ਆਟੋ ਡੈਸਕ- ਯਾਮਾਹਾ ਨੇ ਸਲੁਟੋ ਰੇਂਜ 'ਚ ਦੋ ਬਾਈਕ ਭਾਰਤ 'ਚ ਲਾਂਚ ਕਰ ਦਿੱਤੀਆਂ ਹਨ। ਯਾਮਾਹਾ ਸਲੁਟੋ RX ਨੂੰ 52,500 ਰੁਪਏ ਤੇ ਸਲੁਟੋ 125 ਨੂੰ 60,500 ਰੁਪਏ, ਐਕਸ-ਸ਼ੋਰੂਮ ਦੀ ਕੀਮਤ ਦੇ ਨਾਲ ਉੁਤਾਰਿਆ ਗਿਆ ਹੈ। ਇਨ੍ਹਾਂ ਦੀ ਖਾਸੀਅਤ ਇਹ ਦੀ ਸਲੁਟੋ RX ਯੂਨਿਫਾਇਡ ਬ੍ਰੇਕਿੰਗ ਸਿਸਟਮ ਤੇ ਸਲੁਟੋ 125 'ਚ ਫਰੰਟ ਡਿਸਕ ਬ੍ਰੇਕ ਜੋੜੀ ਗਈ ਹੈ।
ਨਵੀਂ ਲਾਂਚ ਹੋਈ ਯਾਮਾਹਾ ਸਲੁਟੋ RX ਤੇ ਸਲੁਟੋ 125 ਨੂੰ ਵੀ ਇਨ੍ਹਾਂ ਸੇਫਟੀ ਫੀਚਰਸ ਨਾਲ ਅਪਡੇਟ ਕਰਨ ਲਈ ਰੀ-ਲਾਂਚ ਕੀਤਾ ਗਿਆ ਹੈ। ਕਾਂਬੀ ਬ੍ਰੇਕਿੰਗ ਸਿਸਟਮ ਤੇ ਡਿਸਕ ਬ੍ਰੇਕ ਜੁੜ ਜਾਣ ਨਾਲ ਹੁਣ ਸਲੁਟੋ RX ਤੇ ਸਲੁਟੋ 125 ਪਹਿਲਾਂ ਤੋਂ ਜ਼ਿਆਦਾ ਸੇਫ ਹੋ ਗਈਆਂ ਹਨ।
ਕਾਂਬੀ ਬਰੇਕਿੰਗ ਸਿਸਟਮ ਫੀਚਰ
ਕਾਂਬੀ ਬਰੇਕਿੰਗ ਸਿਸਟਮ ਉਹ ਫੀਚਰ ਹੈ ਜਿਸ 'ਚ ਦੋਨਾਂ 'ਚੋਂ ਕੋਈ ਵੀ ਬ੍ਰੇਕ ਦਬਾਉਣ 'ਤੇ ਪ੍ਰੇਸ਼ਰ ਦੋਨਾਂ ਹੀ ਬ੍ਰੇਕ ਤੇ ਪੈਂਦਾ ਹੈ ਅਤੇ ਗੱਡੀ ਦਾ ਬੈਲੇਂਸ ਬਣਿਆ ਰਹਿੰਦਾ ਹੈ। ਉਥੇ ਹੀ ਡਿਸਕ ਬ੍ਰੇਕ, ਐਮਰਜੈਂਸੀ ਬ੍ਰੇਕਿੰਗ 'ਚ ਸਹਾਇਤਾ ਕਰਦਾ ਹੈ। ਇਸ ਬ੍ਰੇਕਿੰਗ ਫੀਚਰਸ ਤੋਂ ਇਲਾਵਾ ਬਾਈਕ 'ਚ ਕੋਈ ਮਕੈਨਿਕਲ ਬਦਲਾਅ ਨਹੀਂ ਕੀਤਾ ਗਿਆ ਹੈ।
ਇੰਜਣ ਪਾਵਰ
ਯਾਮਾਹਾ ਸਲੁਟੋ RX ”2S 'ਚ 110 ਸੀ. ਸੀ ਏਅਰ-ਕੁਲਡ ਸਿੰਗਲ-ਸਿਲੰਡਰ ਇੰਜਣ ਲਗਾ ਹੈ ਜੋ ਕਿ 7.5 ਬੀ. ਐੱਚ. ਪੀ ਦੀ ਪਾਵਰ ਤੇ 8.5 ਨਿਊਟਨ ਮੀਟਰ ਦਾ ਅਧਿਕਤਮ ਟਾਰਕ ਦੇਣ ਦੀ ਸਮਰੱਥਾ ਰੱਖਦਾ ਹੈ। ਉਥੇ ਹੀ ਸਲੁਟੋ 125 ”2S 'ਚ 125 ਸੀ. ਸੀ. ਏਅਰ-ਕੁਲਡ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ 8.3 ਬੀ. ਐੱਚ. ਪੀ ਦੀ ਪਾਵਰ ਤੇ 10.1 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਦੋਨਾਂ ਹੀ ਵੇਰੀਐਂਟ ਨੂੰ 14 ਗਿਅਰਬਾਕਸ ਤੋਂ ਲੈਸ ਕੀਤਾ ਗਿਆ ਹੈ ਜੋ ਪਿਛਲੇ ਪਹੀਏ ਨੂੰ ਪਾਵਰ ਸਪਲਾਈ ਕਰਦਾ ਹੈ।
ਯੂਟਿਊਬ ਲਈ ਖਤਰਾ ਬਣੀ ਫੇਸਬੁੱਕ!
NEXT STORY