ਮੁੰਬਈ- ਭਾਰਤੀ ਪਹਿਰਾਵੇ ’ਚ ਔਰਤਾਂ ਨੂੰ ਸਭ ਤੋਂ ਜ਼ਿਆਦਾ ਸਾੜ੍ਹੀ ਪਹਿਨਣਾ ਪਸੰਦ ਹੁੰਦਾ ਹੈ। ਸਾੜ੍ਹੀ ਵਿਚ ਔਰਤਾਂ ਨੂੰ ਨੈੱਟ ਸਾੜ੍ਹੀ, ਲੇਸ ਸਾੜ੍ਹੀ, ਬਾਰਡਰ ਸਾੜ੍ਹੀ, ਸਟੋਨ ਵਰਕ ਸਾੜ੍ਹੀ, ਜਰੀ ਵਰਕ ਸਾੜ੍ਹੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਜਰੀ ਵਰਕ ਸਾੜ੍ਹੀ ਜ਼ਿਆਦਾ ਨਵੀਆਂ ਵਿਆਹੀਆਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਖਾਸ ਕਰ ਕੇ ਪਾਰਟੀ ਅਤੇ ਵਿਆਹਾਂ ਦੌਰਾਨ ਜਰੀ ਵਰਕ ਸਾੜ੍ਹੀ ਔਰਤਾਂ ਨੂੰ ਰਾਇਲ ਲੁਕ ਦਿੰਦੀ ਹੈ। ਜਰੀ ਵਰਕ ਵਾਲੀਆਂ ਸਾੜ੍ਹੀਆਂ ਭਾਰਤੀ ਸੱਭਿਆਚਾਰ ਵਿਚ ਬਹੁਤ ਅਹਿਮੀਅਤ ਰੱਖਦੀਆਂ ਹਨ। ਇਨ੍ਹਾਂ ਦਾ ਜਰੀ ਵਰਕ ਇਨ੍ਹਾਂ ਸੜ੍ਹੀਆਂ ਨੂੰ ਹੋਰ ਸਾੜ੍ਹੀਆਂ ਨਾਲੋਂ ਵੱਖ ਅਤੇ ਕਲਾਸੀ ਬਣਾਉਂਦਾ ਹੈ।
ਇਹ ਸਾੜ੍ਹੀਆਂ ਖਾਸ ਮੌਕਿਆਂ ਜਿਵੇਂ ਕਿ ਵਿਆਹ, ਤਿਉਹਾਰ ਅਤੇ ਹੋਰ ਸਮਾਰੋਹਾਂ ਲਈ ਉਪਯੁਕਤ ਹਨ। ਜਰੀ ਵਰਕ ਸਾੜ੍ਹੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਬਨਾਰਸੀ ਸਾੜ੍ਹੀ, ਕੰਚੀਪੁਰਮ ਸਾੜ੍ਹੀ, ਚੰਦੇਰੀ ਸਾੜ੍ਹੀ ਆਦਿ। ਇਨ੍ਹਾਂ ’ਤੇ ਸੋਹਣਾ ਅਤੇ ਆਕਰਸ਼ਕ ਜਰੀ ਵਰਕ ਕੀਤਾ ਹੁੰਦਾ ਹੈ ਜੋ ਔਰਤਾਂ ਨੂੰ ਹਰ ਮੌਕਿਆਂ ’ਤੇ ਸਟਾਈਲਿਸ਼ ਲੁਕ ਦਿੰਦਾ ਹੈ। ਜਰੀ ਵਰਕ ਇਕ ਰਵਾਇਤੀ ਅਤੇ ਮੁਸ਼ਕਲ ਕਢਾਈ ਤਕਨੀਕ ਹੈ ਜਿਸ ਵਿਚ ਸੋਨੇ ਜਾਂ ਚਾਂਦੀ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਮ ਹੱਥ ਨਾਲ ਕੀਤਾ ਜਾਂਦਾ ਹੈ ਅਤੇ ਇਸ ਵਿਚ ਬਹੁਤ ਦੀ ਬਰੀਕੀ ਤੇ ਹੁਨਰ ਦੀ ਲੋੜ ਹੁੰਦੀ ਹੈ। ਇਸ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਜਿਵੇਂ ਫੁੱਲ ਅਤੇ ਪੱਤੇ, ਪੰਛੀ ਅਤੇ ਜਾਨਵਰ, ਬੇਲ, ਬੂਟੇ ਅਤੇ ਜਾਲੀ ਆਦਿ ਬਣਾਏ ਜਾਂਦੇ ਹਨ।
ਔਰਤਾਂ ਨੂੰ ਜ਼ਿਆਦਾਤਰ ਜਰੀ ਵਰਕ ਸਾੜ੍ਹੀਆਂ ਵਿਚ ਰੈੱਡ, ਪਿੰਕ, ਗ੍ਰੀਨ, ਬਲਿਊ, ਮੈਰੂਨ, ਬਲੈਕ ਆਦਿ ਰੰਗ ਦੀਆਂ ਸਾੜ੍ਹੀਆਂ ਵਿਚ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਬਹੁਤ ਸੁੰਦਰ ਲੁੱਕ ਦਿੰਦੀਆਂ ਹਨ। ਔਰਤਾਂ ਇਨ੍ਹਾਂ ਨਾਲ ਆਪਣੀ ਲਾਈਟ ਤੋਂ ਹੈਵੀ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਨਾਲ ਹੀ ਜ਼ਿਆਦਾਤਰ ਔਰਤਾਂ ਨੂੰ ਇਨ੍ਹਾਂ ਨਾਲ ਮੈਚਿੰਗ ਕਲੱਚ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਜ਼ਿਆਦਾ ਸਟਾਈਲਿਸ਼ ਦਿਖਾਉਂਦਾ ਹੈ। ਹੇਅਰ ਸਟਾਈਲ ’ਚ ਔਰਤਾਂ ਇਨ੍ਹਾਂ ਨਾਲ ਓਪਨ ਹੇਅਰ ਤੋਂ ਲੈ ਕੇ ਹੇਅਰ ਡੂ, ਬਨ ਆਦਿ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਔਰਤਾਂ ਹਰ ਤਰ੍ਹਾਂ ਦੀ ਸਾੜ੍ਹੀ ਨਾਲ ਹਾਈ ਹੀਲਸ, ਹੀਲਸ ਅਤੇ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ।
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਡਾਟ ਪ੍ਰਿੰਟਿਡ ਟਾਪ
NEXT STORY