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਬਦਲੀ ਹੈ।
It's been almost a decade since Brian and I started WhatsApp, and it's been an amazing journey with some of the best...
Posted by Jan Koum on Monday, April 30, 2018
Honor 7X ਸਮਾਰਟਫੋਨ ਲਈ ਰੋਲ ਆਊਟ ਹੋਈ ਐਂਡ੍ਰਾਇਡ 8.0 Oreo ਅਪਡੇਟ
NEXT STORY