ਹੈਲਥ ਡੈਸਕ - ਭਾਰਤੀ ਰਸੋਈ 'ਚ ਸੌਂਫ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ। ਆਯੁਰਵੇਦ ਅਨੁਸਾਰ ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਗਰਮੀਆਂ 'ਚ ਸਰੀਰ ਨੂੰ ਅੰਦਰੂਨੀ ਤੌਰ 'ਤੇ ਸ਼ਾਂਤ ਰੱਖਣ ਅਤੇ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹੈ।
ਸੌਂਫ ਖਾਣ ਦੇ ਬੇਮਿਸਾਲ ਫਾਇਦੇ :-
ਪਾਚਨ ਤੰਤਰ ਲਈ ਵਰਦਾਨ
- ਸੌਂਫ ਖਾਣ ਨਾਲ ਪੇਟ 'ਚ ਪਾਚਕ ਰਸ ਤੇਜ਼ੀ ਨਾਲ ਬਣਦੇ ਹਨ, ਜਿਸ ਨਾਲ ਖਾਧਾ ਹੋਇਆ ਖਾਣਾ ਜਲਦੀ ਹਜ਼ਮ ਹੁੰਦਾ ਹੈ। ਇਹ ਗੈਸ, ਅਫਾਰਾ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਦਦਗਾਰ ਹੈ।
ਅੱਖਾਂ ਦੀ ਰੌਸ਼ਨੀ ਵਧਾਏ
- ਸੌਂਫ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਹੁੰਦਾ ਹੈ। ਜੇਕਰ ਸੌਂਫ ਨੂੰ ਮਿਸ਼ਰੀ ਦੇ ਨਾਲ ਮਿਲਾ ਕੇ ਖਾਧਾ ਜਾਵੇ, ਤਾਂ ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਬਹੁਤ ਸਹਾਇਕ ਹੁੰਦੀ ਹੈ।
ਖੂਨ ਨੂੰ ਸਾਫ਼ ਕਰੇ
- ਸੌਂਫ 'ਚ ਮੌਜੂਦ ਜ਼ਰੂਰੀ ਤੇਲ ਅਤੇ ਫਾਈਬਰ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ, ਜਿਸ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ।
ਮੂੰਹ ਦੀ ਬਦਬੂ ਤੋਂ ਰਾਹਤ
- ਸੌਂਫ ਮੂੰਹ ਦੇ ਬੈਕਟੀਰੀਆ ਨੂੰ ਖ਼ਤਮ ਕਰਦੀ ਹੈ। ਖਾਣਾ ਖਾਣ ਤੋਂ ਬਾਅਦ ਸੌਂਫ ਚਬਾਉਣ ਨਾਲ ਮੂੰਹ ਦੀ ਦੁਰਗੰਧ ਦੂਰ ਹੁੰਦੀ ਹੈ ਅਤੇ ਸਾਹਾਂ 'ਚ ਤਾਜ਼ਗੀ ਆਉਂਦੀ ਹੈ।
ਭਾਰ ਘਟਾਉਣ 'ਚ ਮਦਦਗਾਰ
- ਸੌਂਫ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ, ਜਿਸ ਨਾਲ ਸਰੀਰ ਦੀ ਵਾਧੂ ਚਰਬੀ ਤੇਜ਼ੀ ਨਾਲ ਘਟਦੀ ਹੈ। ਇਹ ਭੁੱਖ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੀ ਹੈ।
ਕੀ ਤੁਸੀਂ ਵੀ ਸਰ੍ਹੋਂ ਦੇ ਤੇਲ ਤੋਂ ਕਰਦੇ ਹੋ ਪਰਹੇਜ਼? ਜਾਣ ਲਓ ਇਸ ਦੇ ਫਾਇਦੇ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
NEXT STORY