ਜਲੰਧਰ— ਪੇਟੈਂਟ ਟ੍ਰਾਲਸ ਹਮੇਸ਼ਾ ਤੋਂ ਹੀ ਕਿਸੇ ਮੇਜਰ ਕਾਰਪੋਰਸ਼ੰਸ ਨੂੰ ਕਿਸੇ ਨਾ ਕਿਸੇ ਵਿਵਾਦ 'ਚ ਫਸਾਉਣ ਦੀ ਕੋਸ਼ਿਸ ਕਰਦਾ ਰਹਿੰਦਾ ਹੈ ਇਸ ਵਾਰ ਉਨ੍ਹਾਂ ਦੀ ਨਜ਼ਰ Xiaomi 'ਤੇ ਹੈ। ਲਗਦਾ ਹੈ ਇਹ ਪੇਟੈਂਟ ਦਾ ਭੂਤ ਫਿਲਹਾਲ Xiaomi ਦਾ ਪਿੱਛਾ ਛੱਡਣ ਵਾਲਾ ਨਹੀਂ ਹੈ। ਐਰਿਕਸਨ ਦੇ ਨਾਲ ਪੇਟੈਂਟ ਨੂੰ ਲੈ ਕੇ ਜਾਰੀ ਵਿਵਾਦ ਨੂੰ ਖਤਮ ਕਰਨ ਲਈ Xiaomi ਨੇ ਕਵਾਲਕਾਮ ਨਾਲ ਸਮਝੌਤਾ ਕੀਤਾ ਹੈ। ਇਹ ਪ੍ਰਕਿਰਿਆ ਅਜੇ ਚੱਲ ਰਹੀ ਸੀ ਕਿ U.S. 'ਚ Xiaomi 'ਤੇ ਫਿਰ ਤੋਂ ਪੇਟੈਂਟ ਦੇ ਉਲੰਘਣ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਗਿਆ ਹੈ।
Xiaomi 'ਤੇ ਇਸ ਵਾਰ ਕੇਸ Blue Spike LLC ਨਾਂ ਦੀ ਕੰਪਨੀ ਨੇ ਕੀਤਾ ਹੈ। ਕੰਪਨੀ ਨੇ ਇਹ ਕੇਸ ਅਮਰੀਕਾ, ਟੈਕਸਸ ਦੇ ਪੱਛਮੀ ਜ਼ਿਲੇ 'ਚ ਸਥਿਤ, ਅਦਾਲਤ 'ਚ ਕੀਤਾ ਹੈ। Xiaomi ਖਿਲਾਫ ਇਹ ਕੇਸ U.S. ਪੇਟੈਂਟ 8,930,719 ਬੀ2 ਦੇ ਤਹਿਤ ਕੀਤਾ ਗਿਆ ਹੈ ਜੋ ਡਾਟਾ ਪ੍ਰੋਡਕਸ਼ਨ ਮੈਥਡ ਅਤੇ ਡਿਵਾਈਸ ਨਾਲ ਸਬੰਧਤ ਹੈ।
ਬਲੂ ਸਪਾਈਕ ਵੱਲੋਂ Xiaomi 'ਤੇ ਇਹ ਦੇਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਬਿਨਾਂ ਜਾਣਕਾਰੀ ਦੇ ਉਸ ਦੇ ਪੇਟੈਂਟ ਦੀ ਵਰਤੋਂ ਕੀਤੀ ਹੈ। Xiaomi ਨੇ ਬਲੂ ਸਪਾਈਕ ਦੀ ਤਕਨੀਕ ਦੀ ਵਰਤੋਂ Xiaomi Mi 4, Xiaomi ਰੈੱਡਮੀ 1 ਐੱਸ, Xiaomi ਰੈੱਡਮੀ 2, Xiaomi ਮੀ 4ਸੀ, Xiaomi ਮੀ 4ਆਈ, Xiaomi ਰੈੱਡਮੀ ਨੋਟ ਪਲਸ ਅਤੇ Xiaomi ਰੈੱਟਮੀ ਨੋਟ 2 ਹੈਂਡਸੈੱਟ 'ਚ ਕੀਤੀ ਹੈ। ਇਸ ਪੇਟੈਂਟ 'ਚ ਸਭ ਤੋਂ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਬਲੂ ਸਪਾਈਕ ਵੱਲੋਂ Xiaomi ਮੀ 5 ਅਤੇ Xiaomi ਮੀ 5 ਪਲਸ ਦਾ ਨਾਂ ਵੀ ਦਿੱਤਾ ਗਿਆ ਹੈ। Xiaomi ਦੇ ਇਹ ਦੋਵੇਂ ਫੋਨ ਫਿਲਹਾਲ ਲਾਂਚ ਨਹੀਂ ਹੋਏ ਹਨ ਪਰ ਛੇਤੀ ਹੀ ਇਨ੍ਹਾਂ ਦੇ ਲਾਂਚ ਦੀ ਸੰਭਾਵਨਾ ਹੈ।
ਬਲੂ ਸਪਾਈਕ ਦਾ ਕਹਿਣਾ ਹੈ ਕਿ ਉਸ ਕੋਲ ਐਡ੍ਰੈੱਸ ਸਪੇਸ ਲੇਆਊਟ ਰੈਂਡਮਾਈਜੇਸ਼ਨ (ਏ.ਐੱਸ.ਐੱਲ.ਆਰ) ਸਾਫਟਵੇਅਰ ਸਿਸਟਮ ਅਤੇ ਤਕਨੀਕ ਲਈ ਪੇਟੈਂਟ ਅਤੇ ਅਧਿਕਾਰ ਹੈ। ਹਾਲਾਂਕਿ ਪਿਛਲੇ 15 ਦਿਨਾਂ 'ਚ ਦੇਖੀਏ ਤਾਂ ਕੰਪਨੀ ਨੇ 45 ਵੱਖ-ਵੱਖ ਕੰਪਨੀਆਂ 'ਤੇ ਪੇਟੈਂਟ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਜਿਥੋਂ ਤੱਕ Xiaomi Mi ਦੀ ਗੱਲ ਹੈ ਤਾਂ ਕੁਝ ਦਿਨ ਪਹਿਲਾਂ ਹੀ ਕੰਪਨੀ ਦੇ ਸੀ.ਈ.ਓ. ਲੀ ਜੂਨ ਇਸ ਫੋਨ ਬਾਰੇ ਜਾਣਕਾਰੀ ਦੇ ਚੁੱਕੇ ਹਨ। ਹਾਲਾਂਕਿ ਹੁਣ ਤੱਕ ਸਪੈਸਿਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਬਾਰੇ ਕਈ ਖਬਰਾਂ ਆ ਚੁੱਕੀਆਂ ਹਨ।
ਸੋਨੀ ਨੂੰ ਪਛਾੜ ਦੇਵੇਗਾ ਮਾਈਕ੍ਰੋਮੈਕਸ
NEXT STORY