ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਇਕ ਐੱਲ ਸੀ. ਡੀ. ਡਿਸਪਲੇਅ ਵਾਲੇ ਆਈਫੋਨ 'ਤੇ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੰਪਨੀ ਇਸ ਆਈਫੋਨ ਦੀ ਕੀਮਤ ਨੂੰ ਘੱਟ ਕਰਨ ਲਈ ਨਵੇਂ ਆਈਫੋਨ 'ਚ ਆਪਣਾ ਮਸ਼ਹੂਰ '3ਡੀ ਟੱਚ' ਫੀਚਰ ਸ਼ਾਮਿਲ ਨਹੀਂ ਕਰੇਗੀ। ਤਾਈਵਾਨ ਦੇ ਬਿਜ਼ਨੈੱਸ ਗਰੁੱਪ ਕੇ. ਜੀ. ਆਈ. ਸਕਿਓਰਿਟੀਜ਼ ਦੇ ਇਕ ਹੈੱਡ ਐਨਾਲਿਸਟ ਨੇ ਇਹ ਗੱਲ ਕਹੀ ਹੈ।
ਕੇ. ਜੀ. ਆਈ. ਸਕਿਓਰਿਟੀਜ਼ ਦੇ ਸਭ ਤੋਂ ਮਸ਼ਹੂਰ ਐਨਾਲਿਸਟ ਮਿੰਗ-ਚੀ ਕੂਓ ਦੇ ਮੁਤਾਬਕ ਐਪਲ ਦੇ ਨਵੇਂ 6.1 ਇੰਚ ਦੇ ਫੋਨ 'ਚ ਅਪਡੇਟਡ ਡਿਸਪਲੇਅ ਹੋਵੇਗੀ। ਫੋਰਬਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋ ਮਹਿੰਗੇ ਮਾਡਲਸ ਪਹਿਲਾ ਫਲੈਗਸ਼ਿਪ ਆਈਫੋਨ ਐੱਕਸ ਦੀ ਦੂਜੀ ਪੀੜੀ ਤੇ ਪਹਿਲਾਂ ਤੋਂ ਵੱਡੇ ਆਈਫੋਨ ਐੱਕਸ ਪਲੱਸ 'ਚ ਇਸ ਸਾਲ 3ਡੀ ਟੱਚ ਫੀਚਰ ਹੋਵੇਗਾ, ਕਿਉਂਕਿ ਉਹ ਓ. ਐੱਲ. ਈ. ਡੀ. ਡਿਸਪਲੇਅ ਹੈ।
ਕੂਓ ਦਾ ਕਹਿਣਾ ਹੈ ਕਿ ਸਾਰੇ ਆਈਫੋਨਜ਼ (ਜਿਸ 'ਚ ਓ. ਐੱਲ. ਈ. ਡੀ. ਵੀ ਸ਼ਾਮਿਲ ਹੈ) 2019 'ਚ ਕਵਰ ਗਲਾਸ ਸੈਂਸਰ ਲਗਾਏ ਜਾਣਗੇ। ਕਿਹਾ ਜਾ ਰਿਹਾ ਹੈ ਕਿ ਨਵੀਂ ਸਕਰੀਨ ਨਾਲ ਇਨ੍ਹਾਂ ਦੀ ਲਾਗਤ 'ਚ 23 ਡਾਲਰ ਤੋਂ ਲੈ ਕੇ 26 ਡਾਲਰ ਤੱਕ ਦਾ ਵਾਧਾ ਹੋਵੇਗਾ, ਕਿਉਂਕਿ ਐਪਲ ਦੀ ਨਵੀਂ ਡਿਸਪਲੇਅ ਮਾਡਿਊਲ ਜ਼ਿਆਦਾ ਮਹਿੰਗੀ ਹੈ, ਇਸ ਲਈ ਐਪਲ ਕੀਮਤ ਨੂੰ ਸੰਤੁਲਿਤ ਕਰਨ ਲਈ 3ਡੀ ਟੱਚ ਫੀਚਰ ਨੂੰ ਛੱਡ ਸਕਦੀ ਹੈ।
ਟੈਸਟਿੰਗ ਦੌਰਾਨ ਸਾਹਮਣੇ ਆਈ ਮਰਸਡੀਜ਼-ਬੇਂਜ਼ GLC ਫੇਸਲਿਫਟ
NEXT STORY