ਜਲੰਧਰ- ਸ਼ਾਓਮੀ ਨੇ MIUI 10 ਚੀਨ ਦੇ ਸਟੇਬਲ ROM ਨੂੰ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਸ਼ਾਓਮੀ ਯੂਜ਼ਰਸ ਦੇ ਫੀਡਬੈਕ ਤੋਂ ਸੰਕੇਤ ਮਿਲਦੇ ਹਨ ਕਿ ਮੀ 8 ਐੱਸ. ਈ ਤੇ ਮੀਕਸ 2 (Mix 2) ਨੂੰ MIUI 10 ਦਾ ਸਟੇਬਲ ROM ਉਪਡੇਟ ਮਿਲਣਾ ਸ਼ੁਰੂ ਕਰ ਦਿੱਤਾ ਹੈ। Mi 6 ਅਪਡੇਟ ਦੀ ਤਰ੍ਹਾਂ ਲਾਈਕ ਮਾਡਲਸ ਲਈ OTA ਅਪਡੇਟ ਵੀ ਭੇਜਿਆ ਜਾ ਸਕਦਾ ਹੈ।
Mi 8 S5 ਲਈ MIUI 10 ਸਟੇਬਲ ਵਰਜਨ ਦਾ ਸਾਈਜ਼ 930MB ਹੈ ਤੇ ਅਪਗ੍ਰੇਡਿਡ ਵਰਜਨ ਨੰਬਰ 10.0.1.0.O523N68 ਹੈ। Xiaomi MIX 2 ਲਈ ਅਪਡੇਟਿਡ ਪੈਕੇਜ ਦਾ ਸਾਈਜ਼ 620MB ਹੈ ਤੇ ਅਪਗ੍ਰੇਡਿਡ ਵਰਜਨ 10.0.1.0.OEBCNFH ਹੈ। ਇਹ ਅਪਡੇਟ ਅਜੇ ਚੀਨ ਦੇ ROM ਯੂਜ਼ਰਸ ਲਈ ਹੀ ਜਾਰੀ ਕੀਤਾ ਗਿਆ ਹੈ ਪਰ ਅਜੇ ਗਲੋਬਲ ਸਟੇਬਲ ROM ਵੇਰੀਐਂਟ ਲਈ ਇਹ ਅਪਡੇਟ ਜਾਰੀ ਕੀਤੀ ਜਾਣੀ ਬਾਕੀ ਹੈ।
MIUI 10 ਐਂਡ੍ਰਾਇਡ 8.0 ਓਰੀਓ 'ਤੇ ਅਧਾਰਿਤ ਹੈ ਤੇ ਇਸ 'ਚ ਸ਼ਾਮਿਲ ਹੋਈ ਵੱਡੀ ਅਪਗ੍ਰੇਡ AI ਤਕਨੀਕ ਹੈ। MIUI 10 'ਚ AI ਤਕਨੀਕ ਐਪਸ ਨੂੰ ਘੱਟ ਸਮੇਂ 'ਚ ਓਪਨ ਕਰਨ ਜਿਹੇ ਨਵੇਂ ਫੀਚਰਸ ਨੂੰ ਲਿਆਊਂਦੀ ਹੈ। MIUI10 ਦੀ ਹੋਰ ਖਾਸੀਅਤ ਇਹ ਹੈ ਕਿ ਇਹ ਅਪਡੇਟ ਪੁਰਾਣੇ Xiaomi ਫੋਨਸ ਲਈ ਸਿੰਗਲ ਕੈਮਰਾ ਬੋਕੇਅ ਮੋਡ ਲੈ ਕੇ ਆਉਂਦਾ ਹੈ, ਇਸ ਫੋਨਸ 'ਚ Xiaomi Mi 5 ਤੇ Xiaomi Mi Note 2 ਸ਼ਾਮਿਲ ਹੈ। ਕਸਟਮ ROM ਨਵੇਂ ਡਰਾਈਵਿੰਗ ਮੋਡ, ਸਮਾਰਟ ਹੋਮ ਗੈਜੇਟਸ ਮੈਨੇਜਰ ਤੇ MIUI 9 'ਚ ਸ਼ਾਮਿਲ ਹੋਰ ਫੀਚਰਸ ਦੇ ਨਾਲ ਆਉਂਦਾ ਹੈ।
ਵਨਪਲੱਸ 5 ਤੇ 5ਟੀ ਸਮਾਰਟਫੋਨਜ਼ ਨੂੰ ਮਿਲਣੀ ਸ਼ੁਰੂ ਹੋਈ ਇਹ ਖਾਸ ਅਪਡੇਟ
NEXT STORY