ਗੈਜੇਟ ਡੈਸਕ– ਚੀਨ ਨੂੰ ਚੀਨੀ ਕੰਪਨੀਆਂ ਹੀ ਝਟਕਾ ਦੇ ਸਕਦੀਆਂ ਹਨ। ਇਸਦਾ ਕਾਫੀ ਫਾਇਦਾ ਭਾਰਤ ਨੂੰ ਮਿਲ ਸਕਦਾ ਹੈ। ਇਕ ਰਿਪੋਰਟ ਮੁਤਾਬਕ, ਚੀਨੀ ਸਮਾਰਟਫੋਨ ਬ੍ਰਾਂਡਸ ਸ਼ਾਓਮੀ, ਓਪੋ ਅਤੇ ਵੀਵੋ ਇਸ ਗੱਲ ਲਈ ਤਿਆਰ ਹੋ ਗਏ ਹਨ ਕਿ ਮੇਡ-ਇਨ ਇੰਡੀਆ ਸਮਾਰਟਫੋਨਜ਼ ਨੂੰ ਦੂਜੇ ਬਾਜ਼ਾਰ ’ਚ ਵੀ ਐਕਸਪੋਰਟ ਕੀਤਾ ਜਾਵੇਗਾ। ਇਸ ਨਾਲ ਭਾਰਤ ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਵੀ ਬੂਸਟ ਮਿਲੇਗਾ।
ਇਸ ਕਦਮ ਨਾਲ ਚੀਨੀ ਫੈਸੀਲਿਟੀ ਤੋਂ ਜ਼ਿਆਦਾਤਰ ਮੈਨਿਊਫੈਕਚਰਿੰਗ ਆਊਟਪੁਟ ਘੱਟ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਰਕਾਰ ਦੀ ਵੱਡੀ ਜਿੱਤ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਚੀਨੀ ਸਮਾਰਟਫੋਨ ਕੰਪਨੀਆਂ ਗਲੋਬਲ ਪ੍ਰੋਡਕਸ਼ਨ ਵਾਲਿਊਮ ਨੂੰ ਭਾਰਤ ਦੇ ਨਾਲ ਸ਼ੇਅਰ ਕਰਨਗੀਆਂ। ਇਸ ਤੋਂ ਪਹਿਲਾਂ ਕੰਪਨੀਆਂ ਕਈ ਵਾਰ ਇਸਨੂੰ ਰਿਜੈਕਟ ਕਰ ਚੁੱਕੀਆਂ ਸਨ।
ਸੈਮਸੰਗ ਅਤੇ ਐਪਲ ਪਹਿਲਾਂ ਤੋਂ ਭਾਰਤ ’ਚ ਬਣੇ ਫੋਨ ਦਾ ਕਰ ਰਹੇ ਹਨ ਨਿਰਯਾਤ
ਜੇਕਰ ਅਜਿਹਾ ਹੁੰਦਾ ਹੈ ਤਾਂ ਮੰਨ ਕੇ ਚੱਲਿਆ ਜਾ ਸਕਦਾ ਹੈ ਕਿ ਇਸਦਾ ਅਸਰ ਕੰਪਨੀਆਂ ਦੀ ਮੈਨਿਊਫੈਕਚਰਿੰਗ ਰਣਨੀਤੀ ਸ਼ਿਫਟ ’ਤੇ ਵੀ ਆਉਣ ਵਾਲੇ ਸਮੇਂ ’ਚ ਵੇਖਣ ਨੂੰ ਮਿਲੇਗਾ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ਾਓਮੀ, ਓਪੋ ਅਤੇ ਵੀਵੋ ਨੇ ਭਾਰਤ ’ਚ ਬਣੇ ਫੋਨ ਦਾ ਨਿਰਯਾਤ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਦੱਸ ਦੇਈਏ ਕਿ ਸੈਮਸੰਗ ਅਤੇ ਐਪਲ ਪਹਿਲਾਂ ਤੋਂ ਹੀ ਦੂਜੇ ਬਾਜ਼ਾਰ ’ਚ ਭਾਰਤ ’ਚ ਬਣੇ ਫੋਨ ਦਾ ਨਿਰਯਾਤ ਕਰ ਰਹੇ ਹਨ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ਾਓਣੀ, ਓਪੋ ਅਤੇ ਵੀਵੋ ਦੇ ਭਾਰਤ ’ਚ ਬਣੇ ਫੋਨ ਅਫਰੀਕੀ, ਮੱਧ ਪੂਰਬ, ਲੈਟਿਨ ਅਮਰੀਕਾ ਅਤੇ ਯੂਰਪ ਦੇ ਕੁਝ ਹਿੱਸਿਆਂ ’ਚ ਵੇਚੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ’ਚ ਫੋਨ ਦਾ ਨਿਰਯਾਤ ਕੀਤਾ ਜਾ ਸਕਦਾ ਹੈ।
Lamborghini ਨੇ ਭਾਰਤ ’ਚ ਲਾਂਚ ਕੀਤੀ ਇਕ ਹੋਰ ਸੁਪਰਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY