ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਰੈਡਮੀ ਪ੍ਰੋ ਹੈਂਡਸੈੱਟ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਦੀ ਰੈਡਮੀ ਸੀਰੀਜ ਦੇ ਫਲੈਗਸ਼ਿਪ ਹੈਂਡਸੈੱਟ ਸ਼ਿਓਮੀ ਰੈਡਮੀ ਪ੍ਰੋ ਨੂੰ ਮਕਾਮੀ ਮਾਰਕੀਟ 'ਚ 1499 ਚੀਨੀ ਯੁਆਨ (ਕਰੀਬ 15,112 ਰੁਪਏ) ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਹ ਗੋਲਡ, ਸਿਲਵਰ ਅਤੇ ਡਾਰਕ ਗ੍ਰੇ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ। ਹੈਂਡਸੈੱਟ ਦੀ ਸਭ ਤੋਂ ਅਹਿਮ ਖਾਸਿਅਤ ਡੁਅਲ ਰਿਅਰ ਕੈਮਰਾ ਹੈ । ਰੈਡਮੀ ਪ੍ਰੋ ਦੇ ਰਿਅਰ ਹਿੱਸੇ 'ਚ ਦੋ ਕੈਮਰਾ ਸੇਂਸਰ ਮੌਜੂਦ ਹਨ। ਇਕ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਦੂਜਾ 5 ਮੈਗਾਪਿਕਸਲ ਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਯੂਜ਼ਰ ਤਸਵੀਰਾਂ ਲੈਣ ਤੋਂ ਬਾਅਦ ਸਾਫਟਵੇਅਰ ਦੀ ਮਦਦ ਨਾਲ ਡੇਪਥ ਆਫ ਫੀਲਡ ਬਦਲ ਪਾਵੋਗੇ
ਸਪੈਸੀਫਿਕੇਸ਼ਨਸ
ਡਿਸਪਲੇ- 5.5 ਇੰਚ ਦੀ ਫੁੱਲ-ਐੱਚ. ਡੀ ਐਮੋਲਡ ਡਿਸਪਲੇ
ਬਾਡੀ- ਬਰਸ਼ਡ ਐਲੂਮੀਨੀਅਮ
ਹੋਰ ਫੀਚਰਸ- ਹੈਂਡਸੈੱਟ'ਚ ਫ੍ਰੰਟ ਪੈਨਲ 'ਤੇ ਫਿੰਗਰਪ੍ਰਿੰਟ ਸੈਸਰ, ਯੂ. ਐੱਸ. ਬੀ ਟਾਈਪ-ਸੀ ਪੋਰਟ
ਬੈਟਰੀ- 4050 ਐੱਮ. ਏ. ਐੱਚ ਦੀ ਬੈਟਰੀ
ਹੈਂਡਸੈੱਟ ਵੇਰਿਅੰਟ- ਤਿੰਨ ਵੇਰਿਅੰਟ
ਪਹਿਲਾ ਵੇਰਿਅੰਟ-ਡੇਕਾ-ਕੋਰ ਹੈਲੀਓ ਐਕਸ 20 ਪ੍ਰੋਸੈਸਰ, 3 ਜੀ. ਬੀ ਰੈਮ, 32 ਜੀ. ਬੀ ਸਟੋਰੇਜ ਮੈਮਰੀ ਅਤੇ , ਕੀਮਤ 1,499 ਚੀਨੀ ਯੁਆਨ (ਕਰੀਬ 15,112 ਰੁਪਏ)
ਦੂਸਰਾ ਵੇਰਿਅੰਟ - ਡੇਕਾ - ਕੋਰ ਹੈਲੀਓ ਐਕਸ 25 ਪ੍ਰੋਸੈਸਰ, 3 ਜੀਬੀ ਰੈਮ ਅਤੇ 64 ਜੀ. ਬੀ ਸਟੋਰੇਜ਼, 1, 699 ਚੀਨੀ ਯੂਆਨ (ਕਰੀਬ 17,128 ਰੁਪਏ)
ਦੂਸਰਾ ਵੇਰਿਅੰਟ- ਹੈਲੀਓ ਐਕਸ 25 ਪ੍ਰੋਸੈਸਰ, 4 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ ਵਾਲਾ ਵੇਰਿਅੰਟ 1,999 ਚੀਨੀ ਯੂਆਨ (ਕਰੀਬ 20,152 ਰੁਪਏ
ਭਾਰਤ 'ਚ ਸ਼ੁਰੂ ਹੋਇਆ SUZUKI ਦੀ ਇਸ ਸੁਪਰਬਾਈਕ ਦਾ ਨਿਰਮਾਣ (ਤਸਵੀਰਾਂ)
NEXT STORY