ਜਲੰਧਰ - ਹੀਰੇ ਦੇ ਚਾਹਣ ਵਾਲੀਆਂ ਦੀ ਦੁਨੀਆ 'ਚ ਕੋਈ ਕਮੀ ਨਹੀਂ ਹੈ। ਸਾਇੰਸ ਅਡਵਾਂਸੇਜ ਨੇ ਬੁੱਧਵਾਰ ਨੂੰ ਪਬਲਿਸ਼ ਹੋਏ ਇਕ ਪੇਪਰ 'ਚ ਦੱਸਿਆ ਹੈ ਕਿ ਕਿਵੇਂ ਲੰਬੇ ਸਮੇਂ ਤੱਕ ਡਾਟਾ ਸਟੋਰੇਜ ਲਈ ਹੀਰੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਵਲ ਦੇ ਦਾਣੇ ਤੋਂ ਵੀ ਛੋਟਾ ਹੀਰਾ ਕਿਸੇ ਡੀ. ਵੀ. ਡੀ ਤੋਂ ਸੌ ਗੁਣਾ ਜ਼ਿਆਦਾ ਡਾਟਾ ਸਟੋਰ ਕਰ ਸਕਦਾ ਹੈ। ਭਵਿੱਖ 'ਚ ਸੰਭਵ ਹੈ ਕਿ ਵਿਗਿਆਨੀ ਹੀਰੇ ਦਾ ਇਸਤੇਮਾਲ ਡੀ. ਵੀ. ਡੀ ਤੋਂ ਲੱਖ ਗੁੱਣਾ ਜ਼ਿਆਦਾ ਡਾਟਾ ਸਟੋਰ ਕਰਨ 'ਚ ਕਰਣਗੇ। ਜਾਣਕਾਰੀ ਦੇ ਮੁਤਾਬਕ ਵਿਗਿਆਨੀਆਂ ਨੇ ਇਸ ਡਾਟਾ ਨੂੰ ਸਟੋਰ ਕਰਨ ਲਈ ਡੀ. ਐੱਨ. ਏ, ਹੋਲੋਗ੍ਰਾਮ, ਮੈਗਨੈਟਿੱਕ ਟੇਪ ਅਤੇ ਕਈ ਤਰ੍ਹਾਂ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਹੈ।
ਤੁਹਾਨੂੰ ਦੱਸ ਦਿਓ ਕਿ ਹੀਰੇ ਦੇ ਵਿਚਕਾਰ ਇਕ ਐਟਾਮਿਕ ਸਾਇਜ ਦੀ ਕਮੀ ਹੁੰਦੀ ਹੈ ਜਿਨੂੰ ਨਾਇਟ੍ਰੋਜਨ ਵੈਕੇਂਸੀ ਸੈਂਟਰ ਕਹਿੰਦੇ ਹਨ। ਇਹ ਕਮੀ ਕਦੇ-ਕਦੇ ਨਾਇਟ੍ਰੋਜਨ ਐਟਮ ਕਾਰਬਨ ਸਟਰਕਚਰ ਦੇ 'ਚ ਖਿਲਰਨ ਤੋਂ ਬਣਦੀ ਹੈ ਅਤੇ ਨਾਇਟ੍ਰੋਜਨ ਦੇ ਕੋਲੋਂ ਇਕ ਕਾਰਬਨ ਐਟਮ ਨੂੰ ਹੱਟਾ ਕੇ ਡਾਟਾ ਲਈ ਜਗ੍ਹਾ ਬਣਾਈ ਜਾ ਸਕਦੀ ਹੈ। ਇਸ 'ਤੇ ਰੀਸਰਚ ਕਰਨ ਲਈ ਅਮਰੀਕਾ ਦੀ ਸਿੱਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਾਗੀ ਹੀਰੇ ਦਾ ਪ੍ਰਯੋਗ ਕੀਤਾ ਹੈ ਜਿਸ ਦੀ ਕੀਮਤ ਲਗਭਗ 150 ਡਾਲਰ ਹੈ। ਉਨ੍ਹਾਂ ਨੇ ਲੇਜ਼ਰ ਦੇ ਜ਼ਰੀਏ ਹੀਰੇ ਦੀ ਖਾਲੀ ਜਗ੍ਹਾ 'ਚ ਡਾਟਾ ਨੂੰ ਰੀਡ ਕੀਤਾ ਹੈ।
ਇਸ ਪ੍ਰਯੋਗ 'ਚ ਸਮਾਇਲੀ ਫੇਸ ਵਰਗੀ ਇਮੇਜ਼ ਨੂੰ ਐਨਕੋਡ ਕਰਨ ਲਈ ਹਰੀ ਲੇਜ਼ਰ ਤੋਂ ਇਕ ਇਲੈਕਟ੍ਰਾਨ ਜੋੜਿਆ ਗਿਆ ਅਤੇ ਲਾਲ ਲੇਜ਼ਰ ਦੇ ਜ਼ਰੀਏ ਇਕ ਇਲੈਕਟ੍ਰਾਨ ਕੱਢਿਆ ਗਿਆ। ਬਾਅਦ 'ਚ ਕੰਪਿਊਟਰ ਦੀ ਤਰ੍ਹਾਂ ਬਾਇਨਰੀ ਕੋਡ 'ਚ ਡਾਟਾ ਰੀਡ ਕੀਤਾ ਗਿਆ। ਹਾਲਾਂਕਿ ਡੀ. ਵੀ. ਡੀ ਦੀ ਤਰ੍ਹਾਂ ਇੱਥੇ ਵੀ ਡਾਟਾ ਰੀਡ ਕਰਨ ਲਈ ਲਾਈਟ ਦਾ ਇਸਤੇਮਾਲ ਕੀਤਾ ਗਿਆ, ਲੇਕਿਨ ਇਹ ਉਉਸ ਤੋਂ ਥੋੜ੍ਹੀ ਅਲਗ ਵਿਧੀ ਹੈ।
ਇਸ ਵਿਸ਼ੇ 'ਤੇ ਸਟੱਡੀ ਕਰਨ ਵਾਲੇ ਜੈਕਬ ਹੇਂਸ਼ਾ ਨੇ ਕਿਹਾ ਹੈ ਕਿ, ਇਕ ਡੀ. ਵੀ. ਡੀ 24 ਦੀ ਤਰ੍ਹਾਂ ਹੁੰਦੀ ਹੈ ਜਦ ਕਿ ਡਾਇਮੰਡਤਕਨੀਕ ਨੂੰ 34 ਮਾਡਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਸ ਪੇਪਰ ਦੇ ਮੁੱਖ ਲੇਖਕ ਸਿੱਧਾਰਥ ਧੋਮਕਰ ਨੇ ਕਿਹਾ, ਡੀ. ਵੀ. ਡੀ ਜਿਸ 'ਚ ਇਕ ਹੀ ਸਰਫੇਸ ਹੁੰਦੀ ਹੈ, ਉਥੇ ਹੀ ਡਾਇਮੰਡ 'ਚ ਕਈ ਲੇਅਰਾਂ 'ਚ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਨਾਲ ਹੀ, ਇਹ ਸਟੋਰੇਜ ਮੈਗਨੇਟਿਕ ਹਾਰਡ ਡਰਾਇਵ ਨਾਲ ਵੱਖ ਤਰੀਕੇ ਨਾਲ ਕੰਮ ਕਰਦੀ ਹੈ ਕਿਉਂਕਿ ਹੀਰਾ ਹਮੇਸ਼ਾ ਲਈ ਹੁੰਦਾ ਹੈ।
ਆਕਾਸ਼ ਸਟੇਸ਼ਨ 'ਚ ਤੀਜੀ ਵਾਰ ਉਗਾਇਆ ਪੱਤੇਦਾਰ ਸਲਾਦ
NEXT STORY