ਜਲੰਧਰ- ਸ਼ਿਓਮੀ ਰੈਡਮੀ 4 ਸਮਾਰਟਫੋਨ ਦੀ ਵਿਕਰੀ ਅੱਜ ਮੀ. ਡਾਟ. ਕਾਮ ਅਤੇ ਐਮਾਜ਼ਨ ਇੰਡੀਆ 'ਤੇ ਹੋਵੇਗੀ। ਰੈਡਮੀ 4 ਖਰੀਦਣ ਦੇ ਇੱਛਕ ਲੋਕ ਅੱਜ ਇਕ ਵਾਰ ਫਿਰ ਆਪਣਾ ਕਿਸਮਤ ਆਜ਼ਮਾ ਸਕਦੇ ਹਨ। ਐਮਾਜ਼ਨ ਇੰਡੀਆ ਸ਼ਿਓਮੀ ਰੈਡਮੀ 4 ਖਰੀਦਣ 'ਤੇ ਗਾਹਕਾਂ ਨੂੰ 12 ਮਹੀਨੇ ਲਈ ਮੁਫਤ ਹੰਗਾਮਾ ਮਿਊਜ਼ਿਕ ਸਬਸਕ੍ਰਿਪਸ਼ਨ ਅਤੇ 3 ਮਹੀਨੇ ਲਈ ਹੰਗਾਮਾ ਪਲੇਅ, ਵੋਡਾਫੋਨ 45 ਜੀ. ਬੀ ਡਾਟਾ ਦੇ ਰਹੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ Xiaomi Redmi 4 ਸਮਾਰਟਫੋਨ 'ਤੇ ਕਿੰਡਲ ਐਪ ਡਾਊਨਲੋਡ ਅਤੇ ਸਾਈਨਇਨ ਕਰਦੇ ਹੋ ਤਾਂ ਤੁਹਾਨੂੰ 200 ਰੁਪਏ ਦਾ ਪ੍ਰਮੋਸ਼ਨ ਕ੍ਰੈਡਿਟ ਮਿਲਣਗੇ।

ਸ਼ਿਓਮੀ ਦੇ ਮੀਡਾਟਕਾਮ ਆਨਲਾਈਨ ਸਟੋਰ 'ਤੇ ਵੀ ਰੈਡਮੀ 4 'ਤੇ ਆਫਰ ਦਿੱਤਾ ਜਾ ਰਿਹਾ ਹੈ। Xiaomi Redmi 4 ਸਹਿਤ ਕਿਸੇ ਵੀ ਪ੍ਰੋਡਕਟ ਨੂੰ ਖਰੀਦਣ ਉੱਤੇ 10 ਫ਼ੀਸਦੀ ਸੁਪਰ ਕੈਸ਼ ਮਿਲੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਐੱਸ. ਬੀ. ਆਈ ਕ੍ਰੈਡਿਟ ਕਾਰਡ ਰਾਹੀਂ ਈ. ਐੱਮ. ਆਈ 'ਤੇ ਫੋਨ ਖਰੀਦਦੇ ਹੋ ਤਾਂ 500 ਰੁਪਏ ਕੈਸ਼ਬੈਕ ਵੀ ਮਿਲੇਗਾ। ਸ਼ਿਓਮੀ ਰੈਡਮੀ 4 ਸਮਾਰਟਫੋਨ ਖਰੀਦਣ ਲਈ ਦੁਪਹਿਰ 12 ਵਜੇ ਐਮਾਜ਼ਨ ਇੰਡੀਆ ਅਤੇ ਮੀ. ਡਾਟ. ਕਾਮ 'ਤੇ ਲਾਗਇਨ ਕਰੋ।
ਜਲਦ ਹੀ Samsung Galaxy A9 Pro ਸਮਾਰਟਫੋਨ ਨੂੰ ਮਿਲੇਗਾ ਐਂਡਰਾਇਡ ਨੂਗਟ ਦਾ ਅਪਡੇਟ
NEXT STORY