ਜਲੰਧਰ- ਸ਼ਿਓਮੀ ਨੇ ਭਾਰਤ 'ਚ ਇਕ ਈ-ਵੈਸਟ ਮੈਨੇਜਮੈਂਟ ਪ੍ਰੋਗਰਾਮ, ਮੀ ਇੰਡੀਆ ਪ੍ਰੋਡਕਟ ਟੇਕ-ਬੈਕ ਐਂਡ ਰੀਸਾਈਕਲਿੰਗ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਜਿਵੇਂ ਕਿ ਪ੍ਰੋਗਰਾਮ ਦੇ ਨਾਂ ਤੋਂ ਜ਼ਾਹਰ ਹੁੰਦਾ ਹੈ, ਕੰਪਨੀ ਕੰਮ 'ਚ ਨਾ ਲਿਆਏ ਜਾ ਸਕਣ ਵਾਲੇ ਇਲੈਕਟ੍ਰੋਨਿਕ ਪ੍ਰੋਡਕਟ ਨੂੰ ਰੀਸਾਈਕਲ ਕਰਨ ਦੇ ਉਦੇਸ਼ ਨਾਲ ਲਵੇਗੀ ਅਤੇ ਇਸ ਦੇ ਬਦਲੇ 'ਚ 100 ਰੁਪਏ ਵਾਲੇ ਡਿਸਕਾਊਂਟ ਕੂਪਨ ਦੇਵੇਗੀ। ਜਿਸ ਨੂੰ ਕੰਪਨੀ ਦੇ ਆਨਲਾਈਨ ਸਟੋਰ 'ਤੇ ਘੱਟੋ-ਘੱਟ 1,000 ਰੁਪਏ ਦੀ ਖਰੀਦਾਰੀ ਦੌਰਾਨ ਇਸਤੇਮਾਲ ਕੀਤਾ ਜਾ ਸਕੇਗਾ।
ਗੌਰ ਕਰਨ ਵਾਲੀ ਗੱਲ ਹੈ ਕਿ ਰੀਸਾਈਕਲਿੰਗ ਪ੍ਰੋਗਰਾਮ ਸਿਰਫ ਉਨ੍ਹਾਂ ਪ੍ਰੋਡਕਟ ਲਈ ਹੈ ਜੋ ਬੇਕਾਰ ਹੋ ਚੁੱਕੇ ਹਨ। ਸ਼ਿਓਮੀ ਖਰਾਬ ਹੋ ਚੁੱਕੇ ਪ੍ਰੋਡਕਟ ਲਈ ਕੋਈ ਰਿਪੇਅਰ ਜਾਂ ਰੀਪਲੇਸਮੈਂਟ ਆਫਰ ਨਹੀਂ ਕਰ ਰਹੀ ਹੈ। ਕੰਪਨੀ ਨੇ ਇਕ ਪੋਸਟ 'ਚ ਕਿਹਾ ਹੈ ਕਿ ਵਾਤਾਵਰਣ ਵੱਲ ਤੁਹਾਡੀ ਜ਼ਿੰਮੇਵਾਰੀ ਦੇ ਤਹਿਤ ਅਸੀਂ ਇਲੈਕਟ੍ਰੋਨਿਕ ਆਈਟਮ ਜਿਵੇਂ- ਮੋਬਾਇਲ, ਪਾਵਰ ਬੈਂਕ, ਸਪੀਕਰ ਅਤੇ ਹੈੱਡਫੋਨ ਆਦਿ ਨੂੰ ਰੀਸਾਈਕਲ ਕਰਨ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਨੂੰ ਗਾਹਕਾਂ ਦੁਆਰਾ ਕੂੜੇ ਦੇ ਤੌਰ 'ਤੇ ਸੁੱਟ ਦਿੱਤਾ ਜਾਂਦਾ ਹੈ। ਸ਼ਿਓਮੀ ਨੇ ਕਿਹਾ ਕਿ ਈ-ਵੈਸਟ ਮੈਨਜਮੈਂਟ ਸਲਿਊਸ਼ਨ ਅਜੇ ਟੀ.ਈ.ਐੱਸ.-ਏ.ਐੱਮ.ਐੱਮ. ਇੰਡੀਆ ਦੁਆਰਾ ਮੁਹੱਈਆ ਕਰਾਇਆ ਜਾ ਰਿਹਾ ਹੈ।
ਆਪਣੇ ਪ੍ਰੋਡਕਟ ਕੰਪਨੀ ਤੱਕ ਪਹੁੰਚਾਉਣ ਲਈ ਤੁਹਾਨੂੰ ਕੰਪਨੀ ਦਾ ਆਨਲਾਈਨ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਲਈ ਤੁਹਾਨੂੰ ਮੀ ਅਕਾਊਂਟ 'ਚ ਲਾਗਇਨ ਕਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਮੀ ਇੰਡੀਆ ਦੇ ਅਧਿਕਾਰਤ ਰੀਸਾਈਕਲ ਕਰਨ ਵਾਲੇ ਲੋਕ ਤੁਹਾਡੇ ਨਾਲ 7 ਦਿਨਾਂ ਦੇ ਅੰਦਰ ਸੰਪਰਕ ਕਰਨ ਗੇ ਅਤੇ ਪਿਕਅਪ ਰਿਕੁਐਸਟ ਦੇ 15 ਦਿਨਾਂ ਦੇ ਅੰਦਰ ਸਾਮਾਨ ਰੀਸਾਈਕਲ ਕਰਨ ਲਈ ਯੂਜ਼ਰ ਨੂੰ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਦੇਣਾ ਹੋਵੇਗਾ।
ਚੀਨੀ ਸਮਰਾਟਫੋਨ ਨਿਰਮਾਤਾ ਦੁਆਰਾ ਲਿਆ ਗਿਆ ਇਹ ਇਕ ਬੇਹੱਦ ਹਾਂ-ਪੱਖੀ ਅਤੇ ਈਕੋ-ਫਰੈਂਡਲੀ ਫੈਸਲਾ ਹੈ। ਅਸੀਂ ਆਪਣੇ ਸਾਰੇ ਪਾਠਕਾਂ ਨੂੰ (ਜਿਨ੍ਹਾਂ ਕੋਲ ਕੰਮ ਨਾ ਕਰਨ ਵਾਲੇ ਬੇਕਾਰ ਇਲੈਕਟ੍ਰੋਨਿਕ ਪ੍ਰੋਡਕਟ ਹਨ) ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਸਲਾਹ ਦੇਵਾਂਗੇ। ਸਾਡਾ ਕਹਿਣਾ ਹੈ ਕਿ ਕੂੜੇ 'ਚ ਸੁੱਟਣ ਦੀ ਥਾਂ ਕੰਪਨੀ ਨੂੰ ਦੇ ਦਿਓ। ਈ-ਵੈਸਟ ਅੱਜ ਦੇ ਸਮੇਂ 'ਚ ਦੁਨੀਆ ਭਰ 'ਚ ਇਕ ਗੰਭੀਰ ਮੁੱਦਾ ਹੈ ਅਤੇ ਭਾਰਤ 'ਚ ਸ਼ਿਓਮੀ ਦੁਆਰਾ ਕੀਤੀ ਗਈ ਇਹ ਇਕ ਚੰਗੀ ਪਹਿਲ ਹੈ।
Oppo ਨੇ ਲਾਂਚ ਕੀਤੀ ਭਾਰਤੀ ਕ੍ਰਿਕੇਟ ਟੀਮ ਦੀ ਨਵੀਂ ਜਰਸੀ
NEXT STORY