ਗੈਜੇਟ ਡੈਸਕ- YouTube ਲਗਾਤਾਰ ਆਪਣੇ Shorts ਪਲੇਟਫਾਰਮ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਕ੍ਰਿਏਟਰ ਹੋਰ ਵੀ ਦਿਲਚਸਪ ਅਤੇ ਇੰਟਰਐਕਟਿਵ ਸ਼ਾਰਟ-ਫਾਰਮ ਵੀਡੀਓ ਬਣਾ ਸਕਣ। ਸੋਸ਼ਲ ਮੀਡੀਆ ਯੂਜ਼ਰਜ਼ ਦਾ ਧਿਆਨ ਸੀਮਤ ਹੁੰਦਾ ਜਾ ਰਿਹਾ ਹੈ, ਇਸ ਲਈ ਯੂਟਿਊਬ ਹੁਣ ਗੂਗਲ ਦੀ ਡੀਪਮਾਈਂਡ ਤਕਨਾਲੋਜੀ 'ਤੇ ਅਧਾਰਤ ਨਵੇਂ ਏਆਈ-ਅਧਾਰਤ ਟੂਲ ਪੇਸ਼ ਕਰ ਰਿਹਾ ਹੈ। ਇਹ ਟੂਲਸ ਕ੍ਰਿਏਟਰਾਂ ਨੂੰ ਆਪਣੀ ਕ੍ਰਿਏਟੀਵਿਟੀ ਹੋਰ ਬਿਹਤਰ ਤਰੀਕੇ ਨਾਲ ਪੇਸ਼ ਕਰਨ ਦਾ ਮੌਕਾ ਦੇਣਗੇ।
ਪਹਿਲਾਂ YouTube ਨੇ Veo ਲਾਂਚ ਕੀਤਾ, ਜੋ ਯੂਜ਼ਰਜ਼ ਨੂੰ ਸਿਰਫ ਟੈਕਸਟ ਪ੍ਰੋਮਪਟ ਦੇ ਕੇ ਗਰੀਨ ਸਕਰੀਨ ਬੈਕਗ੍ਰਾਊਂਡ ਜੋੜਨ ਦੀ ਸਹੂਲਤ ਦਿੰਦਾ ਸੀ। ਹੁਣ ਇਸਦਾ ਨਵਾਂ ਵਰਜ਼ਨ Veo 2 ਪੇਸ਼ ਕੀਤਾ ਗਿਆ ਹੈ, ਜਿਸ ਨਾਲ ਯੂਜ਼ਰਜ਼ ਸਿਰਫ ਟੈਕਸਟ ਲਿਖ ਕੇ 6 ਸਕਿੰਟਾਂ ਦੇ ਸਟੈਂਡਅਲੋਨ ਵੀਡੀਓ ਕਲਿੱਪ ਜਨਰੇਟ ਕਰ ਸਕਦੇ ਹਨ। ਇਨ੍ਹਾਂ ਵੀਡੀਓ 'ਤੇ SynthID ਵਾਟਰਮਾਰਕ ਰਹੇਗਾ ਅਤੇ ਸਾਫ ਤੌਰ 'ਤੇ ਦੱਸਿਆ ਜਾਵੇਗਾ ਕਿ ਇਹ ਏਆਈ ਨਾਲ ਬਣਾਏ ਗਏ ਹਨ। ਜੇਕਰ ਤੁਸੀਂ ਯੂਟਿਊਬ 'ਤੇ ਕ੍ਰਿਏਟਰ ਹੋ ਜਾਂ ਅਜੇ ਸ਼ੁਰੂਆਤ ਕਰ ਰਹੇ ਹੋ ਤਾਂ ਜਾਣੋ Shorts 'ਚ ਆਉਣ ਵਾਲੇ ਇਹ 5 ਵੱਡੇ ਫੀਚਰਜ਼...
ਇੰਪਰੂਵਡ ਵੀਡੀਓ ਐਡਿਟਰ
- ਹੁਣ Shorts ਦੇ ਇਨ-ਐਪ ਐਡਿਟਰ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਹੈ। ਤੁਸੀਂ ਵੀਡੀਓ ਕਲਿੱਪਸ ਦੇ ਟਾਈਮ ਐਡਿਟ ਕਰ ਸਕਦੇ ਹਨ, ਮਿਊਜ਼ਿਕ ਜਾਂ ਟਾਈਮ-ਟੈਕਸਟ ਜੋੜ ਸਕਦੇ ਹਨ, ਕਲਿੱਪਸ ਨੂੰ ਰੀ-ਅਰੇਂਜ ਜਾਂ ਡਿਲੀਟ ਕਰ ਸਕਦੇ ਹਨ, ਉਹ ਵੀ ਐਪ ਦੇ ਅੰਦਰ ਹੀ।
ਮਿਊਜ਼ਿਕ ਦੇ ਨਾਲ ਆਟੋਮੈਟਿਕ ਕਲਿੱਪ ਅਲਾਈਨਮੈਂਟ
- ਹੁਣ ਵੀਡੀਓ ਕਲਿੱਪਸ ਨੂੰ ਮਿਊਜ਼ਿਕ ਦੇ ਬੀਟਸ ਦੇ ਨਾਲ ਆਪਣੇ-ਆਪ ਸਿੰਕ ਕੀਤਾ ਜਾ ਸਕਦਾ ਹੈ, ਬਿਨਾਂ ਮੈਨੁਅਲ ਐਡਿਟਿੰਗ ਦੇ। ਇਸ ਨਾਲ ਕੰਟੈਂਟ ਜ਼ਿਆਦਾ ਪ੍ਰੋਫੈਸ਼ਨਲ ਅਤੇ ਅੰਗੇਜ਼ਿੰਗ ਲੱਗੇਗਾ।
ਟੈਂਪਲੇਟਸ 'ਚ ਫੋਟੋ ਦਾ ਇਸਤੇਮਾਲ
- ਹੁਣ ਤੁਸੀਂ ਆਪਣੀ ਗੈਲਰੀ 'ਚੋਂ ਫੋਟੋ ਚੁਣ ਕੇ ਉਨ੍ਹਾਂ ਨੂੰ ਸ਼ਾਰਟਸ ਟੈਂਪਲੇਟਸ 'ਚ ਇਸਤੇਮਾਲ ਕਰ ਸਕਦੇ ਹੋ। ਇਸਦੇ ਨਾਲ ਹੀ ਨਵੇਂ ਇਫੈਕਟਸ ਵੀ ਜੋੜੇ ਗਏ ਹਨ ਅਤੇ ਜਦੋਂ ਤੁਸੀਂ ਕਿਸੇ ਸ਼ਾਰਟਸ ਟੈਂਪਲੇਟ ਦਾ ਇਸਤੇਮਾਲ ਕਰਦੇ ਹੋ ਤਾਂ ਓਰੀਜਨਲ ਕ੍ਰਿਏਟਰ ਨੂੰ ਆਟੋਮੈਟਿਕ ਕ੍ਰੈਡਿਟ ਦਿੱਤਾ ਜਾਵੇਗਾ।
ਇਮੇਜ ਸਟਿਕਰਸ
- ਹੁਣ ਤੁਸੀਂ ਸ਼ਾਰਟਸ 'ਚ ਆਪਣੀ ਪਰਸਨੈਲਿਟੀ ਦਿਖਾਉਣ ਲਈ ਨਵੀਂ ਇਮੇਜ ਸਟਿਕਰਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਵੀਡੀਓ ਨੂੰ ਹੋਰ ਵੀ ਜ਼ਿਆਦਾ ਇੰਟਰੈਕਟਿਵ ਅਤੇ ਐਂਟਰਟੇਨਿੰਗ ਬਣਾਉਣਗੇ।
AI ਸਟਿਕਰਸ
- ਸਿਰਫ ਇਕ ਸਿੰਪਲ ਟੈਕਸਟ ਪ੍ਰੋਮਪਟ ਟਾਈਪ ਕਰੋ ਅਤੇ ਯੂਟਿਊਬ ਤੁਹਾਨੂੰ ਏਆਈ ਜਨਰੇਟਿਡ ਯੂਨੀਕ ਸਟਿਕਰਸ ਦੇਵੇਗਾ, ਜਿਨ੍ਹਾਂ ਨੂੰ ਤੁਸੀਂ ਆਪਣੇ ਸ਼ਾਰਟਸ 'ਚ ਸ਼ਾਮਲ ਕਰ ਸਕਦੇ ਹੋ। ਇਹ ਵੀਡੀਓ ਨੂੰ ਯੂਨੀਕ ਅਤੇ ਟ੍ਰੈਂਡੀ ਬਣਾਉਣ 'ਚ ਮਦਦ ਕਰਨਗੇ।
BSNL ਨੇ ਬਾਕੀ ਟੈਲੀਕਾਮ ਕੰਪਨੀਆਂ ਦੀ ਵਧਾਈ ਚਿੰਤਾ! 28 ਦਿਨਾਂ ਦੀ ਵੈਲੀਡਿਟੀ ਸਿਰਫ ...
NEXT STORY