ਗੈਜੇਟ ਡੈਸਕ : ਮੇਟਾ ਵੱਲੋਂ ਵਟਸਐਪ ਦਾ ਇਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਤੁਹਾਨੂੰ ਆਪਣੀ ਈਮੇਲ ਨੂੰ WhatsApp ਨਾਲ ਲਿੰਕ ਕਰਨਾ ਹੋਵੇਗਾ। ਇਸ ਈਮੇਲ ਵੈਰੀਫਿਕੇਸ਼ਨ ਫੀਚਰ ਵਿੱਚ ਵਟਸਐਪ ਅਕਾਊਂਟ ਨੂੰ ਈਮੇਲ ਰਾਹੀਂ ਵੈਰੀਫਾਈ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਸਹੂਲਤ ਸਿਰਫ਼ ਮੋਬਾਇਲ ਨੰਬਰ 'ਤੇ ਹੀ ਮਿਲਦੀ ਸੀ, ਜਿਸ ਵਿੱਚ ਮੈਸੇਜ ਰਾਹੀਂ ਅਕਾਊਂਟ ਨੂੰ ਵੈਰੀਫਾਈ ਕੀਤਾ ਜਾਂਦਾ ਸੀ।
ਦਰਅਸਲ, ਭਾਰਤ ਵਿੱਚ ਕੁਝ ਖੇਤਰ ਅਜਿਹੇ ਹਨ, ਜਿੱਥੇ ਮੋਬਾਇਲ ਨੈੱਟਵਰਕ ਕਵਰੇਜ ਇੰਨੀ ਚੰਗੀ ਨਹੀਂ ਹੈ। ਅਜਿਹੇ 'ਚ WhatsApp ਦੁਆਰਾ ਈਮੇਲ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਵਾਈ-ਫਾਈ ਜਾਂ ਬ੍ਰਾਡਬੈਂਡ ਕੁਨੈਕਟੀਵਿਟੀ ਦੀ ਵਰਤੋਂ ਕਰਕੇ ਈਮੇਲ ਰਾਹੀਂ ਅਕਾਊਂਟ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਟਸਐਪ ਦੁਆਰਾ ਐਂਡ੍ਰਾਇਡ ਬੀਟਾ ਵਰਜ਼ਨ ਲਈ AI ਚੈਟਬਾਟ ਇੰਟੀਗ੍ਰੇਸ਼ਨ ਸਹੂਲਤ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੋਨੀਆ-ਰਾਹੁਲ ਨੂੰ ਝਟਕਾ, ED ਨੇ AJL ਤੇ ਯੰਗ ਇੰਡੀਆ ਦੀ 751 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਕਿਵੇਂ ਕਰੀਏ Email ਨੂੰ WhatsApp ਨਾਲ ਲਿੰਕ
WhatsApp ਯੂਜ਼ਰਸ ਆਸਾਨੀ ਨਾਲ ਈਮੇਲ ਨੂੰ ਲਿੰਕ ਕਰ ਸਕਦੇ ਹਨ।
ਇਸ ਦੇ ਲਈ ਸਭ ਤੋਂ ਪਹਿਲਾਂ ਵਟਸਐਪ ਅਕਾਊਂਟ ਸੈਟਿੰਗ ਆਪਸ਼ਨ 'ਚ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਅਕਾਊਂਟ ਆਪਸ਼ਨ 'ਤੇ ਜਾਓ।
ਫਿਰ Email Address ਆਪਸ਼ਨ 'ਤੇ ਜਾਓ।
ਇਸ ਤੋਂ ਬਾਅਦ 6 ਅੰਕਾਂ ਦਾ ਕੋਡ ਰਿਸੀਵ ਕਰਨ ਦੀ ਆਪਸ਼ਨ ਨੂੰ ਆਨ ਕਰਨਾ ਹੋਵੇਗਾ।
ਜੇਕਰ ਇਹ ਫੀਚਰ ਅਜੇ ਉਪਲਬਧ ਨਹੀਂ ਹੈ ਤਾਂ ਇਹ ਆਉਣ ਵਾਲੇ ਹਫ਼ਤਿਆਂ ਵਿੱਚ ਸਾਰੇ ਯੂਜ਼ਰਸ ਲਈ ਰੋਲ ਆਊਟ ਹੋ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ ਇਹ ਫੀਚਰ iOS ਯੂਜ਼ਰਸ ਲਈ ਹੈ। ਅਜਿਹੇ 'ਚ ਐਂਡ੍ਰਾਇਡ ਯੂਜ਼ਰਸ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਹਾਲਾਂਕਿ, ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਈਮੇਲ ਐਡਰੈੱਸ ਦੀ ਵਰਤੋਂ ਸਿਰਫ਼ ਪ੍ਰਮਾਣਿਤ ਕਰਨ ਲਈ ਹੈ ਪਰ ਵਟਸਐਪ ਇਸਤੇਮਾਲ ਕਰਨ ਲਈ ਜਾਇਜ਼ ਫੋਨ ਨੰਬਰ ਦੀ ਲੋੜ ਹੋਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2024 'ਚ ਟੈਸਲਾ ਕਰੇਗੀ ਭਾਰਤ 'ਚ ਐਂਟਰੀ, 2 ਸਾਲਾਂ 'ਚ ਤਿਆਰ ਕਰੇਗੀ ਪਲਾਂਟ
NEXT STORY