ਜਲੰਧਰ- ਕਾਰ ਚਲਾਉਂਦੇ ਸਮੇਂ ਕਈ ਵਾਰ ਤੁਹਾਡੀ ਨਜ਼ਰ ਰਸਤੇ 'ਚ ਲਗਾਏ ਗਏ ਬੋਰਡ 'ਤੇ ਪੈਂਦੀ ਹੋਵੇਗੀ ਜਿਸ 'ਤੇ ਕਾਰ ਦੇ ਟਾਇਰਾਂ 'ਚ ਨਾਰਮਲ ਹਵਾ ਦੀ ਥਾਂ ਨਾਈਟ੍ਰੋਜਨ ਗੈਸ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੈ? ਕਿਸੇ ਹਵਾ ਭਰਨ ਵਾਲੀ ਦੁਕਾਨ ਤੋਂ ਪੁੱਛਣ 'ਤੇ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਹੀ ਜਵਾਬ ਮਿਲੇਗਾ ਕਿ ਨਾਈਟ੍ਰੋਜਨ ਗੈਸ ਟਾਇਰ ਨੂੰ ਠੰਡਾ ਰੱਖਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਕਿਵੇਂ ਮੁਮਕਿਨ ਹੈ।
ਸਾਡੇ ਆਲੇ-ਦੁਆਲੇ ਮੌਜੂਦ ਹਵਾ 'ਚ ਨਾਈਟ੍ਰੋਜਨ ਦੀ ਮਾਤਰਾ 78 ਫੀਸਦੀ ਹੁੰਦੀ ਹੈ, ਉਥੇ ਹੀ ਆਕਸੀਜਨ ਦੀ ਮਾਤਰਾ 21 ਫੀਸਦੀ ਹੁੰਦੀ ਹੈ ਬਾਕੀ ਬਚੇ ਹੋਏ ਹਿੱਸੇ 'ਚ ਵਾਸ਼ਪ, ਕਾਰਬਨ ਡਾਈਆਕਸਾਈਡ ਅਤੇ ਨੋਬਲ ਗੈਸ ਮੌਜੂਦ ਹੈ। ਜਿਸ ਤਰ੍ਹਾਂ ਹਰ ਗੈਸ ਗਰਮ ਹੋਣ 'ਤੇ ਫੈਲਦੀ ਹੈ ਅਤੇ ਠੰਡ ਹੋਣ 'ਤੇ ਸੁੰਗੜ ਜਾਂਦੀ ਹੈ, ਠੀਕ ਇਹ ਗੱਲ ਟਾਇਰ 'ਚ ਮੌਜੂਦ ਹਵਾ ਦੇ ਨਾਲ ਵੀ ਹੁੰਦੀ ਹੈ ਅਤੇ ਇਸ ਦਾ ਅਸਰ ਸਾਡੀ ਕਾਰ ਦੇ ਟਾਇਰ ਪ੍ਰੈਸ਼ਰ 'ਤੇ ਪੈਂਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਸਮੇਂ-ਸਮੇਂ 'ਤੇ ਕਾਰ ਦੇ ਟਾਇਰ ਪ੍ਰੈਸ਼ਰ ਨੂੰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ। ਟਾਇਰ 'ਚ ਨਾਈਟ੍ਰੋਜਨ ਗੈਸ ਨਾਲ ਪੈਦਾ ਹੋਣ ਵਾਲਾ ਟਾਇਰ ਪ੍ਰੈਸ਼ਰ ਲੰਬੇ ਸਮੇਂ ਤੱਕ ਸਥਿਰ ਰਹੰਦਾ ਹੈ। ਜੇਕਰ ਤੁਸੀਂ ਦੇਖਿਆ ਹੋਵੇ ਤਾਂ ਫਾਰਮੂਲਾ ਵਨ ਰੇਸ 'ਚ ਚੱਲਣ ਵਾਲੀ ਹਰ ਗੱਡੀ ਦੇ ਟਾਇਰ 'ਚ ਨਾਈਟ੍ਰੋਜਨ ਗੇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਨਾਰਮਲ ਹਵਾ ਭਰਾਉਣ ਦੀ ਦੂਜੀ ਸਮੱਸਿਆ ਨਮੀ ਹੈ, ਜਿਸ ਨਾਲ ਤੁਹਾਡੀ ਕਾਰ ਦੇ ਟਾਇਰਸ ਨੂੰ ਨੁਕਸਾਨ ਪਹੁੰਚਦਾ ਹੈ। ਨਾਰਮਲ ਹਵਾ 'ਚ ਵੇਪਰ ਮੌਜੂਦ ਹੁੰਦੇ ਹਨ ਜੋ ਟਾਇਰ ਦੇ ਪ੍ਰੈਸ਼ਰ 'ਤੇ ਅਸਰ ਪਾਉਂਦੇ ਹਨ ਨਾਲ ਹੀ ਤੁਹਾਡੀ ਕਾਰ 'ਚ ਲੱਗੀ ਸਟੀਲ ਅਤੇ ਐਲੂਮੀਨੀਅਮ ਨਾਲ ਬਣੇ ਟਾਇਰ ਰਿਮ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਨਾਈਟ੍ਰੋਜਨ ਗੈਸ ਦੇ ਭਰਦੇ ਹੀ ਟਾਇਰ 'ਚ ਮੌਜੂਦ ਆਕਸੀਜਨ ਡਾਲਿਊਟ ਹੋ ਜਾਂਦੀ ਹੈ ਅਤੇ ਇਹ ਆਕਸੀਜਨ 'ਚ ਮੌਜੂਦ ਪਾਣੀ ਦੀ ਮਾਤਰਾ ਨੂੰ ਨਸ਼ਟ ਕਰ ਦਿੰਦੀ ਹੈ। ਇਸ ਨਾਲ ਟਾਇਰ ਦਾ ਰਿਮ ਨੁਕਸਾਨ ਤੋਂ ਬਚ ਜਾਂਦੀ ਹੈ। ਨਾਈਟ੍ਰੋਜਨ ਗੈਸ ਭਰਾਉਣ ਤੋਂ ਬਾਅਦ ਵੀ ਤੁਹਾਨੂੰ ਸਮੇਂ-ਸਮੇਂ 'ਤੇ ਟਾਇਰ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਟਾਇਰ 'ਚ ਨਾਰਮਲ ਹਵਾ ਭਰਾਉਣਾ ਫ੍ਰੀ ਦਾ ਸੌਦਾ ਹੈ, ਉਥੇ ਹੀ ਨਾਈਟ੍ਰੋਜਨ ਗੈਸ ਭਰਾਉਣ ਲਈ ਤੁਹਾਨੂੰ 40 ਤੋਂ 50 ਰੁਪਏ ਪ੍ਰਤੀ ਟਾਇਰ ਖਰਚ ਕਰਨੇ ਪੈਣਗੇ। ਕੁਲ ਮਿਲਾ ਕੇ ਟਾਇਰ 'ਚ ਨਾਇਟ੍ਰੋਜਨ ਗੈਸ ਦੀ ਵਰਤੋਂ ਘਾਟੇ ਦਾ ਸੌਦਾ ਨਹੀਂ ਹੈ ਕਿਉਂਕਿ ਸੁਰੱਖਿਆ ਦੇ ਲਿਹਾਜ ਨਾਲ ਇਹ ਕਾਫੀ ਬਿਹਤਰ ਹੈ।
Kawasaki ਨੇ ਭਾਰਤ 'ਚ ਲਾਂਚ ਕੀਤਾ Ninja300 ਦਾ ਨਵਾਂ ਐਡੀਸ਼ਨ
NEXT STORY