ਗੈਜੇਟ ਡੈਸਕ- ਸੋਸ਼ਲ ਮੀਡੀਆ ਅਤੇ ਸਮਾਰਟਫੋਨ ਦੇ ਦੌਰ 'ਚ ਹਰ ਕੋਈ ਮੈਸੇਜ ਅਚੇ ਚੈਟਿੰਗ ਲਈ ਵਟਸਐਪ ਦੀ ਵਰਤੋਂ ਕਰਦਾ ਹੈ ਪਰ ਹੁਣ ਵਟਸਐਪ 'ਤੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਟਵਿਟਰ 'ਤੇ ਚਰਚਾ ਚੱਲ ਰਹੀ ਹੈ ਕਿ ਵਟਸਐਪ ਯੂਜ਼ਰਜ਼ ਦੀ ਗੱਲਬਾਲ ਸੁਣ ਰਿਹ ਹੈ। ਉਂਝ ਤਾਂ ਵਟਸਐਪ ਆਪਣੇ ਪਲੇਟਫਾਰਮ ਨੂੰ ਐਂਡ-ਟੂ-ਐਂਡ ਐਨਕ੍ਰਿਪਟਿਡ ਦੱਸਦਾ ਹੈ। ਕੀ ਇਸਤੋਂ ਬਾਅਦ ਵੀ ਵਟਸਐਪ ਸਾਡੀਆਂ ਗੱਲਾਂ ਸੁਣਦਾ ਹੈ? Foad Dabiri ਨੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਸੌਂ ਰਹੇ ਸਨ ਉਦੋਂ ਵੀ ਵਟਸਐਪ ਉਨ੍ਹਾਂ ਦੇ ਫੋਨ ਦਾ ਮਾਈਕ੍ਰੋਫੋਨ ਯੂਜ਼ ਕਰ ਰਿਹਾ ਸੀ।
ਯੂਜ਼ਰ ਨੇ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਉਨ੍ਹਾਂ ਦਿਖਾਇਆ ਹੈ ਕਿ ਵਟਸਐਪ ਕਦੋਂ-ਕਦੋਂ ਉਨ੍ਹਾਂ ਦੇ ਫਾਨ ਦਾ ਮਾਈਕ੍ਰੋਫੋਨ ਯੂਜ਼ ਕਰ ਰਿਹਾ ਸੀ। ਉਨ੍ਹਾਂ ਦੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਐਲਨ ਮਸਕ ਨੇ ਕਿਹਾ ਕਿ ਹੁਣ ਵਟਸਐਪ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ– ਟਵਿਟਰ ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਜਲਦ ਮਿਲੇਗੀ ਵੌਇਸ ਤੇ ਵੀਡੀਓ ਕਾਲਿੰਗ ਦੀ ਸਹੂਲਤ
ਇਹ ਵੀ ਪੜ੍ਹੋ– ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ
Dabiri ਨੇ ਦੱਸਿਆ ਕਿ ਉਨ੍ਹਾਂ ਕੋਲ ਪਿਕਸਲ 7 ਪ੍ਰੋ ਸਮਾਰਟਫੋਨ ਹੈ ਅਤੇ ਰਾਤ ਦੇ ਸਮੇਂ ਉਹ ਸੌਂ ਰਹੇ ਸਨ, ਉਦੋਂ ਵੀ ਵਟਸਐਪ ਉਨ੍ਹਾਂ ਦੇ ਫੋਨ ਦਾ ਮਾਈਕ੍ਰੋਫੋਨ ਇਸਤੇਮਾਲ ਕਰ ਰਿਹਾ ਸੀ। ਇਸ ਮਾਮਲੇ 'ਤੇ ਵਟਸਐਪ ਨੇ ਜਵਾਬ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਟਵਿਟਰ ਇੰਜੀਨੀਅਰ ਨਾਲ ਸੰਪਰਕ 'ਚ ਹਨ, ਜਿਸਨੇ ਆਪਣੇ ਪਿਕਸਲ ਫੋਨ ਦੇ ਨਾਲ ਇਸ ਸਮੱਸਿਆ ਨੂੰ ਪੋਸਟ ਕੀਤਾ ਸੀ। ਸਾਡਾ ਮੰਨਣਾ ਹੈ ਕਿ ਇਹ ਸਮੱਸਿਆ ਕਿਸੇ ਬਗ ਕਾਰਨ ਹੈ।
ਸਰਕਾਰ ਕਰੇਗੀ ਜਾਂਚ
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵਟਸਐਪ ਦੀਆਂ ਪ੍ਰਾਈਵੇਸੀ ਚਿੰਤਾਵਾਂ ਨੂੰ ਲੈ ਕੇ ਜਾਂਚ ਕਰਨ ਲਈ ਕਿਹਾ ਹੈ। ਡਾਬਿਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਚੰਦਰਸ਼ੇਖਰ ਨੇ ਕਿਹਾ ਕਿ ਇਹ ਅਸਵੀਕਾਰਨਯੋਗ ਉਲੰਘਣਾ ਅਤੇ ਪ੍ਰਾਈਵੇਸੀ ਦਾ ਹਨਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾਅਵੇ ਦੀ ਜਾਂਚ ਕਰੇਗੀ ਕਿ ਵਟਸਐਪ ਨੇ ਫੋਨ ਦੀ ਵਰਤੋਂ ਨਾ ਹੋਣ ਦੀ ਸਥਿਤੀ 'ਚ ਸਮਾਰਟਫੋਨ ਯੂਜ਼ਰਜ਼ ਦੇ ਮਾਈਕ੍ਰੋਫੋਨ ਤਕ ਪਹੁੰਚ ਬਣਾਈ ਸੀ ਕਿ ਨਹੀਂ। ਦੱਸ ਦੇਈਏ ਕਿ ਵਟਸਐਪ ਦੁਨੀਆ ਭਰ 'ਚ ਲੋਕਪ੍ਰਸਿੱਧ ਹੈ ਅਤੇ ਇਸਦੇ 2.24 ਬਿਲੀਅਨ ਮੰਥਰੀ ਐਕਟਿਵ ਯੂਜ਼ਰਜ਼ ਹਨ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
TVS ਨੇ ਸ਼ੁਰੂ ਕੀਤਾ ਖ਼ਾਸ ਪ੍ਰੋਗਰਾਮ, 10 ਦਿਨਾਂ 'ਚ ਡਿਲਿਵਰ ਕਰੇਗੀ 1 ਹਜ਼ਾਰ iQube ਇਲੈਕਟ੍ਰਿਕ ਸਕੂਟਰ
NEXT STORY