ਜਲੰਧਰ- ਜ਼ਿਆਦਾਤਰ ਲੋਕ ਚੁਇੰਗਮ ਦਾ ਯੂਜ਼ ਕਰ ਕੇ ਉਸ ਨੂੰ ਆਲੇ-ਦੁਆਲੇ ਸੁੱਟ ਦਿੰਦੇ ਹਨ ਜੋ ਰਾਹਗੀਰਾਂ ਦੇ ਪੈਰਾਂ 'ਤੇ ਚਿਪਕ ਜਾਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸੇ ਗੱਲ ਦਾ ਹੱਲ ਕੱਢਣ ਲਈ ਵੇਸਟ ਚੁਇੰਗਮ ਨਾਲ ਦੁਨੀਆ ਦੇ ਪਹਿਲੇ ਸਨੀਕਰ ਸ਼ੂਜ਼ ਬਣਾਏ ਗਏ ਹਨ ਜਿਨ੍ਹਾਂ ਦੇ ਸੋਲ ਦੇ ਘਿਸਣ 'ਤੇ ਤੁਸੀਂ ਉਸ ਨੂੰ ਮਾਮੂਲੀ ਕੀਮਤ ਅਦਾ ਕਰ ਕੇ ਨਵੇਂ 'ਚ ਬਦਲ ਸਕੋਗੇ। ਇਸ ਨੂੰ ਐਕਸਪਲਿਸਿਟ ਵੇਅਰ ਤੇ ਗਮਡ੍ਰਾਪ ਨਾਂ ਦੀ ਕੰਪਨੀ ਨੇ ਸਾਂਝੇਦਾਰੀ ਕਰ ਕੇ ਬਣਾਇਆ ਹੈ। GUMSHOE ਨਾਂ ਦੇ ਇਨ੍ਹਾਂ ਸ਼ੂਜ਼ ਦੇ ਰੀਸਾਈਕੇਬਲ ਕੰਪੋਨੈਂਟਸ ਨੂੰ 20 ਫੀਸਦੀ ਤਕ ਗਮ ਨਾਲ ਬਣਾਇਆ ਗਿਆ ਹੈ ਅਤੇ ਇਨ੍ਹਾਂ ਨੂੰ Gum-Tec ਨਾਂ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 1 ਕਿਲੋਗ੍ਰਾਮ ਗਮ ਨਾਲ ਸ਼ੂਜ਼ ਦੇ 4 ਜੋੜਿਆਂ ਨੂੰ ਤਿਆਰ ਕੀਤਾ ਜਾ ਸਕਦਾ ਹੈ।
ਇਸ ਕਾਰਨ ਬਣਾਏ ਗਏ ਇਹ ਸ਼ੂਜ਼
ਨੀਦਰਲੈਂਡ ਦੀ ਰਾਜਧਾਨੀ ਐੱਮਸਟਰਡਮ 'ਚ ਲਗਭਗ 3.3 ਮਿਲੀਅਨ ਪੌਂਡ ਚੁਇੰਗਮ ਨੂੰ ਸੜਕਾਂ ਤੋਂ ਹਟਾਉਣ 'ਤੇ ਮਿਲੀਅਨ ਡਾਲਰਸ ਦਾ ਖਰਚਾ ਆਉਂਦਾ ਹੈ। ਜਿਸ 'ਤੇ ਧਿਆਨ ਦਿੰਦੇ ਹੋਏ ਇਨ੍ਹਾਂ ਖਾਸ ਸਨੀਕਰ ਸ਼ੂਜ਼ ਨੂੰ ਬਣਾਇਆ ਗਿਆ ਹੈ। ਇਨ੍ਹਾਂ ਨੂੰ ਜੂਨ ਦੇ ਮਹੀਨੇ ਤਕ 232 ਡਾਲਰ (15,394 ਰੁਪਏ) 'ਚ ਮੁਹੱਈਆ ਕਰਨ ਦੀ ਯੋਜਨਾ ਹੈ।

ਐਪਲ ਦੇ ਨਵੇਂ ਆਈਫੋਨ 'ਚ ਨਹੀਂ ਹੋਵੇਗਾ 3D ਟੱਚ ਫੀਚਰ
NEXT STORY