20 ਘੰਟੇ ਦੀ ਟ੍ਰੇਨਿੰਗ ਦੇ ਬਾਅਦ ਲੀਗਲ ਤੌਰ 'ਤੇ ਉਡਾ ਸਕੋਗੇ ਇਹ ਏਅਰਕ੍ਰਾਫਟ
ਜਲੰਧਰ : ਟੈਕਨਾਲੋਜੀ ਨੇ ਟ੍ਰਾਂਸਪੋਰਟ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ । ਹਾਲ ਹੀ ਵਿਚ ਹਾਈਪਰਲੂਪ ਦਾ ਪਹਿਲਾ ਟੈਸਟ ਹੋਇਆ ਹੈ, ਜਿਸ ਦੇ ਨਾਲ ਲੰਬੀ ਦੂਰੀ ਤੈਅ ਕਰਨਾ ਆਸਾਨ ਹੋ ਜਾਵੇਗਾ ਕਿਉਂਕਿ ਇਹ ਤਕਨੀਕ 750 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ, ਜਿਸ 'ਤੇ ਅਜੇ ਕੰਮ ਕੀਤਾ ਜਾ ਰਿਹਾ ਹੈ । ਹੁਣ ਇਕ ਅਜਿਹਾ ਏਅਰਕ੍ਰਾਫਟ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਟੇਕ-ਆਫ ਅਤੇ ਲੈਂਡ ਕਰਨ ਲਈ ਰਨਵੇ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਏਅਰਕ੍ਰਾਫਟ ਦਾ ਨਾਮ ਲਿਲਿਅਮ (Lilium) ਹੈ ਜੋ ਵਰਟੀਕਲ ਟੇਕ-ਆਫ ਤੇ ਲੈਂਡਿੰਗ (ਵੀ. ਟੀ. ਓ. ਐੱਲ.) ਦੇ ਨਾਲ ਆਲ ਇਲੈਕਟ੍ਰਿਕ ਏਅਰਕ੍ਰਾਫਟ ਹੈ । ਜੇਕਰ ਤੁਹਾਡੇ ਘਰ ਵਿਚ (49*49 ਫੁੱਟ ) ਦਾ ਲੰਬਾ ਬਗ਼ੀਚਾ ਹੈ ਤਾਂ ਇਹ ਉਥੋਂ ਹੀ ਟੇਕ-ਆਫ ਅਤੇ ਲੈਂਡ ਕਰ ਸਕੇਗਾ।
2015 ਵਿਚ ਬਣੀ ਸੀ ਕੰਪਨੀ
ਲਿਲਿਅਮ ਏਵੀਏਸ਼ਨ ਨੂੰ 2015 ਵਿਚ ਇੰਜੀਨੀਅਰਾਂ ਅਤੇ ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਕ ਦੇ ਡਾਕਟਰੇਟ ਵਿਦਿਆਰਥੀਆਂ ਦੇ ਗਰੁੱਪ ਨੇ ਬਣਾਇਆ ਸੀ ਅਤੇ ਇਨ੍ਹਾਂ ਦਾ ਮਕਸਦ ਏਅਰਕ੍ਰਾਫਟ ਨੂੰ ਵਿਕਸਿਤ ਕਰਨਾ ਸੀ, ਜਿਸ ਦੇ ਲਈ ਫੰਡ ਉਦਮ ਪੂੰਜੀ ਨਿਵੇਸ਼ਕਾਂ ਤੋਂ ਲਿਆ ਗਿਆ।
ਐਕਸ-ਪਲੇਨ ਪ੍ਰੋਟੋਟਾਈਪ ਨਾਲ ਮਿਲਦਾ ਹੈ ਲਿਲਿਅਮ ਹੈਲੀਕਾਪਟਰ ਦੀ ਤਰ੍ਹਾਂ ਵਰਟੀਕਲ ਟੇਕ-ਆਫ ਸਮਰੱਥਾ ਅਤੇ ਫਿਕਸਡ ਵਿੰਗਸ ਵਾਲਾ ਲਿਲਿਅਮ ਜੈੱਟ ਦੂਜੇ ਵੀ. ਟੀ. ਓ. ਐੱਲ. ਵ੍ਹੀਕਲਸ ਤੋਂ ਘੱਟ ਆਵਾਜ਼ ਕਰਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਸ ਵਿਚ 320 ਕਿਲੋਵਾਟ ਦੀ ਰੀਚਾਰਜੇਬਲ ਬੈਟਰੀ ਨਾਲ ਚੱਲਣ ਵਾਲੇ ਡਕਟੇਡ ਫੈਨ ਇੰਜਣ ਲੱਗੇ ਹਨ ਜੋ 435 ਹਾਰਸਪਾਵਰ ਪੈਦਾ ਕਰਦੇ ਹਨ ਲੇਕਿਨ ਇਹ ਡਾਰਪਾ ਦੇ ਐਕਸ-ਪਲੇਨ ਪ੍ਰੋਟੋਟਾਈਪ ਨਾਲ ਮਿਲਦਾ ਹੈ ਜੋ ਬਿਨਾਂ ਰਨਵੇ ਦੇ ਟੇਕ-ਆਫ ਅਤੇ ਲੈਂਡ ਕਰ ਸਕਦਾ ਹੈ।
2018 ਵਿਚ ਹੋਵੇਗਾ ਉਪਲੱਬਧ
ਇਸ ਨੂੰ ਜਰਮਨੀ ਵਿਚ ਵਿਕਸਿਤ ਕੀਤਾ ਜਾ ਰਿਹਾ ਹੈ । ਇਸ ਵਿਚ ਫਲਾਈ-ਬਾਏ-ਵਾਇਰ ਜੁਆਇਸਟਿੱਕ ਕੰਟ੍ਰੋਲ, ਰਿਟ੍ਰੈਕਟੇਬਲ ਲੈਂਡਿਗ ਗਿਅਰ, ਗੁੱਲ ਵਿੰਡ ਦਰਵਾਜ਼ੇ ਲੱਗੇ ਹਨ । ਇਸ ਦੀ ਟਾਪ ਸਪੀਡ 400 ਕਿ. ਮੀ. (250 ਮੀਲ) ਪ੍ਰਤੀ ਘੰਟਾ ਹੋਵੇਗੀ । ਇਸ ਨੂੰ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਪ੍ਰਸਨਲ ਈ-ਜੈੱਟ 2018 ਤੱਕ ਲੋਕਾਂ ਲਈ ਉਪਲੱਬਧ ਹੋਵੇਗਾ, ਜਿਸ ਵਿਚ 2 ਲੋਕ ਬੈਠ ਕੇ 9,800 ਫੁੱਟ ਦੀ ਉਚਾਈ ਤੱਕ ਆਸਮਾਨ ਵਿਚ ਉੱਡ ਸਕਣਗੇ ।
ਲੀਗਲ ਤੌਰ 'ਤੇ ਉਡਾ ਸਕੋਗੇ
ਇਸ ਜੈੱਟ ਨੂੰ ਫਲਾਈਂਗ ਦਾ ਆਨੰਦ ਲੈਣ ਲਈ ਬਣਾਇਆ ਗਿਆ ਹੈ । ਲਿਲਿਅਮ ਜੈੱਟ ਨੂੰ ਉਡਾਨਾਂ ਲਈ ਯੂਰਪ ਦੇ ਲਾਈਟ ਸਪੋਰਟ ਏਅਰਕ੍ਰਾਫਟ ਤੋਂ ਲਾਇਸੈਂਸ ਲੈਣਾ ਹੋਵੇਗਾ ਅਤੇ ਇਸ ਦੇ ਲਈ ਘੱਟ ਤੋਂ ਘੱਟ 20 ਘੰਟੇ ਦੀ ਟ੍ਰੇਨਿੰਗ ਦੀ ਜ਼ਰੂਰਤ ਹੈ।
ਇਸ ਨੂੰ ਬਣਾਉਣ ਦਾ ਉਦੇਸ਼ : ਡੈਨੀਅਲ ਵਿਗੈਂਡ (Daniel Wiegand) ਜੋ ਕਿ ਕੰਪਨੀ ਦੇ ਸੀ. ਈ. ਓ. ਅਤੇ 4 ਸੰਸਥਾਪਕਾਂ ਵਿਚੋਂ ਇਕ ਹਨ, ਦਾ ਕਹਿਣਾ ਹੈ ਕਿ ਇਸ ਏਅਰਕ੍ਰਾਫਟ ਨੂੰ ਬਣਾਉਣ ਦਾ ਉਦੇਸ਼ ਹੈ ਕਿ ਇਸ ਨੂੰ ਹਰ ਦਿਨ ਇਸਤੇਮਾਲ ਕੀਤਾ ਜਾ ਸਕੇ । ਅਸੀਂ ਅਜਿਹੇ ਜਹਾਜ਼ 'ਤੇ ਸਫਰ ਕਰੀਏ ਜਿਸ ਨੂੰ ਵਰਟੀਕਲੀ ਟੇਕ-ਆਫ ਅਤੇ ਲੈਂਡ ਕੀਤਾ ਜਾ ਸਕੇ ਅਤੇ ਇਸ ਦੇ ਲਈ ਹਵਾਈ ਅੱਡੇ ਜਿਹੇ ਮੁਸ਼ਕਲ ਅਤੇ ਮਹਿੰਗੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਨਾ ਹੋਵੇ ।
ਲੰਬੇ ਸਮੇਂ ਤੱਕ ਇਸਤੇਮਾਲ ਕਰ ਸਕਦੇ ਹੋ ਇਹ ਇਅਰਫੋਨ, ਮਿਲ ਰਹੀ ਹੈ ਭਾਰੀ ਛੋਟ
NEXT STORY