ਜਲੰਧਰ-ਦੁਨੀਆ ਭਰ 'ਚ ਰੋਜ਼ਾਨਾ ਕੋਈ ਨਾ ਕੋਈ ਕੰਪਨੀ ਨਵਾਂ ਸਮਾਰਟਫੋਨ ਲਾਂਚ ਕਰਦੀ ਹੈ। ਅਜਿਹੇ 'ਚ ਇਹ ਪਤਾ ਕਰਨਾ ਕਿਹੜੀ ਕੰਪਨੀ ਦਾ ਸਮਾਰਟਫੋਨ ਬੇਹਤਰ ਹੋਵੇਗਾ ਮੁਸ਼ਕਿਲ ਹੁੰਦਾ ਹੈ। ਸਾਊਥ ਕੋਰੀਅਨ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਪੰਜ ਸਾਲ ਤੱਕ ਦੁਨੀਆ ਦੀ ਨੰਬਰ 1 ਸਮਾਰਟਫੋਨ ਕੰਪਨੀ ਬਣੀ ਰਹੀਂ ਹੈ, ਪਰ ਐਪਲ ਤੋਂ ਪਛੜ ਕੇ ਕੰਪਨੀ ਹੁਣ ਦੂਜੇ ਸਥਾਨ 'ਤੇ ਆ ਗਈ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਪੰਜ ਸਭ ਤੋਂ ਵੱਡੀਆਂ ਸਮਾਰਟਫੋਨ ਕੰਪਨੀਆਂ ਦੇ ਬਾਰੇ 'ਚ ਦੱਸਾਂਗੇ, ਜਿਸ ਦੇ ਸਮਾਰਟਫੋਨ ਸਭ ਤੋਂ ਜਿਆਦਾ ਭਰੋਸੇਮੰਦ ਹਨ।
Apple
ਅਮੀਰੀਕੀ ਪ੍ਰੀਮਿਅਮ ਸਮਾਰਟਫੋਨ ਕੰਪਨੀ ਐਪਲ, ਆਈਫੋਨ-7 ਅਤੇ ਆਈਫੋਨ-7 ਪਲੱਸ ਦੀ ਲਾਂਚਿੰਗ ਤੋਂ ਬਾਅਦ ਦੁਨੀਆ ਦੀ ਨੰਬਰ 1 ਸਮਾਰਟਫੋਨ ਕੰਪਨੀ ਬਣ ਗਈ ਹੈ। ਹਾਲਾਂਕਿ ਕੰਪਨੀ ਨੇ ਆਈਫੋਨ-7 ਆਈਫੋਨ-7 ਪਲੱਸ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਹੈ। ਐਪਲ ਦੇ ਇਸ ਸਮਾਰਟਫੋਨ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਕੰਪਨੀ ਜਲਦੀ ਹੀ ਨਵਾਂ ਆਈਫੋਨ ਲਾਂਚ ਕਰਨ ਵਾਲੀ ਹੈ। ਜਿਸ ਦਾ ਨਾਮ ਹੈ ਆਈਫੋਨ ਐਡੀਸ਼ਨ ਜਾਂ ਆਈਫੋਨ ਐਕਸ ਹੋਵੇਗਾ।
Samsung
ਸਾਊਥ ਕੋਰੀਅਨ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਬੀਤੇ ਸਮੇਂ 'ਚ 29 ਮਾਰਚ ਨੂੰ ਆਪਣਾ ਫਲੈਗਸ਼ਿਪ ਸਮਾਰਟਫੋਨ ਗੈਲੇਕਸੀ ਐੱਸ.8 ਅਤੇ ਗੈਲੇਕਸੀ ਐੱਸ.8 ਪਲੱਸ ਲਾਂਚ ਕੀਤਾ ਹੈ। ਦੋਨੋਂ ਹੀ ਫੋਨ 'ਚ ਕੰਪਨੀ ਨੇ ਸ਼ਾਨਦਾਰ ਫੀਚਰ ਦਿੱਤੇ ਹਨ ਤੇ ਕਈ ਬਦਲਾਅ ਵੀ ਕੀਤੇ ਹਨ। ਹਾਲਾਂਕਿ ਪਿਛਲੇ ਸਾਲ ਲਾਂਚ ਸੈਮਸੰਗ ਨੋਟ 7 ਦੀ ਬੈਟਰੀ ਦੀ ਸ਼ਿਕਾਇਤਾਂ ਦੇ ਚਲਦਿਆਂ ਕੰਪਨੀ ਦੀ ਈਮੇਜ਼ ਨੂੰ ਥੋੜ੍ਹਾ ਨੁਕਸਾਨ ਜ਼ਰੂਰ ਹੋਇਆ ਹੈ।
Oneplus
ਚਾਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਵਨਪੱਲਸ ਨੂੰ ਵਰਤਮਾਨ ਸਮੇਂ ਬਾਜ਼ਾਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਨਪਲੱਸ ਦੇ ਜਿਆਦਾਤਰ ਸਮਾਰਟਫੋਨ ਮਿਡ ਸੇਗਮੈਂਟ ਦੇ ਹੁੰਦੇ ਹਨ। 2016 'ਚ ਲਾਂਚ ਵਨਪਲੱਸ 3 ਦੀ ਸਫਲਤਾ ਤੋਂ ਬਾਅਦ ਕੰਪਨੀ ਨੇ ਇਸ ਸਾਲ ਵਨਪੱਲਸ 3ਟੀ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਵੀ ਬਜ਼ਾਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Huawaway
ਚਾਨੀਜ਼ ਸਮਾਰਟਫੋਨ Brand Huawaway ਨੂੰ 2016 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਲਗਾਤਰ ਕਈ ਸਮਾਰਟਫੋਨ ਲਾਂਚ ਕਰ ਰਹੀਂ ਹੈ। ਹੁਵਾਵੇ ਨੇ ਆਪਣਾ ਸਭ ਤੋਂ Brand ਆਨਰ ਨੂੰ ਏਸ਼ੀਆ ਦੇ ਵਿਭਿੰਨ ਦੇਸ਼ਾਂ 'ਚ ਕਾਫੀ ਚੰਗੀ ਪ੍ਰਤੀਕਿਰਿਆ ਮਿਲ ਰਹੀਂ ਹੈ। ਕੰਪਨੀ ਨੇ ਪੀ ਸੀਰੀਜ਼ ਦੇ ਤਹਿਤ ਵੀ ਕਈ ਸਮਾਰਟਫੋਨ ਨੂੰ ਲਾਂਚ ਕੀਤੇ ਹਨ।
Oppo
ਸਮਾਰਟਫੋਨ ਕੰਪਨੀ ਓਪੋ ਵੀ ਤੇਜ਼ੀ ਨਾਲ ਬਜ਼ਾਰ'ਚ ਆਪਣੀ ਜਗ੍ਹਾਂ ਬਣਾ ਰਹੀਂ ਹੈ। ਕੰਪਨੀ ਹੁਣ ਚਾਈਨਾ ਦੇ ਬਾਹਰ ਆਪਣਾ ਬਜ਼ਾਰ ਤੇਜ਼ੀ ਨਾਲ ਵੱਧਾ ਰਹੀਂ ਹੈ। ਓਪੋ ਸਮਾਰਟਫੋਨ ਆਪਣੇ ਬੇਹਤਰੀਨ ਕੈਮਰਾ ਕੁਵਾਲਿਟੀ ਦੇ ਲਈ ਜਾਣੇ ਜਾਂਦੇ ਹਨ। 2016 'ਚ ਉੱਤਰਪੂਰਵ ਏਸ਼ੀਆਈ ਦੇਸ਼ਾਂ ਅਤੇ ਭਾਰਤ ਦੇ ਨਵੇਂ ਪ੍ਰੋਡੈਕਟਸ ਦੀ ਲਾਂਚਿੰਗ ਦੇ ਬਾਅਦ ਕੰਪਨੀ ਨੂੰ ਚੰਗਾ ਵਿਕਾਸ ਮਿਲਿਆ ਹੈ।
15,000 ਰੁਪਏ ਤੋਂ ਵੀ ਘੱਟ ਕੀਮਤ 'ਚ ਹਨ ਇਹ ਬਿਹਤਰੀਨ ਲੈਪਟਾਪਸ
NEXT STORY