ਗੈਜੇਟ ਡੈਸਕ– ਸੈਮਸੰਗ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਸ਼ਾਓਮੀ ਵੀ ਆਪਣੇ ਫੋਲਡੇਬਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ। ਸੈਮਸੰਗ ਨੇ ਆਪਣਾ ਫੋਲਡੇਬਲ ਸਮਾਰਟਫੋਨ ਪਹਿਲਾਂ ਹੀ ਦਿਖਾ ਦਿੱਤਾ ਹੈ, ਜਿਸ ਨੂੰ ਕੰਪਨੀ ਨੇ ਗਲੈਕਸੀ F ਦਾ ਨਾਂ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਪਹਿਲੇ ਕਵਾਟਰ ਦੇ ਅੰਤ ’ਚ ਲਾਂਚ ਕਰ ਦੇਵੇਗੀ। ਦੂਜੇ ਪਾਸੇ ਸ਼ਾਓਮੀ ਦੁਆਰਾ ਤਿਆਰ ਕੀਤੇ ਗਏ ਫੋਲਡੇਬਲ ਸਮਾਰਟਫੋਨ ਦੀ ਇਕ ਵੀਡੀਓ ਆਨਲਾਈਨ ਲੀਕ ਹੋਈ ਹੈ। 19 ਸੈਕੰਡ ਦੀ ਇਹ ਵੀਡੀਓ ਟਵਿਟਰ ’ਤੇ ਇਕ ਮਸ਼ਹੂਰ ਟਿਪਸਟਰ ਇਵਾਨ ਬਲਾਸ ਦੁਆਰਾ ਪੇਸ਼ ਕੀਤੀ ਗਈ ਹੈ।
ਵੀਡੀਓ ’ਚ ਇਕ ਵੱਡੀ ਸਕਰੀਨ ਵਾਲਾ ਟੈਬਲੇਟ ਦਿਖਾਈ ਦੇ ਰਿਹਾ ਹੈ ਜਿਸ ਨੂੰ ਫੋਲਡ ਕਰਕੇ ਇਕ ਸਮਾਰਟਫੋਨ ਬਣਾ ਦਿੱਤਾ ਗਿਆ। ਦੱਸ ਦੇਈਏ ਕਿ ਟਿਪਸਟਰ ਖੁਦ ਇਸ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਯਕੀਨੀ ਨਹੀਂ ਅਤੇ ਉਸ ਨੇ ਟਵੀਟ ’ਚ ਲਿਖਿਆ ਹੈ ਕਿ ਇਹ ਕਥਿਤ ਤੌਰ ’ਤੇ ਸ਼ਾਓਮੀ ਦੁਆਰਾ ਬਣਾਇਆ ਗਿਆ ਡਿਵਾਈਸ ਹੈ। ਜੇਕਰ ਵੀਡੀਓ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਡਿਵਾਈਸ ਕਾਫੀ ਹੱਦ ਤਕ ਸ਼ਾਓਮੀ ਦੀ ਡਿਜ਼ਾਈਨ ਸ਼ੈਲੀ ਨਾਲ ਮੇਲ ਖਾਂਦੀ ਹੈ।
ਇਸ ਨਾਲ ਇੰਨਾ ਤਾਂ ਤੈਅ ਹੈ ਕਿ 2019 ਫੋਲਡੇਬਲ ਡਿਵਾਈਸ ਦੇ ਨਾਂ ਰਹੇਗਾ। ਲਗਭਗ ਸਾਰੀਆਂ ਕੰਪਨੀਆਂ ਇਸ ਤਕਨੀਕ ਵਲ ਫੋਕਸ ਕਰ ਰਹੀਆਂ ਹਨ। Royale ਨਾਂ ਦੀ ਇਕ ਕੰਪਨੀ ਨੇ ਵੀ FlexPai ਨਾਂ ਨਾਲ ਆਪਣਾ ਫੋਲਡੇਬਲ ਸਮਾਰਟਫੋਨ ਕਮਰਸ਼ੀਅਲ ਲਾਂਚ ਕੀਤਾ ਹੈ। ਸੈਮਸੰਗ ਨੇ ਵੀ ਆਪਣੀ ਐਨੁਅਲ ਡਿਵੈਲਪਰ ਕਾਨਫਰੰਸ 2018 ’ਚ ਆਪਣਾ ਫੋਲਡੇਬਲ ਸਮਾਰਟਫੋਨ ਗਲੈਕਸੀ F ਪੇਸ਼ ਕਰ ਦਿੱਤਾ ਹੈ।
ਇਥੋਂ ਤਕ ਕਿ ਓਪੋ ਨੇ ਵੀ ਆਪਣੇ ਫੋਲਡੇਬਲ ਸਮਾਰਟਫੋਨ ਦੇ ਜਲਦੀ ਪੇਸ਼ ਪੋਣ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਅਤੇ ਓਪੋ ਹੀ ਨਹੀਂ ਕੁਝ ਰਿਪੋਰਟਾਂ ਨੂੰ ਮੰਨਿਆ ਜਾਵੇ ਤਾਂ ਐੱਲ.ਜੀ. ਅਤੇ ਹੁਵਾਵੇਈ ਵੀ ਆਪਣੇ ਫੋਲਡੇਬਲ ਡਿਵਾਈਸ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਅਨਫੋਲਡ ਕਰਕੇ ਟੈਬਲੇਟ ਬਣਾਇਆ ਜਾ ਸਕਦਾ ਹੈ।
ਚੀਨ ਨੇ ਬਣਾਈ ਸਭ ਤੋਂ ਸਸਤੀ, ਛੋਟੀ ਇਲੈਕਟ੍ਰਿਕ ਕਾਰ
NEXT STORY