ਗੈਜੇਟ ਡੈਸਕ - ਗਰਮੀ ਦੇ ਵਧਦੇ ਕਹਿਰ ਦਰਮਿਆਨ ਏਅਰ ਕੰਡੀਸ਼ਨਰ (AC) ਹਰ ਘਰ ਦੀ ਲੋੜ ਬਣ ਗਿਆ ਹੈ, ਪਰ ਤੁਹਾਡੀ ਇਕ ਛੋਟੀ ਜਿਹੀ ਲਾਪਰਵਾਹੀ ਇਸ ਨੂੰ ਖ਼ਤਰਨਾਕ ਬਣਾ ਸਕਦੀ ਹੈ। ਹਾਲ ਹੀ 'ਚ ਗ੍ਰੇਟਰ ਨੋਇਡਾ ਵੈਸਟ ਦੀ ਲਾ ਰੈਜ਼ੀਡੈਂਸ਼ੀਆ ਸੁਸਾਇਟੀ 'ਚ ਇਕ ਫਲੈਟ ਦੀ ਬਾਲਕੋਨੀ 'ਚ ਲੱਗੇ AC ਦੇ ਕੰਪ੍ਰੈਸਰ 'ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ, ਹਾਲਾਂਕਿ ਸਮਾਂ ਰਹਿੰਦੇ ਬਾਹਰ ਨਿਕਲਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਾਹਿਰਾਂ ਅਨੁਸਾਰ, ਅਜਿਹੇ ਹਾਦਸੇ ਤਕਨੀਕੀ ਖ਼ਰਾਬੀ ਨਾਲੋਂ ਜ਼ਿਆਦਾ ਮਨੁੱਖੀ ਲਾਪਰਵਾਹੀ ਕਾਰਨ ਵਾਪਰਦੇ ਹਨ। ਜੇਕਰ ਤੁਸੀਂ ਵੀ AC ਦੀ ਵਰਤੋਂ ਕਰ ਰਹੇ ਹੋ, ਤਾਂ ਇਨ੍ਹਾਂ 5 ਵੱਡੀਆਂ ਗ਼ਲਤੀਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ:
ਸਰਵਿਸਿੰਗ ਨੂੰ ਨਜ਼ਰਅੰਦਾਜ਼ ਕਰਨਾ
- ਸਮੇਂ ਸਿਰ ਸਰਵਿਸ ਨਾ ਕਰਵਾਉਣ ਕਾਰਨ AC 'ਚ ਧੂੜ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਇਸ ਨਾਲ ਓਵਰਹੀਟਿੰਗ ਅਤੇ ਸ਼ਾਰਟ ਸਰਕਟ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।
ਘਟੀਆ ਕੁਆਲਿਟੀ ਦੀ ਵਾਇਰਿੰਗ
- ਨਵਾਂ AC ਲਗਵਾਉਂਦੇ ਸਮੇਂ ਕਦੇ ਵੀ ਲੋਕਲ ਜਾਂ ਘਟੀਆ ਕੁਆਲਿਟੀ ਦੀਆਂ ਤਾਰਾਂ ਦੀ ਵਰਤੋਂ ਨਾ ਕਰੋ। ਸਸਤੀ ਵਾਇਰਿੰਗ ਜਾਂ ਢਿੱਲੇ ਕਨੈਕਸ਼ਨ ਅੱਗ ਲੱਗਣ ਦਾ ਮੁੱਖ ਕਾਰਨ ਬਣਦੇ ਹਨ।
ਲਗਾਤਾਰ ਘੰਟਿਆਂ ਤੱਕ ਵਰਤੋਂ
- ਬਿਨਾਂ ਬ੍ਰੇਕ ਦੇ ਕਈ ਘੰਟਿਆਂ ਤੱਕ ਲਗਾਤਾਰ AC ਚਲਾਉਣ ਨਾਲ ਕੰਪ੍ਰੈਸਰ 'ਤੇ ਦਬਾਅ ਵਧਦਾ ਹੈ। ਇਸ ਨਾਲ ਕੰਪ੍ਰੈਸਰ ਓਵਰਹੀਟ ਹੋ ਕੇ ਅੱਗ ਫੜ ਸਕਦਾ ਹੈ।
ਓਵਰਲੋਡਿਡ ਸਾਕਟ
- ਇਕੋ ਬੋਰਡ 'ਚ ਕਈ ਉੱਚ-ਪਾਵਰ ਵਾਲੇ ਉਪਕਰਣ ਚਲਾਉਣ ਨਾਲ ਸਰਕਟ ਓਵਰਲੋਡ ਹੋ ਜਾਂਦਾ ਹੈ, ਜੋ ਸ਼ਾਰਟ ਸਰਕਟ ਦਾ ਕਾਰਨ ਬਣ ਸਕਦਾ ਹੈ।
ਆਊਟਡੋਰ ਯੂਨਿਟ ਦੇ ਆਲੇ-ਦੁਆਲੇ ਗੰਦਗੀ
- ਅਕਸਰ ਲੋਕ ਆਊਟਡੋਰ ਯੂਨਿਟ ਵੱਲ ਧਿਆਨ ਨਹੀਂ ਦਿੰਦੇ। ਜੇਕਰ ਇਸ ਦੇ ਆਲੇ-ਦੁਆਲੇ ਕੂੜਾ, ਪਲਾਸਟਿਕ ਜਾਂ ਸੁੱਕੇ ਪੱਤੇ ਜਮ੍ਹਾਂ ਹੋਣ, ਤਾਂ ਅੱਗ ਲੱਗਣ ਦੀ ਸੂਰਤ 'ਚ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਨਾ ਸਿਰਫ਼ ਆਪਣੇ AC ਦੀ ਉਮਰ ਵਧਾ ਸਕਦੇ ਹੋ, ਸਗੋਂ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹੋ।
ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਕਿਹੜਾ ਹੈ ਬਿਹਤਰ ! ਖ਼ਰੀਦਣ ਤੋਂ ਪਹਿਲਾਂ ਜਾਣੋ ਕੀਮਤ, ਬਚਤ ਅਤੇ ਫਾਇਦੇ
NEXT STORY