ਜਲੰਧਰ— ਗੈਜੇਟਸ ਨੂੰ ਬੈਕਅਪ ਦੇਣ ਲਈ ਸਭ ਤੋਂ ਜ਼ਿਆਦਾ ਪਾਵਰ ਬੈਂਕਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਫਰ ਦੌਰਾਨ ਤੁਹਾਡੇ ਡਿਵਾਈਸਿਸ ਨੂੰ ਚਾਰਜ ਕਰਨ 'ਚ ਮਦਦ ਕਰਦੇ ਹਨ ਪਰ ਤੁਸੀਂ ਕਦੇ ਸੋਚਿਆ ਹੈ ਕਿ ਇਹ ਪਾਵਰ ਬੈਂਕਸ ਤੁਹਾਡੀ ਜੈਕੇਟ ਨੂੰ ਵੀ ਗਰਮ ਰੱਖਣ 'ਚ ਮਦਦ ਕਰ ਸਕਦੇ ਹਨ। ਜੀ ਹਾਂ, ਹਾਲ ਹੀ 'ਚ ਬੈਟਰੀ-ਪਾਵਰਡ Flexwarm smart jacket ਵਿਕਸਿਤ ਕੀਤੀ ਗਈ ਹੈ ਜੋ ਸੈਂਸਰ ਅਤੇ ਇਕ ਪਾਵਰ ਬੈਂਕ ਦੀ ਮਦਦ ਨਾਲ ਤਾਪਮਾਨ ਨੂੰ ਆਟੋਮੈਟਿਕਲੀ ਐਡਜਸਟ ਕਰਕੇ ਤੁਹਾਡੀ ਬੌਡੀ ਨੂੰ ਗਰਮ ਰੱਖਣ 'ਚ ਮਦਦ ਕਰੇਗੀ।
ਇਸ ਸਮਾਰਟ ਜੈਕੇਟ ਨੂੰ ਮੋਟੀ ਪਰਤ ਨਾਲ ਬਣਾਇਆ ਗਿਆ ਹੈ ਜੋ ਪਾਵਰ ਸੋਰਸ ਨਾਲ ਕੁਨੈਕਟ ਹੋ ਕੇ ਹੀਟ ਪੈਦਾ ਕਰਦੀ ਹੈ। ਇਸ ਦੇ ਹੀਟਿੰਗ ਐਲੀਮੈਂਟ ਦੀ ਲੇਅਰ ਦੇ ਉੱਪਰ ਲਾਈਟ ਪੈਡਿੰਗ ਅਤੇ ਨਾਇਲਨ ਫੈਬ੍ਰਿਕ ਦੀ ਲੇਅਰ ਦਿੱਤੀ ਗਈ ਹੈ। ਇਸ ਵਾਟਰਪਰੂਫ, ਵਿੰਡਪਰੂਫ ਅਤੇ ਮਸ਼ੀਨ ਵਾਸ਼ੇਬਲ ਸਮਾਰਟ ਜੈਕੇਟ 'ਚ ਬਲੂਟੂਥ ਵੀ ਸ਼ਮਾਲ ਹੈ ਜਿਸ ਨਾਲ ਤੁਸੀਂ ਇਸ ਨੂੰ ਆਪਣੇ ਸਮਾਰਟਫੋਨਸ, ਟੈਬਲੇਟਸ ਅਤੇ ਸਮਾਰਟਵਾਚਿਸ ਨਾਲ ਕੁਨੈਕਟ ਕਰਕੇ ਚੈਸਟ, ਬੈਕ ਅਤੇ ਫਿੰਗਰਲੈੱਸ ਗਲਵਜ਼ ਦਾ ਤਾਪਮਾਨ ਨੂੰ ਆਪਣੀ ਮਰਜ਼ੀ ਮੁਤਾਬਕ ਘੱਟ-ਵੱਧ ਵੀ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟ ਜੈਕੇਟ ਨੂੰ ਇਕ ਘੰਟੇ ਤੱਕ ਗਰਮ ਰੱਖਣ ਲਈ ਤੁਹਾਨੂੰ 1500mAh ਬੈਟਰੀ ਦੀ ਲੋੜ ਪਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਮ ਵਾਲੇ ਸਮੇਂ 'ਚ ਇਸ ਜੈਕੇਟ ਨੂੰ ਕਈ ਰੰਗਾਂ ਦੇ ਵਿਕਲਪ ਨਾਲ 219 ਡਾਲਰ (14,537 ਰੁਪਏ) ਕੀਮਤ 'ਚ ਆਨਲਾਈਨ ਸਾਈਟਸ 'ਤੇ ਉਪਲੱਬਧ ਕੀਤਾ ਜਾਵੇਗਾ।
ਵਟਸਐਪ ਦਾ ਇਹ ਫੀਚਰ iOS ਯੂਜ਼ਰਜ਼ ਲਈ ਹੋਵੇਗਾ ਬੇਹੱਦ ਫਾਇਦੇਮੰਦ
NEXT STORY