ਜਲੰਧਰ- ਚੀਨ ਦੀ ਇਲੈਕਟ੍ਰਾਨਿਕਸ ਪ੍ਰੋਡਕਟ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਲ ਹੀ 'ਚ ਇਸ ਹਫਤੇ ਮੀ ਏਅਰ ਪਿਊਰਿਫਾਇਰ ਪ੍ਰੋ ਪੇਸ਼ ਕੀਤਾ ਸੀ। ਪਰ ਹੁਣ ਸ਼ਿਓਮੀ ਨੇ ਬਿਲਟ -ਇਨ ਏਅਰ-ਫਿਲਟਰ ਦੇ ਨਾਲ ਨਵਾਂ 'ਐਂਟੀ-ਪਾਲਿਊਸ਼ਨ ਮਾਸਕ' ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਰਾਉਡਫੰਡਿੰਗ ਪਲੇਟਫਾਰਮ ਦੇ ਤਹਿਤ ਆਪਣੇ ਇਸ ਪ੍ਰੋਡਕਟ ਨੂੰ ਕਲੋਥ ਪਿਅਰ ਫਰੇਸ਼ ਏਅਰ ਮਾਸਕ ਦੱਸਿਆ ਹੈ। ਮੀ ਕਰਾਉਡਫੰਡਿੰਗ ਪੇਜ 'ਤੇ ਇਸਨੂੰ 89 ਚੀਨੀ ਯੁਆਨ (ਕਰੀਬ 900 ਰੁਪਏ) 'ਚ ਲਿਸਟ ਕਰ ਦਿੱਤਾ ਗਿਆ ਹੈ।
ਇਹ ਮਾਸਕ ਦਾ ਹਾਈ-ਫਾਇਬਰ ਟੈਕਸਟਾਇਲ ਦਾ ਬਣਿਆ ਹੈ। ਗਿਜਮੋਚਾਇਨਾ ਦੀ ਰਿਪੋਰਟ ਦੇ ਅਨੁਸਾਰ ਇਹ ਏਅਰ ਪਾਲਿਊਸ਼ਨ ਮਾਸਕ ਹੱਲਕਾ ਅਤੇ ਪੋਰਟੇਬਲ ਹੈ। ਇਸਦਾ ਭਾਰ 50.5 ਗ੍ਰਾਮ ਹੈ। ਸ਼ਿਓਮੀ ਏਅਰ ਮਾਸਕ ਗ੍ਰੇ ਕਲਰ 'ਚ ਮਿਲੇਗਾ। ਇਸ 'ਚ ਇਕ ਪਾਸੇ ਵੱਲ ਏਅਰ ਫਿਲਟਰ ਵੀ ਲਗਾ ਹੋਇਆ ਹੈ।
ਏਅਰ ਫਿਲਟਰ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ। ਸ਼ਿਓਮੀ ਦਾ ਇਹ ਐਂਟੀ-ਪਾਲਿਊਸ਼ਨ ਮਾਸਕ ਪਾਲਿਮਰ ਲੀਥੀਅਮ-ਆਇਨ ਬੈਟਰੀ ਨਾਲ ਲੈਸ ਹੈ ਜਿਸ ਦੇ 3-4 ਘੰਟੇ 'ਚ ਫੁੱਲ ਚਾਰਜ ਹੋਣ ਦਾ ਦਾਅਵਾ ਹੈ। ਫਿਲਟਰ 'ਚ ਪੀ. ਐੱਮ 2.5 ਦੇ 99 ਫ਼ੀਸਦੀ ਫਿਲਟਰ ਏਕਿਊਰੇਸੀ ਹਾਸਲ ਕਰਨ ਦੀ ਸਮਰੱਥਾ ਹੈ। ਇਹ ਕੰਪਨੀ ਦਾ ਪਹਿਲਾ ਮਾਸਕ ਹੈ। ਇਸ ਤੋਂ ਪਹਿਲਾਂ ਸ਼ਾਓਮੀ ਨੇ ਸਿਰਫ ਏਅਰ ਪਿਊਰਿਫਾਇਰ ਹੀ ਪੇਸ਼ ਕੀਤੇ ਹਨ। ਕੰਪਨੀ ਨੇ ਮੀ ਏਅਰ ਪਿਊਰਿਫਾਇਰ ਪ੍ਰੋ ਦੇ ਨਾਲ ਮੀ ਪੀ. ਐੱਮ 2.5 ਡਿਟੈਕਟਰ ਵੀ ਲਾਂਚ ਕੀਤਾ।
Truecaller ਇੰਡੀਆ ਦੇ ਨਵੇਂ ਹੈੱਡ ਬਣੇ ਤਜਿੰਦਰ ਗਿੱਲ
NEXT STORY