ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਨ ਮੋਬਾਇਲ ਨੇ Cinemax 4G ਹੈਂਡਸੈੱਟ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 6,390 ਰੁਪਏ ਹੈ। ਇਹ ਫੋਨ ਸ਼ੈਂਪੇਨ ਅਤੇ ਰੋਜ਼ ਗੋਲਡ ਕਲਰ ਵੇਰਿਅੰਟ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਫੋਨ ਨਾਲ ਫ੍ਰੀ ਪ੍ਰੋਟੈਕਸ਼ਨ ਕਿਟ ਅਤੇ ਵਰਟਾਈਮ ਸਕਰੀਨ ਰਿਪਲਸੇਮੈਂਟ ਦੇ ਰਿਹਾ ਹੈ। ਇਹ ਰਿਪਲੇਸਮੈਂਟ ਪਹਿਲੇ 6 ਮਹੀਨੇ ਲਈ ਜ਼ਾਇਜ਼ ਹੋਵੇਗਾ। ਇਸ ਫੋਨ 'ਚ ਕੰਪਨੀ ਨੇ ਗੇਮਸ, ਸਾਵਨ, ਜ਼ੈੱਨ, ਕੇਅਰ ਅਤੇ ਜ਼ੈੱਨ ਸਟੋਰ ਸਮੇਤ ਕਈ ਐਪਸ ਪ੍ਰੀ-ਲੋਡ ਦੀ ਹੋਈ ਹੈ ਤਾਂ ਤੁਹਾਨੂੰ ਇਸ ਫੋਨ ਦੇ ਫੀਚਰਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹਾਂ।
Zen Cinemax 4G ਦੇ ਫੀਚਰਸ -
ਇਸ ਫੋਨ 'ਚ 5.5 ਇੰਚ ਦਾ FWVGA ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਡ-ਕੋਰ ਪ੍ਰੋਸੈਸਰ ਅਤੇ 2ਜੀਬੀ ਰੈਮ ਨਾਲ ਲੈਸ ਹੈ। ਨਾਲ ਹੀ ਇਹ 47 VoLTE ਸਪੋਰਟ ਕਰਦਾ ਹੈ। ਇਸ 'ਚ 16ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ ਵਧਾਇਆ ਜਾ ਸਕਦਾ ਹੈ। ਇਸ ਡਿਵਾਈਸ 'ਚ ਸਵਾਲੇਖ ਕੀਬੋਰਡ ਪ੍ਰੀ-ਇੰਸਟਾਲਡ ਹੈ। ਨਾਲ ਹੀ ਇਹ 22 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਵੀ ਕਰਦਾ ਹੈ। ਇਸ 'ਚ ਹਿੰਦੀ, ਪੰਜਾਬੀ, ਉਰਦੂ, ਗੁਜਰਾਤੀ, ਤੇਲਗੂ, ਮਰਾਠੀ ਸ਼ਾਮਲ ਭਾਸ਼ਾਵਾਂ ਹਨ। ਇਸ ਕੀਬੋਰਡ 'ਚ ਲਾਕ ਫੀਚਰ ਦਿੱਤਾ ਗਿਆ ਹੈ, ਜਿਸ ਦੇ ਚੱਲਦੇ ਯੂਜ਼ਰਸ ਆਪਣੇ ਪਸੰਦ ਦੀ ਭਾਸ਼ਾ ਨੂੰ ਚੁਣ ਸਕਦੇ ਹੋ।
ਫੋਟੋਗ੍ਰਾਫੀ ਲਈ ਇਸ 'ਚ 5 ਐੱਮ. ਪੀ. ਦਾ ਏ. ਐੱਫ ਰਿਅਰ ਕੈਮਰਾ ਅਤੇ 5 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 2900 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 30 ਘੰਟੇ ਦਾ ਸਟੈਂਡਬਾਏ ਟਾਈਮ ਦਿੰਦੀ ਹੈ। ਕਨੈਕਟੀਵਿਟੀ ਲਈ ਇਸ 'ਚ 4ਜੀ, ਵਾਈ-ਫਾਈ ਅਤੇ ਬਲੂਟੁਥ ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਫੋਨ ਜਿਓ ਦੇ ਹੈਪੀ ਨਿਊ ਈਅਰ ਆਫਰ ਨਾਲ ਆਉਂਦਾ ਹੈ। ਜਿਸ ਦੇ ਤਹਿਤ ਯੂਜ਼ਰਸ 31 ਮਾਰਚ 2017 ਤੱਕ ਇੰਟਰਨੈੱਟ ਡਾਟਾ, ਵਾਇਸ ਕਾਲ ਅਤੇ ਐੱਸ. ਐੱਮ. ਐੱਸ. ਸਮੇਤ ਕਈ ਸੁਵਿਧਾਵਾਂ ਫ੍ਰੀ ਦਿੱਤੀਆਂ ਜਾਣਗੀਆਂ।
ਹੁਣ ਵਟਸਐਪ ਸਟੇਟਸ 'ਤੇ ਵੀ ਕਰ ਸਕੋਗੇ ਕੁਮੈਂਟ
NEXT STORY