ਜਲੰਧਰ- E-commerce ਕੰਪਨੀ ਐਮਾਜ਼ਾਨ ਇੰਡੀਆ ਨੇ ਭਾਰਤ 'ਚ ਆਪਣੀ ਵੀਡੀਓ ਸਰਵਿਸ Amazon Prime Video ਲਾਂਚ ਕਰ ਰਹੀ ਹੈ। ਇਸ ਦੇ ਤਹਿਤ ਐਮਾਜ਼ਾਨ ਦੀ ਪ੍ਰਾਈਸ ਸਰਵਿਸ ਲੈਣ ਵਾਲੇ ਗਾਹਕਾਂ ਨੂੰ ਫਿਲਮਾਂ, ਆਰਿਜਨਲ ਸੀਰੀਜ਼ ਅਤੇ ਦੁਨੀਆਭਰ ਤੋਂ ਪ੍ਰੀਮੀਅਮ ਕੰਟੈਂਟ ਦਾ ਐਕਸਕਲੁਸਿਵ ਐਕਸਸ ਦਿੱਤਾ ਜਾਵੇਗਾ। Prime Video ਐਪ ਐਂਡਰਾਇਡ ਅਤੇ ਆਈ. ਓ. ਐੱਸ ਯੂਜ਼ਰਸ ਲਈ ਉਪਲੱਬਧ ਹੈ। ਜੇਕਰ ਤੁਸੀਂ ਐਮਾਜ਼ਾਨ ਪ੍ਰਾਈਮ ਯੂਜ਼ਰਸ ਹੈ ਤਾਂ ਤੁਸੀਂ ਹੁਣ ਤੋਂ ਹੀ ਇਸ ਐਪ ਦਾ ਇਸਤੇਮਾਲ ਕਰ ਸਕਦੇ ਹੋ।
Amazon Prime Video Subscriptions-
ਫਿਲਹਾਲ ਯੂਜ਼ਰਸ ਇਸ ਨੂੰ 499 ਰੁਪਏ ਪ੍ਰਤੀ ਸਾਲ ਦੀ ਦਰ ਤੋਂ ਸਬਸਕ੍ਰਾਈਬ ਕਰ ਸਕਦੇ ਹਨ। ਜਦ ਕਿ ਇਸ ਦੀ ਕੀਮਤ 999 ਰੁਪਏ ਹੈ, ਜਿਸ ਨੂੰ ਹੁਣ ਲਾਗੂ ਨਹੀਂ ਕੀਤਾ ਗਿਆ ਹੈ। ਜੇਕਰ ਆਂਕੜੇ 'ਤੇ ਧਿਆਨ ਦਿੱਤਾ ਜਾਵੇ ਤਾਂ ਯੂਜ਼ਰਸ ਨੂੰ ਸਿਰਫ 50 ਰੁਪਏ ਪ੍ਰਤੀ ਮਹੀਨੇ 'ਚ Amazon Prime Video ਦਾ ਸਬਸਕ੍ਰਿਪਸ਼ਨ ਮਿਲ ਸਕਦਾ ਹੈ। ਉੱਥੇ ਹੀ Netflix ਦਾ ਸਬਸਕ੍ਰਿਪਸ਼ਨ 650 ਰੁਪਏ ਪ੍ਰਤੀ ਮਹੀਨੇ ਦਾ ਹੈ, ਤਾਂ ਹਾਟਸਟਾਰ ਦਾ 190 ਰੁਪਏ ਪ੍ਰਤੀ ਮਹੀਨਾ ਹੈ।
ਜ਼ਿਕਰਯੋਗ ਗੈ ਕਿ ਐਮਾਜ਼ਾਨ ਨੇ ਫਿਲਮਮੈਕਰਸ ਨਾਲ ਹੱਥ ਮਿਲਾਇਆ ਹੈ। ਜਿਸ ਦੇ ਤਹਿਤ ਆਉਣ ਵਾਲੀਆਂ ਫਿਲਮਾਂ ਦਾ ਟੀ. ਵੀ. ਪ੍ਰੀਮੀਅਰ ਦਿਖਾਉਣ ਲਈ ਵੀ ਡੀਲ ਕੀਤੀ ਗਈ ਹੈ। ਅਜਿਹੇ 'ਚ ਐਮਾਜ਼ਾਨ ਵੀਡੀਓ ਸਰਵਿਸ ਨੈੱਟਫਿਕਸਲ ਨਾਲ ਕਾਫੀ ਅੱਗੇ ਹੈ। ਖਬਰਾਂ ਦੀ ਮੰਨੀਏ ਤਾਂ ਭਾਰਤ ਦੇ ਹਿਸਾਬ ਤੋਂ ਕੰਟੈਂਟ ਇਕੱਠੇ ਕਰਨ ਲਈ ਐਮਾਜ਼ਾਨ ਨੇ 2000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਜੇਕਰ ਆਂਕੜਿਆਂ 'ਤੇ ਦੇਖਿਆ ਜਾਵੇ ਤਾਂ ਇਹ ਕੀਮਤ ਟਾਪ 3 ਹਿੰਦੀ ਮਨੋਰੰਜਨ ਚੈਨਲਸ ਦੇ ਸਾਲਾਨਾ ਪ੍ਰੋਗਰਾਮਿੰਗ ਬਜਟ ਤੋਂ ਵੀ ਜ਼ਿਆਦਾ ਹੈ।
ਸਿਮ ਕਾਰਡ ਦੇ ਨਾਲ ਰਿਲਾਇੰਸ Jio ਫ੍ਰੀ ਦੇ ਰਹੀ ਹੈ ਇਹ ਪ੍ਰੋਡਕਟਸ
NEXT STORY