ਗੈਜੇਟ ਡੈਸਕ– ਕੀ ਤੁਸੀਂ ਵੀ ਮੈਸੇਜ ਕਰਨ ਤੋਂ ਪਹਿਲਾਂ ਵਟਸਐਪ ’ਤੇ ਕਿਸੇ ਦੇ ਆਨਲਾਈਨ ਆਉਣ ਦਾ ਇੰਤਜ਼ਾਰ ਕਰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੜੇ ਕੰਮ ਦੀ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਇਕ ਟ੍ਰਿਕ ਦੱਸਾਂਗੇ ਜਿਸ ਨਾਲ ਤੁਸੀਂ ਬਿਨਾਂ ਵਟਸਐਪ ਐਪ ਖੋਲ੍ਹੇ ਹੀ ਜਾਣ ਸਕੋਗੇ ਕਿ ਵਟਸਐਪ ’ਤੇ ਕੌਣ-ਕੌਣ ਆਨਲਾਈਨ ਹੈ। ਖ਼ਾਸ ਗੱਲ ਇਹ ਹੈ ਕਿ ਦੂਜੇ ਨੂੰ ਆਨਲਾਈਨ ਸਟੇਟਸ ਚੈੱਕ ਕਰਨ ਲਈ ਤੁਹਾਨੂੰ ਨਾ ਤਾਂ ਆਪਣੇ ਵਟਸਐਪ ਐਪ ਨੂੰ ਖੋਲ੍ਹਣਾ ਪਵੇਗਾ ਅਤੇ ਨਾ ਹੀ ਖ਼ੁਦ ਆਨਲਾਈਨ ਹੋਣਾ ਹੈ। ਆਓ ਜਾਣਦੇ ਹਾਂ...
ਇਹ ਵੀ ਪੜ੍ਹੋ– WhatsApp ਦੀ ਚੈਟ ਆਪਣੇ ਆਪ ਹੋ ਜਾਵੇਗੀ ਗਾਇਬ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫੀਚਰ
ਡਾਊਨਲੋਡ ਕਰਨਾ ਹੋਵੇਗਾ ਇਹ ਐਪ
ਟ੍ਰਿਕ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਲਰਟ ਕਰ ਦੇਈਏ ਕਿ ਇਹ ਕੰਮ ਇਕ ਥਰਡ ਪਾਰਟੀ ਐਪ ਰਾਹੀਂ ਹੋਵੇਗਾ ਅਤੇ ਤੁਸੀਂ ਵੀ ਜਾਣਦੇ ਹੋ ਕਿ ਥਰਡ ਪਾਰਟੀ ਐਪ ਫੋਨ ਲਈ ਸੁਰੱਖਿਅਤ ਨਹੀਂ ਹੁੰਦੇ। ਜੇਕਰ ਤੁਸੀਂ ਬਿਨਾਂ ਆਨਲਾਈਨ ਆਏ ਇਹ ਜਾਣਨਾ ਚਾਹੁੰਦੇ ਹੋ ਕਿ ਕੌਣ-ਕੌਣ ਆਨਲਾਈਨ ਹੈ ਤਾਂ ਗੂਗਲ ’ਤੇ ਜਾ ਕੇ ਤੁਹਾਨੂੰ GBWhatsApp ਸਰਚ ਕਰਨਾ ਹੋਵੇਗਾ ਅਤੇ ਫਿਰ ਮਿਲੇ ਲਿੰਕ ਤੋਂ ਇਸ ਏ.ਪੀ.ਕੇ. ਫਾਈਲ ਨੂੰ ਡਾਊਨਲੋਡ ਕਰੋ।
ਇਹ ਵੀ ਪੜ੍ਹੋ– ਵਿੰਡੋਜ਼ ਯੂਜ਼ਰਸ ਲਈ ਵੱਡਾ ਖ਼ਤਰਾ, ਹੈਕਰਾਂ ਦੇ ਨਿਸ਼ਾਨੇ ’ਤੇ ਨਿੱਜੀ ਡਾਟਾ
ਇੰਝ ਕਰੋ ਐਪ ਦੀ ਵਰਤੋਂ
- ਐਪ ਡਾਊਨਲੋਡ ਕਰਨ ਤੋਂ ਬਾਅਦ ਇਸ ਦੀ ਸੈਟਿੰਗਸ ’ਚ ਜਾਓ।
- ਹੁਣ Main/Chat Screen ਦੇ ਆਪਸ਼ਨ ਨੂੰ ਚੁਣੋ।
- Contact Online Toast ਆਪਸ਼ਨ ਨੂੰ ਸਿਲੈਕਟ ਕਰੋ।
- ਹੁਣ Show Contact Online Toast ਨੂੰ ਚੁਣੋ।
- ਇਸ ਤੋਂ ਬਾਅਦ ਤੁਹਾਡੇ ਦੁਆਰਾ ਸਿਲੈਕਟ ਕੀਤਾ ਗਿਆ ਕਾਨਟੈਕਟ ਜਦੋਂ ਵੀ ਆਨਲਾਈਨ ਆਏਗਾ, ਤੁਹਾਨੂੰ ਤੁਰੰਤ ਨੋਟੀਫਿਕੇਸ਼ਨ ਮਿਲ ਜਾਵੇਗਾ।
BSNL ਗਾਹਕਾਂ ਨੂੰ ਝਟਕਾ, ਇਸ ਪਲਾਨ ’ਚ ਹੁਣ ਨਹੀਂ ਮਿਲੇਗਾ ਅਨਲਿਮਟਿਡ ਕਾਲਿੰਗ ਦਾ ਫਾਇਦਾ
NEXT STORY