ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਯਾਹੂ ਦੇ ਯੂਜ਼ਰਸ ਦੀ ਦੁਨੀਆ 'ਚ ਕੋਈ ਕਮੀ ਨਹੀਂ ਹੈ। ਯੂਜ਼ਰ ਰੋਜ਼ਾਨਾ ਦੀ ਜ਼ਿੰਦਗੀ 'ਚ ਯਾਹੂ ਡਾਇਰੈਕਟਰੀ ਅਤੇ ਯਾਹੂ ਮੇਲ ਵਰਗੀਆਂ ਸਰਵਿਸਿਸ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ। ਹਾਲ ਹੀ 'ਚ ਯਾਹੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਾਈਬਰ ਹਮਲਿਆਂ ਨਾਲ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਨਾਲ ਜੁੜੇ ਅੰਕੜਿਆਂ ਨੂੰ ਚੋਰੀ ਕੀਤਾ ਗਿਆ ਹੈ। ਅਜਿਹਾ ਇਸ ਤੋਂ ਪਹਿਲਾਂ ਅਗਸਤ 2013 'ਚ ਵੀ ਕੀਤਾ ਗਿਆ ਸੀ। ਯਾਹੂ ਨੇ ਕਿਹਾ ਹੈ ਕਿ ਅਣਅਧਿਕਾਰਤ ਥਰਡ ਪਾਰਟੀਜ਼ ਦੁਆਰਾ ਅਗਸਤ 2013 'ਚ ਇਕ ਅਰਬ 'ਯੂਜ਼ਰ ਅਕਾਊਂਟਸ' ਨਾਲ ਜੁੜੇ ਅੰਕੜਿਆਂ ਨੂੰ ਚੋਰੀ ਕੀਤਾ ਗਿਆ ਸੀ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਯੂਜ਼ਰ ਯੂ.ਕੇ. ਦੇ ਸਨ। ਹੁਣ ਯਾਹੂ ਕੰਪਨੀ ਇਕ ਵਾਰ ਫਿਰ ਤੋਂ ਇਸੇ ਤਰ੍ਹਾਂ ਦੇ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈ ਹੈ।
ਇਸ ਸਾਈਬਰ ਹਮਲੇ ਨਾਲ ਯੂਜ਼ਰ ਦਾ ਨਾਂ, ਫੋਨ ਨੰਬਰ ਅਤੇ ਜਨਮ ਤਰੀਕ ਚੋਰੀ ਕੀਤੀ ਕਰ ਲਈ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਹਮਲੇ ਰਾਹੀ ਯੂਜ਼ਰ ਦੇ ਪਾਸਵਰਡ ਅਤੇ ਸੁਰੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਨੂੰ ਵੀ ਐਕਸੈੱਸ ਕੀਤਾ ਗਿਆ ਹੈ। ਯਾਹੂ ਨੇ ਆਪਣੇ ਯੂਜ਼ਰਸ ਨੂੰ ਹਿਦਾਇਤਾਂ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣਾ ਅਕਾਊਂਟ ਸੁਰੱਖਿਅਤ ਕਰਨ ਅਤੇ ਪਾਸਵਰਡ ਬਦਲ ਲੈਣ।
E-commerce ਨੇ ਭਾਰਤ 'ਚ ਲਾਂਚ ਕੀਤੀ Amazon Prime Video ਸਰਵਿਸ
NEXT STORY