ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਆਪਣੇ ਬਿਹਤਰੀਨ ਸਮਾਰਟਫੋਨ ਸ਼ਿਓਮੀ ਰੈਡਮੀ ਨੋਟ 4 (Redmi Note 4) ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ 3 ਵੇਰਿਅੰਟਸ 'ਚ ਪੇਸ਼ ਕੀਤਾ ਗਿਆ ਹੈ ਜਿਸ 'ਚੋਂ 2 ਜੀ. ਬੀ ਰੈਮ, 32 ਜੀਬੀ ਇੰਟਰਨਲ ਸਟੋਰੇਜ ਵੇਰੀਅੰਟ ਦੀ ਕੀਮਤ 9,999 ਰੁਪਏ, 3 ਜੀ. ਬੀ ਰੈਮ, 32 ਜੀ. ਬੀ ਇੰਟਰਨਲ ਸਟੋਰੇਜ਼ ਵੇਰਿਅੰਟ ਦੀ ਕੀਮਤ 10,999 ਰੁਪਏ ਅਤੇ 4 ਜੀ. ਬੀ ਰੈਮ, 64 ਜੀ. ਬੀ ਇੰਟਰਨਲ ਸਟੋਰੇਜ ਵੇਰੀਅੰਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਇਸ ਨੂੰ ਡਾਰਕ ਗ੍ਰੇ, ਬਲੈਕ ਅਤੇ ਗੋਲਡ ਕਲਰ ਆਪਸ਼ਨਸ ਦੇ ਨਾਲ 23 ਜਨਵਰੀ ਤੋਂ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।0
Xiaomi Redmi Note 4 'ਚ 5.5 ਇੰਚ ਦੀ (1920x1080) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ 2.54 ਕਰਵਡ ਗਲਾਸ ਫੁੱਲ ਐਚ. ਡੀ ਡਿਸਪਲੇ ਮੌਜੂਦ ਹੈ। ਇਸ ਐਂਡ੍ਰਾਇਡ 6.0 ਮਾਰਸ਼ਮੈਲੌ 'ਤੇ ਅਧਾਰਿਤ ਫੋਨ 'ਚ 2.0GHz ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ ਗੇਮਜ਼ ਨੂੰ ਖੇਡਣ ਲਈ ਐਡਰੇਨੋ 506 GPU ਦਿੱਤਾ ਗਿਆ ਹੈ। ਫੋਨ 'ਚ ਆਟੋਫੋਕਸ ਅਤੇ ਡਿਊਲ ਐਲ. ਈ. ਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ । ਕੁਨੈੱਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 4G VoLTE ਫੋਨ 'ਚ, ਬਲੂਟੁੱਥ 4.2, Wifi (802. 11 b/g/n),GPS ਅਤੇ USB ਟਾਈਪ 3 ਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ।
Lava ਨੇ ਦੋ ਕਿਫਾਇਤੀ ਐਂਡਰਾਇਡ ਸਮਾਰਟਫੋਨ ਕੀਤੇ ਲਾਂਚ
NEXT STORY