ਜਲੰਧਰ- ਹੁਵਾਵੇ ਦੇ ਸਭ-ਬਰਾਂਡ Honor ਨੇ ਆਪਣੇ 7X ਲਈ ਐਂਡ੍ਰਾਇਡ 8.0 Oreo ਅਪਡੇਟ ਨੂੰ ਰੋਲ ਆਊਟ ਕਰ ਦਿੱਤੀ ਹੈ। ਕੰਪਨੀ ਨੇ ਕੁੱਝ ਹਫਤੇ ਪਹਿਲਾਂ ਹੀ Honor 7X ਲਈ ਐਂਡ੍ਰਾਇਡ Oreo ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਨਵੀਂ ਅਪਡੇਟ ਨੂੰ EMUI 8.0 ਦੇ ਨਾਲ ਯੂ. ਐੈੱਸ. 'ਚ ਪੇਸ਼ ਕੀਤੀ ਹੈ। ਕੰਪਨੀ ਭਾਰਤੀ ਯੂਜ਼ਰਸ ਲਈ ਵੀ ਨਵੇਂ ਸਾਫਟਵੇਅਰ ਅਪਡੇਟ ਨੂੰ ਜਾਰੀ ਕਰਣ ਲਈ ਪਲਾਨਿੰਗ ਕਰ ਰਹੀ ਹੈ।
ਇਸ ਅਪਡੇਟ 'ਚ ਕਈ ਨਵੇਂ ਫੀਚਰਸ ਦੀ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ 60 ਨਵੀਆਂ ਇਮੋਜੀਸ, ਨੋਟੀਫਿਕੇਸ਼ਨ ਡਾਟਸ ਅਤੇ ਨਾਲ ਹੀ ਐਪਸ ਲਈ ਵੁਆਇਸ -gamut ਕਲਰ, ਸਨੂਜ਼ਿੰਗ ਲਈ ਇੰਡੀਵਿਊਜ਼ਲੀ ਨੋਟੀਫਿਕੇਸ਼ਨ ਦਿੱਤੀ ਗਈ ਹੈ। ਨਾਲ ਹੀ ਇਸ ਅਪਡੇਟ 'ਚ ਯੂਜ਼ਰਸ ਨੂੰ ਡੇਪਟਿਵ ਆਇਕਨਸ, ਕੀ-ਬੋਰਡ ਨੈਵੀਗੇਸ਼ਨ ਅਪਡੇਟ ਮਿਲਣਗੀਆਂ। 8onor ਟੀਮ ਇਸ ਤੋਂ ਇਲਾਵਾ ਫੋਟੋ ਗੈਲਰੀ ਰੀ-ਸਾਇਕਲ ਤੋਂ ਬਿਨਾਂ ਉਪਲੱਬਧ ਕਰਵਾ ਰਹੀ ਹੈ, ਜਿੱਥੇ ਗਲਤੀ ਨਾਲ ਡਿਲੀਟ ਕੀਤੀਆਂ ਫੋਟੋਜ਼ ਅਤੇ ਵੀਡੀਓਜ਼ ਨੂੰ ਫਿਰ ਤੋਂ ਫੋਨ 'ਚ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਲਈ ਤੁਹਾਡੇ ਕੋਲ ਸਿਰਫ 30 ਦਿਨਾਂ ਦਾ ਸਮਾਂ ਹੋਵੇਗਾ।
ਸਪੈਸੀਫਿਕੇਸ਼ਨ
ਇਸ ਸਮਾਰਟਫੋਨ 'ਚ 5.93 ਇੰਚ ਦੀ ਫੁੱਲ ਐੱਚ. ਡੀ+ ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ ਅਤੇ ਇਸ 'ਚ ਸਕ੍ਰੀਨ ਅੇਸਪੈਕਟ ਰੇਸ਼ਿਓ 18:9 ਹੈ। ਇਸ 'ਚ ਕੰਪਨੀ ਦਾ 2.378੍ਰ ਕਿਰਿਨ 659 ਔਕਟਾ-ਕੋਰ ਪ੍ਰੋਸੈਸਰ ਅਤੇ ਮਾਲੀ T830-MP2 GPU ਹੈ। ਸਮਾਰਟਫੋਨ 'ਚ 32GB/64GB ਇੰਟਰਨਲ ਸਟੋਰੇਜ਼, ਮਾਈਕ੍ਰੋ ਐੱਸ. ਡੀ. ਕਾਰਡ ਦੀ ਸਪੋਰਟ ਹੈ। ਇਸ ਡਿਵਾਈਸ 'ਚ ਫਿੰਗਰਪ੍ਰਿੰਟ ਸੈਂਸਰ ਦੀ ਸਹੂਲਤ ਦਿੱਤੀ ਗਈ ਹੈ।
ਇਹ ਸਮਾਰਟਫੋਨ ਡਿਊਲ ਰਿਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ 'ਚ ਇਕ 16 ਮੈਗਾਪਿਕਸਲ ਦਾ ਸੈਂਸਰ ਅਤੇ ਦੂਜਾ 2 ਮੈਗਾਪਿਕਸਲ ਦੇ ਸੈਂਸਰ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋਂ ਇਲਾਵਾ ਇਸ 'ਚ 3340 ਐੱਮ. ਏ. ਐੱਚ. ਦੀ ਫਾਸਟ ਚਾਰਜਿੰਗ ਬੈਟਰੀ ਹੈ। ਕੰਪਨੀ ਨੇ ਹੁਵਾਵੇ ”9 5.1 (ਯੂਜ਼ਰ ਇੰਟਰਫੇਸ) ਦੇ ਨਾਲ ਐਂਡ੍ਰਾਇਡ 7.1 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਕੁਨੈੱਕਟੀਵਿਟੀ ਲਈ ਇਸ 'ਚ ਹਾਈਬ੍ਰਿਡ ਡਿਊਲ ਸਿਮ, 4G VoLTE, ਬਲੂਟੁੱਥ 4.1, ਵਾਈ-ਫਾਈ (802.11 b/g/n), GPS ਆਦਿ ਹੈ। ਇਸ ਡਿਵਾਈਸ ਦਾ ਕੁੱਲ ਮਾਪ 156.5x75.3x7.6 ਮਿ. ਮੀ. ਹੈ ਅਤੇ ਵਜ਼ਨ 165 ਗ੍ਰਾਮ ਹੈ।
ਚੁਇੰਗਮ ਨੂੰ ਤਿਆਰ ਕਰ ਕੇ ਬਣਾਏ ਗਏ ਦੁਨੀਆ ਦੇ ਪਹਿਲੇ ਸਨੀਕਰ ਸ਼ੂਜ਼ (ਵੀਡੀਓ)
NEXT STORY