ਜਲੰਧਰ- ਅੱਜ ਦੇ ਸਮੇਂ 'ਚ ਜੇਕਰ ਦੇਖਿਆ ਜਾ ਰਿਹਾ ਹੈ ਕਿ ਪਾਰੰਪਰਿਕ ਟੈਬਲੇਟ ਦਾ ਬਾਜ਼ਾਰ ਹੌਲੀ-ਹੌਲੀ ਸੁੰਗੜਦਾ ਜਾ ਰਿਹਾ ਹੈ। ਜ਼ਿਆਦਾਤਰ ਸਮਾਰਟਫੋਨ ਨਿਰਮਾਤਾ ਇਸ ਤਰ੍ਹਾਂ ਦੇ ਮੋਬਾਇਲ ਉਪਕਰਣਾਂ ਨੂੰ ਵਿਕਸਿਤ ਅਤੇ ਵੇਚਦੇ ਰਹੇ ਹਨ। ਪਰ ਮੋਟੋਰੋਲਾ ਦੇ ਮਾਮਲੇ 'ਚ ਅਜਿਹਾ ਨਹੀਂ ਹੋਇਆ ਹੈ। ਕੰਪਨੀ ਵਲੋਂ ਆਖਰੀ ਟੈਬਲੇਟ ਨੂੰ ਸਾਲ 2011 'ਚ ਰਿਲੀਜ਼ ਕੀਤਾ ਗਿਆ ਸੀ। ਉਥੇ ਹੀ ਹੁਣ ਸਾਹਮਣੇ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਜਲਦੀ ਹੀ ਲਿਨੋਵੋ-ਮੋਟੋਰੋਲਾ ਕਥਿਤ ਤੌਰ 'ਤੇ ਇਕ ਨਵੇਂ ਟੈਬਲੇਟ ਦਾ ਐਲਾਨ ਕਰ ਸਕਦੀ ਹੈ।
Android Police ਦੀ ਵੈੱਬਸਾਈਟ ਮੁਤਾਬਕ ਮੋਟੋਰਲਾ ਇਕ ਐਂਡਰਾਇਡ ਟੈਬਲੇਟ 'ਤੇ ਕੰਮ ਕਰ ਰਹੀ ਹੈ ਜੋ ਕਿ ਕਾਫੀ ਪ੍ਰੀਮੀਅਮ ਲੁੱਕ ਅਤੇ ਫੀਲ ਦੇ ਨਾਲ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਕਰਾਈ ਗਈ ਹੈ। ਕੁਝ ਸੂਤਰਾਂ ਦੀ ਮੰਨੀਏ ਤਾਂ ਇਸ ਟੈਬਲੇਟ ਨੂੰ 9-10-ਇੰਚ ਦੀ ਡਿਸਪਲੇ ਸਾਈਜ਼ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਾਰੀ ਕੀਤੇ ਗਏ ਸਕਰੀਨਸ਼ਾਟ ਮੁਤਾਬਕ ਟੈਬਲੇਟ ਸਾਫਟਵੇਅਰ ਫੀਚਰ ਦੇ ਤੌਰ 'ਤੇ ਪ੍ਰੋਡਕਟੀਵਿਟੀ ਮੋਡ ਹੋਵੇਗਾ। ਜ਼ਾਹਰ ਤੌਰ 'ਤੇ ਪ੍ਰੋਡਕਟੀਵਿਟੀ ਮੋਡ ਦੇ ਸਮਰੱਥ ਹੋਣ 'ਤੇ ਤੁਸੀਂ ਨੇਵੀਗੇਸ਼ਨ ਬਾਰ 'ਚ ਐਪ ਆਈਕਨ ਨੂੰ ਟੈਪ ਕਰਕੇ ਐਪ ਨੂੰ ਸਵਿੱਚ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਲੰਬੇ ਸਮੇਂ ਤੱਕ ਪ੍ਰੈੱਸ ਅਤੇ ਇਕ ਉੱਪਰ ਖਿੱਚ ਕੇ ਐਪ ਨੂੰ ਬੰਦ ਕਰ ਸਕਦੇ ਹਨ। ਇਹ ਸੁਣਨ 'ਚ ਕਾਫੀ ਚੰਗਾ ਅਤੇ ਉਪਯੋਗੀ ਲੱਗ ਰਿਹਾ ਹੈ। ਉਥੇ ਹੀ ਨੇਵੀਗੇਸ਼ਨ ਬਾਰ 'ਚ ਇਕ ਸਮਰਪਿਤ ਐਪ ਬਟਨ ਸ਼ਾਮਲ ਹੈ।
ਫਿਲਹਾਲ ਮੋਟੋਰੋਲਾ ਟੈਬਲੇਟ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ।ਅਸੀਂ ਇਹ ਵੀ ਨਹੀਂ ਜਾਣਦੇ ਕਿ ਇਸ ਨੂੰ ਕਿਸ ਨਾਂ ਨਾਲ ਪੇਸ਼ ਕੀਤਾ ਜਾਵੇਗਾ। ਫਿਲ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਟੋਰੋਲਾ ਸਲੇਟ ਟੈਬਲੇਟ ਬਾਜ਼ਾਰ ਤੋਂ ਕੁਝ ਅਲੱਗ ਲਿਆ ਸਕਦੀ ਹੈ।
ਭਾਰਤ 'ਚ 53 ਫੀਸਦੀ ਬੱਚੇ ਹੁੰਦੇ ਹਨ ਸਾਈਬਰ ਕ੍ਰਾਈਮ ਦਾ ਸ਼ਿਕਾਰ, ਇਸ ਤਰ੍ਹਾਂ ਕਰੋ ਆਪਣੇ ਬੱਚਿਆਂ ਨੂੰ ਸਕਿਉਰ
NEXT STORY