ਜਲੰਧਰ- ਅਜੇ ਹਾਲ ਹੀ 'ਚ ਸੁਣਨ 'ਚ ਆਇਆ ਸੀ ਕਿ Xiaomi Redmi Note 4 ਨੂੰ ਜਲਦ ਹੀ ਐਂਡ੍ਰਾਇਡ ਨੂਗਟ ਦੀ ਅਪਡੇਟ ਮਿਲਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਗਰੀਸ 'ਚ ਸ਼ਿਓਮੀ ਰੈਡਮੀ ਨੋਟ 4 ਸਮਾਰਟਫੋਨ ਨੂੰ ਐਂਡ੍ਰਾਇਡ ਨੂਗਟ ਦੀ ਅਪਡੇਟ ਮਿਲਣੀ ਸ਼ੁਰੂ ਹੋ ਗਿਆ ਹੈ। ਦਸ ਦਈਏ ਕਿ ਇਹ ਅਪਡੇਟ ਲਗਭਗ 1.3GB ਦੀ ਹੈ। ਇਸ ਅਪਡੇਟ ਦੇ ਆਉਣ ਨਾਲ ਸਮਾਰਟਫੋਨ 'ਚ ਐਂਡ੍ਰਾਇਡ 7.0 ਦਾ ਨਵਾਂ ਵਰਜਨ ਇੰਸਟਾਲ ਹੋ ਜਾਵੇਗਾ।
ਜੁਲਾਈ ਮਹੀਨੇ ਦੇ ਸਕਿਓਰਿਟੀ ਪੈਚ ਦੇ ਨਾਲ ਇਸ ਅਪਡੇਟ ਨੂੰ MIUI 8.5 ਗਲੋਬਲ ਦੇ ਨਾਲ ਸਮਾਰਟਫੋਨ 'ਚ ਲਿਆਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸ਼ਿਓਮੀ ਰੈਡਮੀ ਨੋਟ 4 ਡਿਵਾਇਸ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤਾ ਗਿਆ ਸੀ ਅਤੇ ਉਸ ਸਮੇਂ ਇਹ ਐਂਡ੍ਰਾਇਡ 6.0 ਮਾਰਸ਼ਮੈਲੋ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਇਸ ਸਮਾਰਟਫੋਨ ਨੂੰ ਛੇਤੀ ਹੀ MIUI ਦੀ ਅਪਡੇਟ ਵੀ ਮਿਲਣ ਵਾਲੀ ਹੈ।
ਭਾਰਤ ਪਹੁੰਚਣ ਤੋਂ ਪਹਿਲਾਂ ਲਾਂਚ ਹੋਇਆ ਡਿਊਲ ਕੈਮਰੇ ਵਾਲੇ Xiaomi Mi 5X ਦਾ ਸਸਤਾ ਵੇਰੀਐਂਟ
NEXT STORY