ਗੈਜੇਟ ਡੈਸਕ - ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਜਲਦੀ ਹੀ ਆਪਣਾ ਬਹੁ-ਉਡੀਕਿਆ ਪ੍ਰੀਮੀਅਮ ਫੋਨ Xiaomi 15 ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇਸ ਸੀਰੀਜ਼ ’ਚ Xiaomi 15 ਅਤੇ Xiaomi 15 Ultra ਵਰਗੇ ਦੋ ਮਾਡਲ ਸ਼ਾਮਲ ਹੋਣਗੇ। ਇਹ ਫੋਨ ਭਾਰਤ ’ਚ 2 ਮਾਰਚ ਨੂੰ ਲਾਂਚ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਇਸਨੂੰ ਅਧਿਕਾਰਤ ਤੌਰ 'ਤੇ 27 ਫਰਵਰੀ ਨੂੰ ਚੀਨ ’ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ, ਇਸਨੂੰ ਮੋਬਾਈਲ ਵਰਲਡ ਕਾਂਗਰਸ (MWC) 2025 ਦੌਰਾਨ ਵਿਸ਼ਵ ਪੱਧਰ 'ਤੇ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਕੰਪਨੀ ਨੇ ਅਧਿਕਾਰਕ ਜਾਣਕਾਰੀ
Xiaomi ਨੇ ਆਪਣੀ ਅਧਿਕਾਰਤ ਚੀਨੀ ਵੈੱਬਸਾਈਟ 'ਤੇ ਇਸ ਫੋਨ ਦਾ ਰੈਂਡਰ ਜਾਰੀ ਕੀਤਾ ਹੈ ਜੋ ਇਸਦੇ ਡਿਜ਼ਾਈਨ ਅਤੇ ਫੀਚਰਜ਼ ਦੀ ਝਲਕ ਦਿੰਦਾ ਹੈ। ਇਸ ਈਵੈਂਟ ’ਚ, Xiaomi ਆਪਣੇ ਹੋਰ ਉਤਪਾਦਾਂ ਜਿਵੇਂ ਕਿ SU7 Ultra EV ਕਾਰ, Xiaomi Buds 5 Pro ਅਤੇ Redmi Book Pro 2025 ਨੂੰ ਵੀ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। Xiaomi 15 Ultra ਦਾ ਡਿਜ਼ਾਈਨ ਕਾਫ਼ੀ ਆਕਰਸ਼ਕ ਹੋਵੇਗਾ ਅਤੇ ਕੰਪਨੀ ਨੇ Weibo ਅਤੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸਨੂੰ ਟੀਜ਼ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਇਹ ਸਮਾਰਟਫੋਨ ਡਿਊਲ-ਟੋਨ ਫਿਨਿਸ਼ ਦੇ ਨਾਲ ਆਵੇਗਾ ਜਿਸ ’ਚ ਕੱਚ ਅਤੇ ਵੀਗਨ ਚਮੜੇ ਦਾ ਮਿਸ਼ਰਣ ਹੋਵੇਗਾ ਜੋ ਕਿ ਲੀਕਾ ਕੈਮਰਿਆਂ ਦੇ ਕਲਾਸਿਕ ਡਿਜ਼ਾਈਨ ਤੋਂ ਪ੍ਰੇਰਿਤ ਹੈ। ਫੋਨ ਦੇ ਪਿਛਲੇ ਪੈਨਲ 'ਤੇ ਇਕ ਗੋਲਾਕਾਰ ਕੈਮਰਾ ਮੋਡੀਊਲ ਹੈ ਜਿਸ ’ਚ ਚਾਰ ਕੈਮਰਾ ਸੈਂਸਰ ਅਤੇ LED ਫਲੈਸ਼ ਮੌਜੂਦ ਹਨ। Xiaomi ਨੇ ਆਪਣੀ ਪਿਛਲੀ ਅਲਟਰਾ ਸੀਰੀਜ਼ ਦੀ ਡਿਜ਼ਾਈਨ ਪਛਾਣ ਨੂੰ ਬਰਕਰਾਰ ਰੱਖਿਆ ਹੈ ਅਤੇ ਇਸ ਵਾਰ ਇਸ ’ਚ ਬੈਕ ਪੈਨਲ ਦੇ ਉੱਪਰ ਖੱਬੇ ਕੋਨੇ 'ਤੇ ਇਟਾਲਿਕ ਅਲਟਰਾ ਬ੍ਰਾਂਡਿੰਗ ਵੀ ਹੈ।
ਮਿਲੇਗਾ Snapdragon 8 Elite ਪ੍ਰੋਸੈਸਰ
ਹਾਰਡਵੇਅਰ ਦੀ ਗੱਲ ਕਰੀਏ ਤਾਂ, Xiaomi 15 Ultra ਸਨੈਪਡ੍ਰੈਗਨ 8 Elite ਪ੍ਰੋਸੈਸਰ ਨਾਲ ਲੈਸ ਹੋਵੇਗਾ ਜੋ ਹਾਲ ਹੀ ’ਚ Geekbench AI ਡੇਟਾਬੇਸ 'ਤੇ ਦੇਖਿਆ ਗਿਆ ਸੀ। ਇਸ ਫੋਨ ’ਚ 16GB RAM ਹੋਵੇਗੀ ਅਤੇ ਇਹ ਐਂਡਰਾਇਡ 15 ਓਪਰੇਟਿੰਗ ਸਿਸਟਮ 'ਤੇ ਚੱਲੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ’ਚ 50MP 1-ਇੰਚ Sony LYT-900 ਪ੍ਰਾਇਮਰੀ ਸੈਂਸਰ ਦੇ ਨਾਲ 50MP Samsung ISOCELL JN5 ਅਲਟਰਾ-ਵਾਈਡ ਕੈਮਰਾ ਅਤੇ 50MP Sony IMX858 ਟੈਲੀਫੋਟੋ ਲੈਂਸ ਹੋਵੇਗਾ। ਇਸ ’ਚ 200MP ਸੈਮਸੰਗ ISOCELL HP9 ਸੈਂਸਰ ਵੀ ਹੋਵੇਗਾ ਜੋ 4.3x ਆਪਟੀਕਲ ਜ਼ੂਮ ਨੂੰ ਸਪੋਰਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ IP68 ਅਤੇ IP69 ਰੇਟਿੰਗਾਂ ਦੇ ਨਾਲ ਆਵੇਗਾ, ਜਿਸਦਾ ਮਤਲਬ ਹੈ ਕਿ ਇਹ ਡਿਵਾਈਸ ਧੂੜ ਅਤੇ ਪਾਣੀ ਰੋਧਕ ਹੋਣ ਜਾ ਰਿਹਾ ਹੈ।
ਕਿੰਨੀ ਹੋਵੇਗੀ ਕੀਮਤ
ਮਾਹਿਰਾਂ ਅਨੁਸਾਰ, Xiaomi ਅੰਤਰਰਾਸ਼ਟਰੀ ਬਾਜ਼ਾਰ ’ਚ 16GB RAM + 512GB ਸਟੋਰੇਜ ਬਦਲ ਦੇ ਨਾਲ 15 Ultra ਲਾਂਚ ਕਰ ਸਕਦੀ ਹੈ। ਇਸ ਦੇ ਨਾਲ ਹੀ, ਇਸਨੂੰ ਕਾਲੇ, ਚਿੱਟੇ ਅਤੇ ਚਾਂਦੀ ਵਰਗੇ ਤਿੰਨ ਰੰਗਾਂ ’ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਕੀਮਤ ਦੀ ਗੱਲ ਕਰੀਏ ਤਾਂ Xiaomi 15 Ultra ਦੀ ਸ਼ੁਰੂਆਤੀ ਕੀਮਤ CNY 6,499 ਯਾਨੀ ਲਗਭਗ 77,700 ਰੁਪਏ ਜਾਂ $896 ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ Xiaomi 14 Ultra (16GB+512GB) ਭਾਰਤ ’ਚ 99,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ। Xiaomi 15 Ultra ਦੀ ਪ੍ਰੀ-ਆਰਡਰ ਬੁਕਿੰਗ ਚੀਨ ਦੇ Mi Mall 'ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਹ 2 ਮਾਰਚ ਤੋਂ ਭਾਰਤ ਵਿੱਚ ਖਰੀਦ ਲਈ ਉਪਲਬਧ ਹੋਵੇਗਾ।
ਟੈਰਿਫ ਦਾ ਡਰ! Apple ਨੇ ਅਮਰੀਕਾ 'ਚ 500 ਬਿਲੀਅਨ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
NEXT STORY