ਜਲੰਧਰ-ਇਕ ਮਾਲਵੇਅਰ ਕਰਕੇ ਐਪਲ ਨੇ ਇੰਪੋਰਟੈਂਟ ਸਿਕਿਓਰਿਟੀ ਅਪਡੇਟ ਪੇਸ਼ ਕੀਤਾ ਹੈ ਅਤੇ ਜੇਕਰ ਤੁਸੀਂ ਆਪਣੇ ਆਈਫੋਨ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਤੁਸੀਂ ਇਸ ਨੂੰ ਛੇਤੀ ਤੋਂ ਛੇਤੀ ਅਪਡੇਟ ਕਰ ਲਵੋ। ਇਹ ਮਾਲਵੇਅਰ ਟੈਕਸਟ ਮੈਸੇਜ, ਈ-ਮੇਲ ਆਦਿ ਨੂੰ ਪੜ੍ਹ ਸਕਦਾ ਹੈ ਅਤੇ ਕਾਲ ਰਿਕਾਰਡ (ਵਟਸਐਪ ਅਤੇ ਵਾਈਬਰ ਕਾਲਸ) ਕਰ ਸਕਦਾ ਹੈ। ਇਸ ਦੇ ਨਾਲ ਹੀ ਲੋਕੇਸ਼ਨ ਅਤੇ ਤੁਹਾਡੇ ਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਨੂੰ ਆਕਟੀਵੇਟ ਕਰ ਸਕਦਾ ਹੈ। ਇਸ ਲਈ ਆਪਣੇ ਆਈਫੋਨ ਨੂੰ 9.3.5 'ਤੇ ਅਪਡੇਟ ਕਰ ਲਵੋ ।
ਇਸ ਦਾ ਮਤਲਬ ਹੈ ਕਿ ਜੇਕਰ ਇਹ ਮਾਲਵੇਅਰ ਤੁਹਾਡੇ ਆਈਫੋਨ ਵਿਚ ਆ ਗਿਆ ਤਾਂ ਹੈਕਰ ਦੇ ਕੋਲ ਤੁਹਾਡੇ ਫੋਨ ਦਾ ਸਾਰਾ ਕੰਟ੍ਰੋਲ ਹੋਵੇਗਾ। ਇਸ ਦਾ ਨਾਮ Trident ਹੈ ਅਤੇ ਮੋਬਾਇਲ ਸਕਿਓਰਿਟੀ ਫਰਮ Lookout ਨੇ ਇਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਆਈ. ਓ. ਐੱਸ. 9 ਵਿਚ ਇਹ ਐਪਲ ਦੇ ਸਕਿਓਰ ਪਲੈਟਫਾਰਮ ਨੂੰ ਬ੍ਰੇਕ ਕਰ ਸਕਦਾ ਹੈ। ਯੂਨੀਵਰਸਿਟੀ ਆਫ ਟੋਰੰਟੋ ਸਿਟੀਜ਼ਨ ਲੈਬ ਦੇ ਮੁਤਾਬਿਕ Trident ਇਕ ਸਪਾਈਵੇਅਰ ਪ੍ਰਾਡਕਟ ਹੈ ਜਿਸ ਨੂੰ ਇਜ਼੍ਰਾਇਲ ਆਧਾਰਿਤ ਸਾਈਬਰ ਵਾਰ ਕੰਪਨੀ ਐੱਨ. ਐੱਸ. ਓ. ਗਰੁੱਪ ਦੁਆਰਾ ਬਣਾਇਆ ਗਿਆ ਹੈ।
ਆਈਫੋਨ ਨੂੰ ਅਪਡੇਟ ਕਰਨ ਲਈ ਫੋਨ ਦੀ ਸੈਟਿੰਗਸ> ਜਨਰਲ > ਅਬਾਊਟ > ਵਰਜ਼ਨ ਵਿਚ ਜਾ ਕੇ ਆਈ. ਓ. ਐੱਸ. ਵਰਜ਼ਨ ਨੂੰ ਚੈੱਕ ਕਰੋ ਅਤੇ ਨਵੇਂ ਵਰਜ਼ਨ ਨੂੰ ਅਪੇਡਟ ਕਰ ਲਵੋ।
4GB ਰੈਮ ਅਤੇ 13MP ਕੈਮਰੇ ਦੇ ਨਾਲ ਲਾਂਚ ਹੋਇਆ Auxus 4X ਸਮਾਰਟਫੋਨ
NEXT STORY