ਜਲੰਧਰ - ਜਾਪਾਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਯਾਮਾਹਾ ਇਸ ਦਿਵਾਲੀ 'ਤੇ ਨਵੀਂ MT-03 ਬਾਈਕ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਬਾਈਕ ਕੰਪਨੀ ਦੀ ਮੌਜੂਦਾ ਬਾਈਕ R3 ਦਾ ਨੇਕੇਡ ਵਰਜ਼ਨ ਹੈ। ਇਹ ਬਾਈਕ 2.75 ਰੁਪਏ 'ਚ ਲਾਂਚ ਹੋਵੇਗੀ।
ਇੰਜਣ -
Yamaha MT - 03 'ਚ ਕੰਪਨੀ ਨੇ 321cc ਲਿਕਵਿਡ-ਕੂਲਡ ਟਵਿਨ-ਸਿਲੈਂਡਰ ਇੰਜਣ ਦਿੱਤਾ ਹੈ ਜੋ 41.4bhp ਦੀ ਪਾਵਰ ਅਤੇ 29.6Nm ਦਾ ਮੈਕਸੀਮਮ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਇਸ ਬਾਇਕ ਦੀਆਂ ਖਾਸੀਅਤਾਂ -
ਇਸ ਬਾਈਕ ਦੇ ਰਿਅਰ 'ਚ 140 ਸੈਕਸ਼ਨ ਟਾਇਰ ਅਤੇ ਫ੍ਰੰਟ 'ਚ 110 ਸੈਕਸ਼ਨ ਟਾਇਰ ਲੱਗੇ ਹਨ ਅਤੇ ਟੈਲੀਸਕੋਪਿਕ ਫ੍ਰੰਟ ਫਾਰਕਸ ਦੇ ਨਾਲ ਰਿਅਰ 'ਚ ਮੋਨੋਸ਼ਾਕ ਵੀ ਲਗਾ ਹੈ। ਇਸ ਬਾਇਕ 'ਚ ਕੰਪਨੀ Michelins ਅਤੇ Pirellis ਦੀ ਬਜਾਏ MRF ਦੇ ਟਾਇਰ ਦੇਵੇਗੀ ਤਾਂ ਜੋ ਇਸ ਨੂੰ ਘੱਟ ਕੀਮਤ 'ਚ ਉਪਲੱਬਧ ਕੀਤਾ ਜਾ ਸਕੇ।
ਬ੍ਰਾਊਜ਼ਰ ਨੂੰ ਹੈਂਗ ਹੋਣ ਤੋਂ ਬਚਾਉਣ 'ਚ ਮਦਦ ਕਰੇਗਾ ਇਹ ਫੀਚਰ
NEXT STORY