ਜਲੰਧਰ— ਭਾਰਤ 'ਚ ਸਮਾਰਟਫੋਨ ਬਾਜ਼ਾਰ 'ਚ ਤਹਿਲਕਾ ਮਚਾਉਣ ਤੋਂ ਬਾਅਦ ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਿਓਮੀ ਦੀ ਨਜ਼ਰ ਹੁਣ 4ਜੀ ਫੀਚਰ ਫੋਨ ਬਾਜ਼ਾਰ 'ਤ ਹੈ। ਸ਼ਿਓਮੀ ਨੇ ਆਪਣਾ ਇਕ 4ਜੀ ਫੀਚਰ ਫੋਨ ਲਾਂਚ ਕਰ ਦਿੱਤਾ ਹੈ। ਹਾਲਾਂਕਿ ਇਹ ਫੋਨ ਅਜੇ ਸਿਰਫ ਚੀਨ 'ਚ ਲਾਂਚ ਹੋਇਆ ਹੈ।
ਸ਼ਿਓਮੀ ਦੇ 4ਜੀ ਫੀਚਰ ਫੋਨ ਦਾ ਨਾਂ ਕਿਨ ਏ.ਆਈ. (Qin 1i) ਫੋਨ ਹੈ। ਇਸ ਫੋਨ 'ਚ ਰੀਅਲ ਟਾਈਮ ਅਨੁਵਾਦ ਵੀ ਦਿੱਤਾ ਗਿਆ ਹੈ ਜੋ ਕਿ 17 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ 4ਜੀ ਦੇ ਨਾਲ ਵੀ.ਓ.ਐੱਲ.ਟੀ.ਈ. ਦਾ ਵੀ ਸਪੋਰਟ ਦਿੱਤਾ ਗਿਆ ਹੈ।
ਕੀਮਤ
ਇਸ ਫੋਨ ਦੀ ਕੀਮਤ 199 ਚੀਨੀ ਯੁਆਨ (ਕਰੀਬ 2,000 ਰੁਪਏ) ਰੱਖੀ ਗਈ ਹੈ ਅਤੇ ਇਸ ਫੋਨ ਦੀ ਵਿਕਰੀ ਸ਼ਿਓਮੀ ਦੇ ਕ੍ਰਾਊਡ ਫੰਡਿੰਗ ਪ੍ਰੋਗਰਾਮ ਤਹਿਤ ਹੋ ਰਹੀ ਹੈ।
ਫੀਚਰਸ
ਇਸ ਫੋਨ 'ਚ ਐਂਡਰਾਇਡ ਆਧਾਰਿਤ Mocor ੫ OS ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ, 1480 ਐੱਮ.ਏ.ਐੱਚ. ਦੀ ਬੈਟਰੀ ਅਤੇ ਰੀਅਲ ਟਾਈਮ ਅਨੁਵਾਦ ਦਿੱਤਾ ਗਿਆ ਹੈ। ਫੋਨ 'ਚ 2.8-ਇੰਚ ਦੀ ਡਿਸਪਲੇਅ ਹੈ ਅਤੇ ਕੁਆਡ-ਕੋਰ ਪ੍ਰੋਸੈਸਰ ਹੈ। ਫੋਨ 'ਚ 256 ਐੱਮ.ਬੀ. ਰੈਮ ਅਤੇ 512 ਐੱਮ.ਬੀ. ਦੀ ਸਟੋਰੇਜ ਹੈ। ਇਸ ਤੋਂ ਇਲਾਵਾ ਫੋਨ 'ਚ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਵੀ ਹੈ।
ਇਸ ਦੇਸ਼ 'ਚ ਲਾਂਚ ਹੋਇਆ Xiaomi Mi A2 ਸਮਾਰਟਫੋਨ, ਜਾਣੋ ਕੀਮਤ
NEXT STORY