ਗੈਜੇਟ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਵੀਡੀਓ ਪਲੇਟਫਾਰਮ YouTube ਨੇ ਇਕ ਬਹੁਤ ਵੱਡਾ ਫੀਚਰ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਐਲਾਨ ਐਲਨ ਮਸਕ ਮਹੀਨਿਆਂ ਪਹਿਲਾਂ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ਲਈ ਕਰ ਚੁੱਕੇ ਸਨ। Google ਦੀ ਮਲਕੀਅਤ ਵਾਲੀ ਇਹ ਕੰਪਨੀ ਹੁਣ "Your Custom Feed" ਨਾਮ ਦਾ ਫੀਚਰ ਟੈਸਟ ਕਰ ਰਹੀ ਹੈ, ਜੋ ਯੂਜ਼ਰ ਅਨੁਭਵ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਯੂਜ਼ਰ ਆਪਣੀ YouTube ਫੀਡ ਆਪ ਬਣਾਉਣਗੇ
YouTube ਹੁਣ ਯੂਜ਼ਰਾਂ ਨੂੰ ਇਹ ਤਾਕਤ ਦੇ ਰਿਹਾ ਹੈ ਕਿ ਉਹ ਆਪਣੇ ਹੋਮ ਫੀਡ 'ਤੇ ਕੀ ਦੇਖਣਾ ਚਾਹੁੰਦੇ ਹਨ, ਇਹ ਖੁਦ ਤੈਅ ਕਰ ਸਕਣ। ਨਵੇਂ ਫੀਚਰ 'Your Custom Feed' ਦੀ ਮਦਦ ਨਾਲ ਯੂਜ਼ਰ ਸਿਰਫ਼ ਇਕ ਛੋਟਾ ਜਿਹਾ ਪ੍ਰੌਂਪਟ ਟਾਈਪ ਕਰਨਗੇ ਅਤੇ YouTube ਉਸੇ ਮੁਤਾਬਕ ਵੀਡੀਓਜ਼ ਸੁਝਾਏਗਾ।
ਉਦਾਹਰਣ ਲਈ, ਜੇ ਕੋਈ ਯੂਜ਼ਰ ਪ੍ਰੌਂਪਟ ਦੇਵੇ,“ਮੈਨੂੰ ਤਕਨਾਲੋਜੀ ਅਤੇ ਸਪੇਸ ਨਾਲ ਸੰਬੰਧਿਤ ਵੀਡੀਓਜ਼ ਚਾਹੀਦੇ ਹਨ ਤਾਂ YouTube ਦੀ AI ਉਸ ਦੇ ਹੋਮ ਫੀਡ 'ਤੇ ਉਹੀ ਕਿਸਮ ਦਾ ਕਨਟੈਂਟ ਦਿਖਾਏਗੀ।'' Google ਨੇ ਇਹ ਕਦਮ ਜਨਰੇਟਿਵ AI ਦੇ ਵੱਧਦੇ ਪ੍ਰਭਾਵ ਅਤੇ ਪਰਸਨਲਾਈਜ਼ੇਸ਼ਨ ਦੀ ਮੰਗ ਦੇ ਮੱਦੇਨਜ਼ਰ ਚੁੱਕਿਆ ਹੈ।
ਇਹ ਵੀ ਪੜ੍ਹੋ : ਬਹੁਤ ਕਮਜ਼ੋਰ ਹੈ Modern Internet, ਛੋਟੀ ਜਿਹੀ ਗਲਤੀ ਨਾਲ ਠੱਪ ਪੈ ਜਾਂਦੀਆਂ ਹਨ ਦੁਨੀਆ ਭਰ ਦੀਆਂ ਵੈੱਬਸਾਈਟਾਂ
ਕਸਟਮ ਫੀਡ ਮਿਲੇਗੀ ਕਿਵੇਂ?
ਜਿਹੜੇ ਯੂਜ਼ਰਾਂ ਲਈ ਇਹ ਫੀਚਰ ਉਪਲੱਬਧ ਹੈ, ਉਨ੍ਹਾਂ ਨੂੰ ਐਪ ਖੋਲ੍ਹਦੇ ਹੀ Home ਬਟਨ ਦੇ ਬਿਲਕੁਲ ਨਾਲ 'Your Custom Feed' ਦਾ ਨਵਾਂ ਆਪਸ਼ਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਕੇ ਯੂਜ਼ਰ ਆਪਣੀ ਪਸੰਦੀਦਾ ਵੀਡੀਓ ਕੈਟੇਗਰੀ ਲਿਖ ਸਕਦੇ ਹਨ। AI ਨੂੰ ਦੱਸ ਸਕਦੇ ਹਨ ਕਿ ਉਹ ਕੀ ਦੇਖਣਾ ਚਾਹੁੰਦੇ ਹਨ। ਫੀਡ 'ਤੇ ਆਉਣ ਵਾਲੇ ਕਨਟੈਂਟ 'ਤੇ ਪੂਰਾ ਕੰਟਰੋਲ ਲੈ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਯੂਜ਼ਰਸ ਨੂੰ ਉਨ੍ਹਾਂ ਦੇ ਸੁਝਾਏ ਗਏ ਕੰਟੈਂਟ 'ਤੇ ਜ਼ਿਆਦਾ ਕੰਟਰੋਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
YouTube ਨੇ ਐਲਨ ਮਸਕ ਨੂੰ ਦਿੱਤੀ ਟੱਕਰ?
ਕਈ ਲੋਕਾਂ ਨੂੰ ਇਹ ਫੀਚਰ ਜਾਣ–ਪਛਾਣ ਵਾਲਾ ਲੱਗ ਸਕਦਾ ਹੈ, ਕਿਉਂਕਿ ਐਲਨ ਮਸਕ ਵੀ X ਲਈ ਇਸੇ ਤਰ੍ਹਾਂ ਦੀ AI–ਬੇਸਡ ਫੀਡ ਦਾ ਵਾਅਦਾ ਕਰ ਚੁੱਕੇ ਹਨ। ਮਸਕ ਨੇ ਕਿਹਾ ਸੀ ਕਿ ਉਨ੍ਹਾਂ ਦਾ AI ਮਾਡਲ Grok ਜਲਦੀ X ਦੇ ਡਿਫਾਲਟ ਐਲਗੋਰਿਥਮ ਨੂੰ ਰਿਪਲੇਸ ਕਰੇਗਾ, ਜਿਸ ਨਾਲ ਯੂਜ਼ਰ AI ਨੂੰ ਦੱਸ ਕੇ ਆਪਣੀ ਫੀਡ ਤਿਆਰ ਕਰ ਸਕਣਗੇ। ਪਰ YouTube ਨੇ ਇਸ ਮੈਦਾਨ 'ਚ ਪਹਿਲਾਂ ਕਦਮ ਰੱਖ ਕੇ ਮਸਕ ਤੋਂ ਪਹਿਲਾਂ ਇਹ ਫੀਚਰ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
12000mAh ਦੀ ਬੈਟਰੀ ਤੇ 12 ਇੰਚ ਦੀ ਡਿਸਪਲੇਅ, ਆ ਗਏ POCO ਦੇ ਦੋ ਪਾਵਰਫੁਲ ਟੈਬਲੇਟ
NEXT STORY