ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਦੀ ਰੈੱਡਮੀ ਨੋਟ 7 ਸੀਰੀਜ਼ ਨੂੰ ਭਾਰਤ 'ਚ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਰੈੱਡਮੀ ਨੋਟ 7 ਪ੍ਰੋ ਅਤੇ ਰੈੱਡਮੀ ਨੋਟ 7 ਦੇ ਪ੍ਰਤੀ ਯੂਜ਼ਰਸ ਦੀ ਦੀਵਾਨਗੀ ਦੀ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ 1 ਮਹੀਨੇ 'ਚ ਨੋਟ 7 ਸੀਰੀਜ਼ ਨੇ 10 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੇ ਆਫੀਸ਼ਅਲ ਟਵੀਟਰ ਅਕਾਊਂਟ ਤੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ ਭਾਰਤ 'ਚ 28 ਫਰਵਰੀ ਨੂੰ ਇਹ ਦੋਵੇਂ ਸਮਾਰਟਫੋਨ ਲਾਂਚ ਕੀਤੇ ਸਨ। ਭਾਰਤ 'ਚ ਸੇਲ ਸ਼ੁਰੂ ਹੋਣ ਦੇ 1 ਮਹੀਨੇ ਅੰਦਰ ਹੀ ਹੁਣ ਤਕ 10 ਲੱਖ ਤੋਂ ਜ਼ਿਆਦਾ ਰੈੱਡਮੀ ਨੋਟ 7 ਪ੍ਰੋ ਅਤੇ ਨੋਟ 7 ਫੋਨ ਵਿਕ ਚੁੱਕੇ ਹਨ। ਕੁਝ ਨਿਦ ਪਹਿਲਾਂ ਹੀ ਕੰਪਨੀ ਨੇ ਦੁਨੀਆਭਰ 'ਚ ਇਸ ਸੀਰੀਜ਼ ਦੀ ਵਿਕਰੀ ਦਾ ਅੰਕੜਾ ਸ਼ੇਅਰ ਕੀਤਾ ਸੀ ਜਿਸ ਦੇ ਮੁਤਾਬਕ ਕੰਪਨੀ ਨੇ ਹੁਣ ਤੱਕ ਦੁਨੀਆਭਰ 'ਚ ਉਸ ਦੇ 40 ਲੱਖ ਤੋਂ ਜ਼ਿਆਦਾ ਰੈੱਡਮੀ ਨੋਟ 7 ਸੀਰੀਜ਼ ਦੇ ਸਮਾਰਟਫੋਨ ਵਿਕਰੀ ਕਰ ਲਈ ਹੈ।
ਰੈੱਡਮੀ ਨੋਟ 7 ਦੇ ਫੀਚਰਸ
ਐਂਡ੍ਰਾਇਡ ਪਾਈ 'ਤੇ ਬੇਸਡ MIUI 10 'ਤੇ ਚੱਲਣ ਵਾਲੇ ਰੈੱਡਮੀ ਨੋਟ 7 'ਚ 6.3 ਇੰਚ ਦੀ ਫੁਲ ਐੱਚ.ਡੀ.+ਸਕਰੀਨ ਦਿੱਤੀ ਗਈ ਹੈ। 3ਜੀ.ਬੀ.+4 ਜੀ.ਬੀ. ਰੈਮ ਆਪਸ਼ਨ ਨਾਲ ਆਉਣ ਵਾਲੇ ਇਸ ਫੋਨ 'ਚ ਆਕਟਾ-ਕੋਰ ਸਨੈਪਡਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਰੈੱਡਮੀ ਨੋਟ 7 ਦੇ ਰੀਅਰ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ।
ਰੈੱਡਮੀ ਨੋਟ 7 ਪ੍ਰੋ ਦੇ ਫੀਚਰਸ
ਦੂਜੇ ਪਾਸੇ ਗੱਲ ਕਰੀਏ ਰੈੱਡਮੀ ਨੋਟ 7 ਪ੍ਰੋ ਦੇ ਫੀਚਰਸ ਦੀ ਤਾਂ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦੇ ਬੈਕ 'ਚ ਮੌਜੂਦ 48 ਮੈਗਾਪਿਕਸਲ ਵਾਲੇ ਪ੍ਰਾਈਮਰੀ ਸੈਂਸਰ ਦੀ। ਘੱਟ ਕੀਮਤ 'ਚ ਇਨ੍ਹਾਂ ਬਿਹਤਰੀਨ ਕੈਮਰਾ ਉਪਲੱਬਧ ਕਰਵਾਉਣ ਵਾਲਾ ਇਹ ਇਕਲੌਤਾ ਸਮਾਰਟਫੋਨ ਹੈ। 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਤੋਂ ਇਲਾਵਾ ਇਸ ਫੋਨ ਦੇ ਰੀਅਰ 'ਚ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 4ਜੀ.ਬੀ.ਰੈਮ+6ਜੀ.ਬੀ. ਰੈਮ ਆਪਸ਼ਨ ਵਾਲੇ ਇਸ ਫੋਨ 'ਚ ਆਕਟਾ-ਕੋਰ 675 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ।
ਸੈਮਸੰਗ ਨੇ A80 ਸਮਾਰਟਫੋਨ ਤੋਂ ਬਾਅਦ ਲਾਂਚ ਕੀਤਾ Galaxy A70
NEXT STORY