ਗੈਜੇਟ ਡੈਸਕ– ਟੈੱਕ ਕੰਪਨੀ ਹੁਵਾਵੇਈ ਦੇ ਸਬ ਬ੍ਰਾਂਡ ਆਨਰ ਵਲੋਂ ਅਧਿਕਾਰਤ ਤੌਰ ’ਤੇ Honor Band 6 ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨਵੇਂ ਫਿਟਨੈੱਸ ਬੈਂਡ ਨੂੰ ਦੁਨੀਆ ਦੇ ਪਹਿਲੇ ਫੁਲ ਸਕਰੀਨ ਫਿਟਨੈੱਸ ਟ੍ਰੈਕਰ ਦੇ ਤੌਰ ’ਤੇ ਲੈ ਕੇ ਆਈ ਹੈ। ਇਹ ਸਮਾਰਟ ਬੈਂਡ ਦੋ ਮਾਡਲਾਂ ’ਚ ਉਤਾਰਿਆ ਗਿਆ ਹੈ, ਜਿਨ੍ਹਾਂ ’ਚੋਂ ਇਕ NFC ਨਾਲ ਅਤੇ ਦੂਜਾ ਬਿਨਾਂ NFC ਦੇ ਆਉਂਦਾ ਹੈ। Honor Band 5 ਦੇ ਮੁਕਾਬਲੇ ਇਹ ਵੱਡਾ ਅਪਗ੍ਰੇਡ ਹੈ ਅਤੇ ਡਿਜ਼ਾਇਨ ਦੇ ਮਾਮਲੇ ’ਚ ਇਹ ਹਾਲ ਹੀ ’ਚ ਲਾਂਚ ਹੋਈ Honor Watch ES ਦਾ ਮਿੰਨੀ ਵਰਜ਼ਨ ਲਗਦਾ ਹੈ।
ਇਹ ਵੀ ਪੜ੍ਹੋ– WhatsApp ਖੋਲ੍ਹੇ ਬਿਨਾਂ ਜਾਣੋ ਕੌਣ-ਕੌਣ ਹੈ ਆਨਲਾਈਨ
Honor Band 6 ’ਚ 1.47 ਇੰਚ ਦੀ ਅਮੋਲੇਡ ਡਿਸਪਲੇਅ 368x194 ਪਿਕਸਲ ਰੈਜ਼ੋਲਿਊਸ਼ਨ ਨਾਲ ਦਿੱਤੀ ਗਈ ਹੈ ਅਤੇ ਇਸ ’ਤੇ 2.5ਡੀ ਗਲਾਸ ਮਿਲਦਾ ਹੈ। ਬੈਂਡ ’ਚ ਕੋਈ ਕਪੈਸਿਟਿਵ-ਕੀਅ ਨਹੀਂ ਦਿੱਤੀ ਗਈ ਕਿਉਂਕਿ ਇਹ ਨੈਵਿਗੇਸ਼ਨ ਲਈ ਸਮਾਰਟਫੋਨ ਦੀ ਤਰ੍ਹਾਂ ਹੀ ਜੈਸਟਰਸ ਇਸਤੇਮਾਲ ਕਰਦਾ ਹੈ। ਹਾਲਾਂਕਿ, ਸੱਜੇ ਪਾਸੇ ਇਸ ਵਿਚ ਲਾਲ ਰੰਗ ਦਾ ਫਿਜੀਕਲ ਬਟਨ ਪਾਵਰ-ਆਨ ਕਰਨ ਲਈ ਅਤੇ ਸਕਰੀਨ ਵੇਕ-ਅਪ ਲਈ ਦਿੱਤਾ ਗਿਆ ਹੈ। ਉਥੇ ਹੀ ਖੱਬੇ ਪਾਸੇ ਆਨਰ ਦੀ ਬ੍ਰਾਂਡਿੰਗ ਦਿੱਤੀ ਗਈ ਹੈ।
10 ਸਪੋਰਟਸ ਮੋਡ ਦੀ ਸੁਪੋਰਟ
ਨਵਾਂ ਫਿਟਨੈੱਸ ਟ੍ਰੈਕਰ ਕੰਪਨੀ ਤਿੰਨ ਰੰਗਾਂ - ਮੀਟਿਓਰਾਈਟ ਬਲੈਕ, ਸੀਗਲ ਗ੍ਰੇਅ ਅਤੇ ਕੋਰਲ ਪਾਊਡਰ ’ਚ ਲੈ ਕੇ ਆਈ ਹੈ। ਹਾਲਾਂਕਿ, ਇਹ ਕਲਰ ਆਪਸ਼ੰਸ ਸਿਰਫ ਸਟ੍ਰੈਪ ਲਈ ਮਿਲਦੇ ਹਨ ਕਿਉਂਕਿ ਸਾਰੇ ਮਾਡਲਾਂ ’ਚ ਬੈਂਡ ਦੀ ਬਾਡੀ ਕਾਲੇ ਬਾਰਡਰ ’ਚ ਆਉਂਦੀ ਹੈ। ਗੱਲ ਫੀਚਰਜ਼ ਦੀ ਕਰੀਏ ਤਾਂ ਇਹ 10 ਸਪੋਰਟਸ ਮੋਡਸ ਨੂੰ ਸੁਪੋਰਟ ਕਰਦਾ ਹੈ ਅਤੇ ਇਸ ਵਿਚ ਬਲੱਡ ਆਕਸੀਜਨ ਲੈਵਲ ਮਾਨੀਟਰਿੰਗ ਤੋਂ ਇਲਾਵਾ ਹੁਵਾਵੇਈ TruSeen 4.0 24-ਘੰਟੇ ਹਾਰਟ ਰੇਟ ਮਾਨੀਟਰਿੰਗ ਅਤੇ ਹੁਵਾਵੇਈ TruSleep ਸਲੀਪ ਮਾਨੀਟਰਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ– WhatsApp ਦੀ ਚੈਟ ਆਪਣੇ ਆਪ ਹੋ ਜਾਵੇਗੀ ਗਾਇਬ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫੀਚਰ
ਇੰਨੀ ਰੱਖੀ ਗਈ ਹੈ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Honor Band 6 ਨੂੰ 249 ਯੁਆਨ (ਕਰੀਬ 2,775 ਰੁਪਏ) ਅਤੇ Honor Band 6 NFC ਨੂੰ 289 ਯੁਆਨ (ਕਰੀਬ 3,200 ਰੁਪਏ) ’ਚ ਖ਼ਰੀਦਿਆ ਜਾ ਸਕੇਗਾ। 14 ਦਿਨਾਂ ਦੀ ਬੈਟਰੀ ਲਾਈਫ ਨਾਲ ਆਉਣ ਵਾਲਾ Honor Band 6 ਸੈਂਸਟਰੂਅਲ ਸਾਈਕਲ ਵੀ ਮਾਨੀਟਰ ਕਰ ਸਕਦਾ ਹੈ। ਉਥੇ ਹੀ ਬੈਂਡ ਦੇ NFC ਵਰਜ਼ਨ ’ਚ ਕਾਨਟੈਕਟਲੈੱਸ ਪੇਮੈਂਟ ਅਤੇ ਵੌਇਸ ਅਸਿਸਟੈਂਟ ਦੀ ਸੁਪੋਰਟ ਵੀ ਦਿੱਤੀ ਗਈਹੈ। ਇਸ ਵਿਚ ਬਲੂਟੂਥ 5.0,ਐਕਸਲੈਰੋਮੀਟਰ, ਜਾਇਰੋਸਕੋਪ, ਆਪਟਿਕਲ ਹਾਰਟ ਰੇਟ ਸੈਂਸਰ ਅਤੇ 180mAh ਦੀ ਬੈਟਰੀ ਦਿੱਤੀ ਗਈਹੈ। ਇਹ 5ATM ਤਕ ਵਾਟਰ ਰੈਸਿਸਟੈਂਟ ਹੈ ਅਤੇ ਮੈਗਨੇਟਿਕ ਚਾਰਜਰ ਦੀ ਮਦਦ ਨਾਲ ਚਾਰਜ ਹੁੰਦਾ ਹੈ।
ਹੁੰਡਈ ਕ੍ਰੇਟਾ ਨੇ ਮਚਾਈ ਧੂਮ, ਸਾਰਿਆਂ ਨੂੰ ਪਿੱਛੇ ਛੱਡ ਸੈਗਮੈਂਟ ’ਚ ਬਣੀ ਨੰਬਰ 1
NEXT STORY