ਗੈਜੇਟ ਡੈਸਕ– ਸ਼ਾਓਮੀ Poco F2 ਬਾਰੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਹੁਣ ਟਿਪਸਟਰ ਬੈਨ ਗੈਸਕਿਨ ਨੇ ਇਸ ਸਮਾਰਟਫੋਨ ਸ਼ਾਓਮੀ Poco F2 ਦੀ ਤਸਵੀਰ ਪੋਸਟ ਕੀਤੀ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਇਸ ਸਮਾਰਟਫੋਨ ’ਚ ਪਹਿਲਾਂ ਦੇ ਮਾਡਲ ਦੇ ਮੁਕਾਬਲੇ ਨੌਚ ਦਾ ਸਾਈਜ਼ ਛੋਟਾ ਹੋਵੇਗਾ। ਨੌਚ ਦਾ ਸਾਈਜ਼ ਘੱਟ ਹੋਣ ਨਾਲ ਸਕਰੀਨ ਟੂ ਬਾਡੀ ਰੇਸ਼ੀਓ ਵਧ ਜਾਵੇਗਾ। ਇਸ ਤੋਂ ਪਹਿਲਾਂ ਇਹ ਸਮਾਰਟਫੋਨ ਗੀਕਬੈਂਚ ਵੈੱਬਸਾਈਟ ’ਤੇ ਨਜ਼ਰ ਆਇਆ ਸੀ।
ਗੀਕਬੈਂਚ ਸਾਈਟ ’ਤੇ ਲਿਸਟ Poco F2 ’ਚ ਸਨੈਪਡ੍ਰੈਗਨ 845 ਪ੍ਰੋਸੈਸਰ ਦੇ ਹੋਣ ਦਾ ਪਤਾ ਚੱਲਦਾ ਹੈ। ਜ਼ਿਕਰਯੋਗ ਹੈ ਕਿ ਪੋਕੋ ਐੱਫ 1 ’ਚ ਵੀ ਇਹੀ ਪ੍ਰੋਸੈਸਰ ਦਿੱਤਾ ਗਿਆ ਸੀ। ਹਾਲਾਂਕਿ ਖਬਰਾਂ ਅਜਿਹੀਆਂ ਵੀ ਹਨ ਕਿ ਨਵੇਂ ਪੋਕੋ ਫੋਨ ’ਚ ਸਨੈਪਡ੍ਰੈਗਨ ਦਾ 855 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਨਵਾਂ ਪੋਕੋ ਫੋਨ ਐਂਡਰਾਇਡ ਪਾਈ 9.0 ’ਤੇ ਕੰਮ ਕਰੇਗਾ। ਨਾਲ ਹੀ ਲਿਸਟਿੰਗ ਤੋਂ ਇਹ ਸਾਹਮਣੇ ਆਈ ਹੈ ਕਿ ਫੋਨ ’ਚ 6 ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਨਾਲ ਹੀ ਫੋਨ ਦਾ ਇਕ 8 ਜੀਬੀ. ਰੈਮ ਵੇਰੀਐਂਟ ਵੀ ਪੇਸ਼ ਕੀਤਾ ਜਾ ਸਕਦਾ ਹੈ।
ਗੀਕਬੈਂਚ ਲਿਸਟਿੰਗ ’ਚ ਫੋਨ ਨੇ ਸਿੰਗਲ ਕੋਰ ’ਚ 2,321 ਅਤੇ ਮਲਟੀਕੋਰ ’ਚ 7,564 ਸਕੋਰ ਕੀਤਾ ਹੈ। ਦੱਸ ਦੇਈਏ ਕਿ ਇਸ ਹਫਤੇ ਹੀ ਕ੍ਰਿਸਮਸ ’ਤੇ ਸ਼ਾਓਮੀ ਨੇ ਪੋਕੋ ਐੱਫ 1 ਦੇ ਆਰਮਡ ਐਡੀਸ਼ਨ ਦਾ 6 ਜੀ.ਬੀ. ਰੈਮ + 128 ਜੀ.ਬੀ. ਸਟੋਰੇਜ ਵੇਰੀਐਂਟ ਪੇਸ਼ ਕੀਤਾ ਹੈ। ਫੋਨ ਦੇ ਨਵੇਂ ਵੇਰੀਐਂਟ ਦੀ ਕੀਮਤ 23,999 ਰੁਪਏ ਰੱਖੀ ਗਈ ਹੈ। 2018 ਦੇ ਅਗਸਤ ’ਚ ਲਾਂਚ ਸਮੇਂ ਫੋਨ ਦੇ ਆਰਮਡ ਐਡੀਸ਼ਨ ਨੂੰ 8 ਜੀ.ਬੀ. ਰੈਮ + 256 ਜੀ.ਬੀ. ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਸੀ।
Poco F1 ਦੇ ਫੀਚਰਜ਼
ਪੋਕੋ ਐੱਫ 1 ’ਚ 6.18 ਇੰਚ ਦੀ ਫੁੱਲ-ਐੱਚ.ਡੀ. ਪਲੱਸ ਨੌਚ ਡਿਸਪਲੇਅ ਹੈ। ਐਂਡਰਾਇਡ 8.1 ਓਰੀਓ ’ਤੇ ਚੱਲਣ ਵਾਲੇ ਪੋਕੋ ਐੱਫ 1 ’ਚ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 630 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ’ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਸੈਲਫੀ ਲਈ ਫੋਨ ਦੇ ਫਰੰਟ ’ਚ 20 ਮੈਗਾਪਿਕਸਲ ਦਾ ਹਾਈ ਰੈਜ਼ੋਲਿਊਸ਼ਨ ਕੈਮਰਾ ਹੈ। ਕੈਮਰੇ ਦੇ ਹੇਠਾਂ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ ਦਿੱਤੀ ਗਈ 4000mAh ਦੀ ਬੈਟਰੀ ਨੂੰ ਚਾਰਜ ਕਰਨ ਲਈ ਇਸ ਵਿਚ ਕਵਿਕ ਚਾਰਜਿੰਗ ਦੀ ਵੀ ਸੁਵਿਧਾ ਹੈ।
ਮੋਜ਼ਿਲਾ Thunderbird ਨੂੰ ਮਿਲੇਗਾ ਨਵਾਂ ਯੂ.ਆਈ, ਬਿਹਤਰੀਨ ਜੀਮੇਲ ਸਪੋਰਟ
NEXT STORY