Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    12:08:03 AM

  • encounter in punjab gunfire exchanged between punjab police

    ਪੰਜਾਬ 'ਚ ਹੋ ਗਿਆ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ...

  • team india changed

    TEAM INDIA ਵਿਚ ਵੱਡਾ ਫ਼ੇਰਬਦਲ! ਧਾਕੜ ਖਿਡਾਰੀ ਦੀ...

  • stunt by getting out of a moving black thar

    ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ...

  • yellow alert in 3 districts of punjab

    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ

BLOG News Punjabi(ਬਲਾਗ)

ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ

  • Edited By Harpreet Singh,
  • Updated: 12 Apr, 2026 04:00 PM
Blog
strait of hormuz
  • Share
    • Facebook
    • Tumblr
    • Linkedin
    • Twitter
  • Comment

ਟੈਕਨਾਲੋਜੀ ਅਤੇ ਵਿਸ਼ਵੀਕਰਨ ਨਾਲ ਪਰਿਭਾਸ਼ਿਤ ਇਸ ਯੁੱਗ ’ਚ ਇਹ ਮੰਨ ਲੈਣਾ ਆਸਾਨ ਹੈ ਕਿ ਭੂਗੋਲ ਦਾ ਮਹੱਤਵ ਘੱਟ ਗਿਆ ਹੈ। ਫਿਰ ਵੀ, ਹੋਰਮੁਜ਼ ਜਲਡਮਰੂਮੱਧ ਦੇ ਆਲੇ-ਦੁਆਲੇ ਦੇ ਹਾਲੀਆ ਤਣਾਅ ਸਾਨੂੰ ਯਾਦ ਦਿਵਾਉਂਦੇ ਹਨ ਕਿ ਦੁਨੀਆ ਹੁਣ ਵੀ ਤੰਗ ਮਾਰਗਾਂ ’ਤੇ ਨਿਰਭਰ ਹੈ-ਅਜਿਹੇ ਨਾਜ਼ੁਕ ਗਲਿਆਰੇ, ਜਿਨ੍ਹਾਂ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਗਲੋਬਲ ਵਿਵਸਥਾ ਨੂੰ ਹਿਲਾ ਸਕਦੀ ਹੈ।

ਭਾਰਤ ਇਸ ਹਕੀਕਤ ਨੂੰ ਲੰਬੇ ਸਮੇਂ ਤੋਂ ਸਿਲੀਗੁੜੀ ਕੋਰੀਡੋਰ ਦੇ ਮਾਧਿਅਮ ਰਾਹੀਂ ਸਮਝਦਾ ਰਿਹਾ ਹੈ-ਜ਼ਮੀਨ ਦਾ ਇਕ ਤੰਗ ਹਿੱਸਾ, ਜੋ ਪੂਰਬ-ਉੱਤਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਲੋਕਪ੍ਰਿਯ ਰੂਪ ’ਚ ‘ਚਿਕਨ ਨੈੱਕ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਖੇਤਰ ਇਕ ਅਜਿਹੀ ਸੰਵੇਦਨਸ਼ੀਲ ਕੜੀ ਦਾ ਪ੍ਰਤੀਕ ਹੈ, ਜਿੱਥੇ ਕੋਈ ਵੀ ਰੁਕਾਵਟ ਅਸਾਧਾਰਨ ਨਤੀਜੇ ਪੈਦਾ ਕਰ ਸਕਦੀ ਹੈ। ਜੋ ਸਥਿਤੀ ਭਾਰਤ ਘਰੇਲੂ ਪੱਧਰ ’ਤੇ ਅਨੁਭਵ ਕਰਦਾ ਹੈ, ਉਹੀ ਹੁਣ ਵਿਸ਼ਵ ਗਲੋਬਲ ਪੱਧਰ ’ਤੇ ਦੇਖ ਰਿਹਾ ਹੈ।

ਹੋਰਮੁਜ਼ ਜਲਡਮਰੂਮੱਧ ਹਰ ਪੱਖੋਂ ਦੁਨੀਆ ਦਾ ‘ਚਿਕਨ ਨੈੱਕ’ ਹੈ। ਗਲੋਬਲ ਤੇਲ ਸਪਲਾਈ ਦਾ ਲੱਗਭਗ ਇਕ-ਚੌਥਾਈ ਹਿੱਸਾ ਇਸ ਤੰਗ ਸਮੁੰਦਰੀ ਮਾਰਗ ਰਾਹੀਂ ਗੁਜ਼ਰਦਾ ਹੈ। ਇਹ ਏਸ਼ੀਆ ਦੀਆਂ ਅਰਥਵਿਵਸਥਾਵਾਂ ਨੂੰ ਊਰਜਾ ਦਿੰਦਾ ਹੈ, ਯੂਰਪ ਦੇ ਉਦਯੋਗਾਂ ਨੂੰ ਬਣਾਈ ਰੱਖਦਾ ਹੈ ਅਤੇ ਗਲੋਬਲ ਬਾਜ਼ਾਰਾਂ ਨੂੰ ਸਥਿਰ ਕਰਦਾ ਹੈ। ਫਿਰ ਵੀ, ਇਸ ਦੀ ਸੁਰੱਖਿਆ ਇਕ ਨਾਜ਼ੁਕ ਸ਼ਕਤੀ-ਸੰਤੁਲਨ ’ਤੇ ਨਿਰਭਰ ਕਰਦੀ ਹੈ, ਜਿਸ ’ਚ ਈਰਾਨ ਵਰਗੇ ਖੇਤਰੀ ਖਿਡਾਰੀ ਅਤੇ ਅਮਰੀਕੀ ਜਲ ਸੈਨਾ ਵਰਗੇ ਬਾਹਰੀ ਸਥਿਰਤਾ-ਪ੍ਰਦਾਨ ਕਰਨ ਵਾਲੇ ਸ਼ਾਮਲ ਹਨ। ਇਹ ਸੰਤੁਲਨ ਹੁਣ ਵਧਦੇ ਦਬਾਅ ਹੇਠ ਹੈ।

ਦਹਾਕਿਆਂ ਤੱਕ ਰਣਨੀਤਿਕ ਮਾਹਿਰਾਂ ਨੇ ਹੋਰਮੁਜ਼ ਨੂੰ ‘ਚੋਕਪੁਆਇੰਟ’ ਕਿਹਾ-ਇਕ ਤਕਨੀਕੀ ਸ਼ਬਦ, ਜੋ ਸਹੀ ਹੁੰਦੇ ਹੋਏ ਵੀ ਜੋਖ਼ਮ ਦੇ ਅਸਲ ਪੈਮਾਨੇ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰਦਾ। ਇਕ ਚੋਕਪੁਆਇੰਟ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ, ਪਰ ‘ਚਿਕਨ ਨੈੱਕ’ ਕਿਤੇ ਵੱਧ ਖ਼ਤਰਨਾਕ ਸਥਿਤੀ ਨੂੰ ਦਰਸਾਉਂਦਾ ਹੈ-ਇਕ ਅਜਿਹਾ ਬਿੰਦੂ, ਜਿੱਥੇ ਪੂਰੀ ਵਿਵਸਥਾ ਫੇਲ ਹੋ ਸਕਦੀ ਹੈ।

ਇਹ ਅੰਤਰ ਸਿਰਫ ਸ਼ਬਦਾਂ ਦਾ ਨਹੀਂ, ਸਗੋਂ ਰਣਨੀਤੀ ਦਾ ਹੈ। ਅੱਜ ਹੋਰਮੁਜ਼ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਸਿਰਫ ਜਹਾਜ਼ਰਾਨੀ ਮਾਰਗਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ-ਇਹ ਲੜੀਵਾਰ ਨਤੀਜਿਆਂ ਨੂੰ ਜਨਮ ਦੇਵੇਗੀ। ਕੁਝ ਹੀ ਘੰਟਿਆਂ ’ਚ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ, ਸਪਲਾਈ ਚੇਨ ਪ੍ਰਭਾਵਿਤ ਹੋਵੇਗੀ ਅਤੇ ਮਹਾਦੀਪਾਂ ’ਚ ਮਹਿੰਗਾਈ ਦਾ ਦਬਾਅ ਵਧੇਗਾ। ਇਕ ਆਪਸ ’ਚ ਜੁੜੀ ਦੁਨੀਆ ’ਚ ਇਹ ਝਟਕਾ ਕਿਸੇ ਵੀ ਜਲ ਸੈਨਾ ਦੀ ਪ੍ਰਤੀਕਿਰਿਆ ਨਾਲੋਂ ਤੇਜ਼ੀ ਨਾਲ ਫੈਲ ਜਾਵੇਗਾ।

ਬਦਲਿਆ ਹੈ ਤਾਂ ਸਿਰਫ ਹੋਰਮੁਜ਼ ਦਾ ਭੂਗੋਲ ਨਹੀਂ, ਸਗੋਂ ਉਸ ਦੇ ਚਾਰੋਂ ਪਾਸੇ ਮੌਜੂਦ ਖ਼ਤਰਿਆਂ ਦਾ ਸਰੂਪ। ਰਵਾਇਤੀ ਰੋਕੂ ਸਮਰੱਥਾ ਤਰਕਸ਼ੀਲ ਰਾਸ਼ਟਰ-ਰਾਜਾਂ ’ਤੇ ਆਧਾਰਿਤ ਸੀ। ਅੱਜ ਜੋਖ਼ਮ ਵਧੇਰੇ ਫੈਲਾਅ ਵਾਲੇ ਅਤੇ ਅਚਾਨਕ ਹਨ-ਡਰੋਨ ਹਮਲਿਆਂ, ਪ੍ਰੌਕਸੀ ਮਿਲੀਸ਼ੀਆ ਤੋਂ ਲੈ ਕੇ ਸਮੁੰਦਰੀ ਨੇਵੀਗੇਸ਼ਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਹਮਲਿਆਂ ਤੱਕ। ਇਹ ‘ਹਾਈਬ੍ਰਿਡ ਖ਼ਤਰੇ’ ਸੰਘਰਸ਼ ਦੀ ਦਹਿਲੀਜ਼ ਨੂੰ ਘਟਾਉਂਦੇ ਹਨ, ਜਦਕਿ ਉਸ ਦੇ ਪ੍ਰਭਾਵ ਨੂੰ ਵਧਾਉਂਦੇ ਹਨ। ਕਿਸੇ ਤੇਲ ਟੈਂਕਰ ਨੂੰ ਡੁਬਾਉਣਾ ਜ਼ਰੂਰੀ ਨਹੀਂ; ਸਿਰਫ ਧਮਕੀ ਹੀ ਬਾਜ਼ਾਰਾਂ ਨੂੰ ਅਸਥਿਰ ਕਰਨ ਲਈ ਕਾਫ਼ੀ ਹੈ।

ਇਸੇ ਲਈ ਗਲੋਬਲ ਰਣਨੀਤਿਕ ਸ਼ਬਦਾਵਲੀ ਨੂੰ ਵਿਕਸਿਤ ਕਰਨ ਦੀ ਲੋੜ ਹੈ। ਹੋਰਮੁਜ਼ ਨੂੰ ‘ਗਲੋਬਲ ਚਿਕਨ ਨੈੱਕ’ ਵਜੋਂ ਪਛਾਣਨਾ ਇਸ ਨੂੰ ਇਕ ਖੇਤਰੀ ਤਣਾਅ ਬਿੰਦੂ ਤੋਂ ਹਟਾ ਕੇ ਇਕ ਸਾਂਝੀ ਗਲੋਬਲ ਅਸੁਰੱਖਿਆ ਵਜੋਂ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਪ੍ਰਤੀਕਿਰਿਆ ’ਚ ਵੀ ਬਦਲਾਅ ਦੀ ਲੋੜ ਹੈ।

ਪਹਿਲਾ, ਸਮੂਹਿਕ ਸੁਰੱਖਿਆ ਢਾਂਚੇ ਦੀ ਤਤਕਾਲ ਲੋੜ ਹੈ, ਜੋ ਸਿਰਫ ਆਰਜ਼ੀ ਜਲ ਸੈਨਾ ਦੀ ਤਾਇਨਾਤੀ ਤੋਂ ਅੱਗੇ ਵਧੇ। ਹੋਰਮੁਜ਼ ਵਰਗੇ ਮਹੱਤਵਪੂਰਨ ਗਲਿਆਰਿਆਂ ਦੀ ਸੁਰੱਖਿਆ ਇਕ ਨਿਰੰਤਰ ਬਹੁਪੱਖੀ ਯਤਨ ਬਣਨੀ ਚਾਹੀਦੀ ਹੈ, ਜਿਸ ’ਚ ਖ਼ੁਫ਼ੀਆ ਜਾਣਕਾਰੀ ਦਾ ਵਟਾਂਦਰਾ, ਤਾਲਮੇਲ ਵਾਲੀ ਗਸ਼ਤ ਅਤੇ ਤੇਜ਼ ਪ੍ਰਤੀਕਿਰਿਆ ਸਮਰੱਥਾ ਸ਼ਾਮਲ ਹੋਵੇ।

ਦੂਜਾ, ਭਾਰਤ ਸਮੇਤ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਆਪਣੀ ਲਚਕੀਲਾਪਨ ਸਮਰੱਥਾ ’ਚ ਨਿਵੇਸ਼ ਕਰਨਾ ਹੋਵੇਗਾ। ਊਰਜਾ ਸਰੋਤਾਂ ਦਾ ਵਿਭਿੰਨਤਾਕਰਨ, ਰਣਨੀਤਿਕ ਭੰਡਾਰਾਂ ਦਾ ਨਿਰਮਾਣ ਅਤੇ ਬਦਲਵੇਂ ਸਪਲਾਈ ਮਾਰਗਾਂ ਦਾ ਵਿਕਾਸ ਹੁਣ ਸਿਰਫ ਆਰਥਿਕ ਬਦਲ ਨਹੀਂ, ਸਗੋਂ ਰਣਨੀਤਿਕ ਲੋੜ ਹਨ।

ਤੀਜਾ, ਦੇਸ਼ਾਂ ਨੂੰ ਅਜਿਹੇ ਨਵੇਂ ਕਿਸਮ ਦੇ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ, ਜਿੱਥੇ ਟੀਚਾ ਕਬਜ਼ਾ ਨਹੀਂ, ਸਗੋਂ ਰੁਕਾਵਟ ਪੈਦਾ ਕਰਨਾ ਹੋਵੇ। ਭਵਿੱਖ ਦੇ ਜੰਗੀ ਮੈਦਾਨ ਸੰਭਵ ਤੌਰ ’ਤੇ ਉਹੀ ਤੰਗ ਗਲਿਆਰੇ ਹੋਣਗੇ, ਜਿੱਥੇ ਗਲੋਬਲ ਨਿਰਭਰਤਾ ਸਭ ਤੋਂ ਵੱਧ ਅਤੇ ਸੁਰੱਖਿਆ ਸਭ ਤੋਂ ਗੁੰਝਲਦਾਰ ਹੋਵੇਗੀ।

ਭਾਰਤ ਲਈ ਇਹ ਸੰਦੇਸ਼ ਵਿਸ਼ੇਸ਼ ਤੌਰ ’ਤੇ ਸਪੱਸ਼ਟ ਹੈ। ਇਕ ਅਜਿਹੇ ਦੇਸ਼ ਦੇ ਰੂਪ ’ਚ, ਜੋ ਹੋਰਮੁਜ਼ ਰਾਹੀਂ ਊਰਜਾ ਸਪਲਾਈ ਅਤੇ ਹੋਰ ਤੰਗ ਮਾਰਗਾਂ ਤੋਂ ਵਪਾਰ ’ਤੇ ਨਿਰਭਰ ਹੈ ਅਤੇ ਨਾਲ ਹੀ ਸਿਲੀਗੁੜੀ ਕੋਰੀਡੋਰ ਵਰਗੀ ਆਪਣੀ ਅੰਦਰੂਨੀ ਸੰਵੇਦਨਸ਼ੀਲਤਾ ਦਾ ਵੀ ਪ੍ਰਬੰਧਨ ਕਰਦਾ ਹੈ, ਭਾਰਤ ਕਈ ‘ਚਿਕਨ ਨੈੱਕ’ ਦੇ ਸੰਗਮ ’ਤੇ ਸਥਿਤ ਹੈ। ਇਹ ਸਥਿਤੀ ਸਿਰਫ ਜਾਗਰੂਕਤਾ ਹੀ ਨਹੀਂ, ਸਗੋਂ ਅਗਵਾਈ ਦੀ ਵੀ ਮੰਗ ਕਰਦੀ ਹੈ।

21ਵੀਂ ਸਦੀ ਸਿਰਫ ਜ਼ਮੀਨ ਜਾਂ ਸਮੁੰਦਰ ਦੇ ਕੰਟਰੋਲ ਨਾਲ ਪਰਿਭਾਸ਼ਿਤ ਨਹੀਂ ਹੋਵੇਗੀ, ਸਗੋਂ ਉਨ੍ਹਾਂ ਗਲਿਆਰਿਆਂ ਦੀ ਸੁਰੱਖਿਆ ਨਾਲ ਤੈਅ ਹੋਵੇਗੀ, ਜੋ ਇਨ੍ਹਾਂ ਨੂੰ ਜੋੜਦੇ ਹਨ। ਇਸ ਉੱਭਰਦੀ ਗਲੋਬਲ ਵਿਵਸਥਾ ’ਚ, ਦੁਨੀਆ ਦੇ ‘ਚਿਕਨ ਨੈੱਕ’ ਦੀ ਸੁਰੱਖਿਆ ਸਿਰਫ ਰਾਸ਼ਟਰੀ ਹਿੱਤ ਦਾ ਵਿਸ਼ਾ ਨਹੀਂ, ਸਗੋਂ ਇਕ ਗਲੋਬਲ ਜ਼ਿੰਮੇਵਾਰੀ ਹੈ।

ਸੰਦੇਸ਼ ਸਪੱਸ਼ਟ ਹੈ ਇਨ੍ਹਾਂ ਤੰਗ ਮਾਰਗਾਂ ਦੀ ਅਣਦੇਖੀ ਕਰੋ ਅਤੇ ਦੁਨੀਆ ਰਣਨੀਤਿਕ ਤੌਰ ’ਤੇ ਘੁੱਟ ਸਕਦੀ ਹੈ। ਇਨ੍ਹਾਂ ਨੂੰ ਪਛਾਣੋ, ਸੁਰੱਖਿਅਤ ਕਰੋ ਅਤੇ ਅਸੀਂ ਇਕ ਅਨਿਸ਼ਚਿਤ ਦੁਨੀਆ ’ਚ ਸਥਿਰਤਾ ਯਕੀਨੀ ਬਣਾ ਸਕਦੇ ਹਾਂ।

-ਕੁੰਵਰ ਵਿਕਰਮ ਸਿੰਘ

  • Strait Of Hormuz
  • Global Chicken Neck
  • Global Supply

‘ਬੇਅਦਬੀ ਕਾਨੂੰਨ’ ਦੇ ਮਾੜੇ ਪ੍ਰਭਾਵ ਪੈਣੇ ਲਾਜ਼ਮੀ

NEXT STORY

Stories You May Like

  • oil tanker in strait of hormuz
    ਹੋਰਮੁਜ਼ ਸਟ੍ਰੇਟ 'ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
  • v neck  fashion  young women  western
    ਇੰਡੀਅਨ ਤੋਂ ਵੈਸਟਰਨ ਤੱਕ ਹਰ ਲੁੱਕ ’ਚ ਛਾਇਆ ਵੀ-ਨੈੱਕ ਦਾ ਜਾਦੂ
  • deal to open strait of hormuz
    ਜਲਦ ਖੁੱਲ੍ਹੇਗਾ ਹੋਰਮੁਜ਼ ! ਅਮਰੀਕਾ-ਈਰਾਨ ਵਿਚਾਲੇ ਅੱਜ ਜਾਂ ਭਲਕੇ ਹੋ ਸਕਦਾ ਹੈ ਵੱਡਾ ਸਮਝੌਤਾ
  • wheat prices increase in global markets  hopes for increased exports for india
    ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
  • school mid day meals students chicken biryani
    ਮਿਲ-ਡੇ-ਮੀਲ 'ਚ ਬੱਚਿਆਂ ਨੂੰ ਮਿਲੇਗੀ ਚਿਕਨ ਬਿਰਆਨੀ! CM ਵਿਜੇ ਲੈ ਸਕਦੈ ਅਹਿਮ ਫੈਸਲਾ
  • iran warns about hormuz
    ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ
  • baba bhai roop chand ji  s death anniversary celebrated
    ਫਰਿਜ਼ਨੋ 'ਚ ਬਾਬਾ ਭਾਈ ਰੂਪ ਚੰਦ ਜੀ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
  • don  t fear rejection  learn from it  kranti prakash jha
    ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
Trending
Ek Nazar
gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • raise voice against wrong
      ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
    • tippers and tractors   running at high speed
      ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • bhupesh baghel congress
      ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
    • prisons or guest houses
      ‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • guru ravidas ji
      ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +