ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ 31 ਮਈ ਨੂੰ ਸ਼ੇਨਜ਼ੇਨ (Shenzhen)'ਚ ਇਕ ਈਵੈਂਟ ਦਾ ਆਯੋਜਨ ਕਰਨ ਦਾ ਰਹੀਂ ਹੈ। ਇਸ ਈਵੈਂਟ 'ਚ ਕੰਪਨੀ ਆਪਣੇ ਮੋਸਡ ਅਵੇਟਿਡ ਫਲੈਗਸ਼ਿਪ ਸਮਾਰਟਫੋਨ ਨੂੰ ਲਾਂਚ ਕਰਨ ਜਾ ਰਹੀਂ ਹੈ, ਜਿਸ 'ਚ ਮੀ 8 (Mi 8) ਸਮਾਰਟਫੋਨ ਦੇ ਨਾਲ ਮੀ ਬੈਂਡ 3 (Mi Band 3) ਅਤੇ ਐੱਮ. ਆਈ. ਯੂ. ਆਈ. 10 (MIUI 10) ਸ਼ਾਮਿਲ ਹਨ। ਹਾਲ ਹੀ ਨਵੀਂ ਰਿਪੋਰਟ ਮੁਤਾਬਕ ਮੀ 8 (Mi) ਸਮਾਰਟਫੋਨ ਨੂੰ ਈਵੈਂਟ 'ਚ 'ਮੀ ਨੋਟ 5' (Mi Note 5) ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਮੀ ਨੋਟ 3 (Mi Note 3) ਦਾ ਅਗਲਾ ਵਰਜਨ ਹੈ, ਜਿਸ ਨੂੰ ਪਿਛਲੇ ਸਾਲ ਸਤੰਬਰ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਕੰਪਨੀ ਆਪਣਾ ਨਵਾਂ ਐੱਸ. ਓ. ਸੀ. ਸਰਜ ਐੱਸ2 ਨੂੰ ਵੀ ਵਾਇਰਲੈੱਸ ਚਾਰਜ਼ਿੰਗ ਪੈਡ ਨਾਲ ਲਾਂਚ ਕਰ ਸਕਦੀ ਹੈ।
ਸ਼ਿਓਮੀ ਮੀ ਨੋਟ 5 ਦੇ ਸਪੈਸੀਫਿਕੇਸ਼ਨ-
ਰਿਪੋਰਟ ਮੁਤਾਬਕ ਸ਼ਿਓਮੀ ਦੇ ਨਵੇਂ ਮੀ ਨੋਟ 5 ਮਾਡਲ ਦੀ ਇਕ ਤਸਵੀਰ ਆਨਲਾਈਨ ਸਾਹਮਣੇ ਆਈ ਹੈ, ਜਿਸ 'ਚ ਫੋਨ ਦੇ ਫੀਚਰ ਅਤੇ ਸਪੈਸੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਮਾਰਟਫੋਨ 'ਚ 5.99 ਇੰਚ ਡਿਸਪਲੇਅ ਨਾਲ ਫੋਨ 'ਚ ਅਲਟਰਾਂ ਥਿਨ ਬੇਜ਼ਲਸ ਹੋਣਗੇ। ਤਸਵੀਰ ਤੋਂ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਫੋਨ 'ਚ ਸਨੈਪਡ੍ਰੈਗਨ 835 ਐੱਸ. ਓ. ਸੀ. ਹੋਵੇਗਾ। ਸਮਾਰਟਫੋਨ 'ਚ 6 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ। ਫੋਨ 'ਚ ਫੋਰ ਐਕਸਿਸ ਆਪਟੀਕਲ ਤਸਵੀਰ ਸਟੈਬਲਾਈਜੇਸ਼ਨ ਹੋਵੇਗਾ ਪਰ ਹੁਣ ਤੱਕ ਇਸ ਗੱਲ ਬਾਰੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ ਕਿ ਫੋਨ 'ਚ ਡਿਊਲ ਰਿਅਰ ਕੈਮਰਾ ਹੋਵੇਗਾ ਜਾਂ ਫਿਰ ਸਿਰਫ ਇਕ ਸਿੰਗਲ ਤਸਵੀਰ ਸੈਂਸਰ ਹੋਵੇਗਾ।
ਕੀਮਤ-
ਇਸ ਸਮਾਰਟਫੋਨ ਦੀ ਕੀਮਤ ਬਾਰੇ ਜੇਕਰ ਗੱਲ ਕਰੀਏ ਤਾਂ ਲਗਭਗ 24,400 ਰੁਪਏ ਕੀਮਤ ਹੋਵੇਗੀ ਪਰ ਇਹ ਕੀਮਤ ਮੀ ਨੋਟ 3 ਤੋਂ ਥੋੜ੍ਹੀ ਘੱਟ ਹੈ, ਜੋ ਚੀਨ 'ਚ 26,500 ਰੁਪਏ ਨਾਲ ਸੇਲ ਕੀਤਾ ਗਿਆ ਸੀ।
ਅਮੇਜ਼ ਤੋਂ ਬਾਅਦ ਹੁਣ CVT 'ਚ ਆਏਗੀ ਡੀਜ਼ਲ ਸਿਟੀ, ਸਿਆਜ਼ ਨਾਲ ਹੋਵੇਗਾ ਮੁਕਾਬਲਾ
NEXT STORY