ਜਲੰਧਰ- ਪਿਛਲੇ ਮਹੀਨੇ ਭਾਰਤ 'ਚ Zopo Color M5 ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ Zopo Speed X ਹੈਂਡਸੇਟ ਪੇਸ਼ ਕੀਤਾ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸਿਅਤ ਆਰਟੀਫਿਸ਼ਿਅਲ ਇੰਟੈਲੀਜੇਂਸ ਅਧਾਰਿਤ ਚੈਟਬਾਟ ਨਿੱਕੀ ਹੈ ਜਿਸ ਦੀ ਮਦਦ ਨਾਲ ਜ਼ੋਪੋ ਸਪੀਡ ਐਕਸ 'ਤੇ ਕਈ ਕਿਸਮ ਦੇ ਟਾਸਕ ਕੀਤੇ ਜਾ ਸਕਣਗੇ। ਹੈਂਡਸੈੱਟ ਨੂੰ ਰਾਇਲ ਗੋਲਡ, ਚਾਰਕਾਲ ਬਲੈਕ, ਆਰਚਿਡ ਗੋਲਡ ਅਤੇ ਸਪੇਸ ਗਰੇ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ। ਅਜੇ ਇਸ ਦੀ ਉਪਲੱਬਧਤਾ ਅਤੇ ਕੀਮਤ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਊਲ ਸਿਮ ਜ਼ੋਪੋ ਸਪੀਡ ਐਕਸ 'ਚ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਹੈ। ਇਸ 'ਚ 5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਡਿਸਪਲੇ ਪਿਕਸਲ ਡੇਨਸਿਟੀ ਹੈ 441 ਪਿਕਸਲ ਪ੍ਰਤੀ ਇੰਚ। ਸਮਾਰਟਫੋਨ 'ਚ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ6753 ਪ੍ਰੋਸੇਸਰ ਦੇ ਨਾਲ 3 ਜੀ. ਬੀ ਰੈਮ ਦਿੱਤੀ ਗਈ ਹੈ। Zopo Speed X ਦੇ ਪਿਛਲੇ ਹਿੱਸੇ 'ਤੇ ਦੋ ਕੈਮਰੇ ਦਿੱਤੇ ਗਏ ਹਨ। ਇਕ ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਦੂੱਜਾ 2 ਮੈਗਾਪਿਕਸਲ ਦਾ ਹੈ। ਘੱਟ ਰੈਜ਼ੋਲਿਊਸ਼ਨ ਵਾਲਾ ਸੇਂਸਰ ਡੈਪਥ ਆਫ ਫੀਲਡ ਨੂੰ ਕੈਪਚਰ ਕਰੇਗਾ। ਫ੍ਰੰਟ ਪੈਨਲ 'ਤੇ 13 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਐੱਫ/2.0 ਅਪਰਚਰ ਵਾਲੇ ਇਸ ਸੈਂਸਰ ਦੇ ਨਾਲ ਸਾਫਟ ਲਾਈਟ ਐੱਲ. ਈ. ਡੀ ਫਲੈਸ਼ ਸਪੋਰਟ ਮੌਜੂਦ ਹੈ।
Zopo Speed X ਦੀ ਇਨਬਿਲਟ ਸਟੋਰੇਜ 32 ਜੀ. ਬੀ ਹੈ ਅਤੇ ਜ਼ਰੂਰਤ ਪੈਣ 'ਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਸਕਦੇ ਹੋ। ਕਨੈੱਕਟੀਵਿਟੀ ਫੀਚਰ 4ਜੀ ਵੀ. ਓ. ਐੱਲ .ਟੀ. ਈ., ਬਲੂਟੁੱਥ 4.0, ਵਾਈ-ਫਾਈ 802.11 ਏ/ਬੀ/ਜੀ/ਐੱਨ, ਐੱਫ.ਐੱਮ ਰੇਡੀਓ, ਜੀ. ਪੀ. ਐੱਸ/ ਏ-ਜੀ. ਪੀ. ਐੱਸ ਅਤੇ ਮਾਇਕੋ-ਯੂ. ਐੱਸ. ਬੀ ਸ਼ਾਮਿਲ ਹਨ। ਜ਼ੋਪੋ ਸਪੀਡ ਐਕਸ 'ਚ 2680 ਐੱਮ. ਏ. ਐੱਚ ਦੀ ਬੈਟਰੀ ਹੈ। ਇਸ ਦੀ ਮੋਟਾਈ 8.1 ਮਿਲੀਮੀਟਰ ਹੈ ਅਤੇ ਭਾਰ 131 ਗਰਾਮ।
ਜੋਪੋ ਦੇ ਨਵੇਂ ਸਪੀਡ ਐਕਸ 'ਚ ਪਿਛਲੇ ਹਿੱਸੇ 'ਤੇ ਇੱਕ ਫਿੰਗਰਪ੍ਰਿੰਟ ਸੈਂਸਰ ਵੀ ਹੈ। ਸਮਾਰਟਫੋਨ 'ਚ ਐਕਸਲੇਰੋਮੀਟਰ, ਏਬਿਅੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਦਿੱਤੇ ਗਏ ਹਨ।
ਫਰੀ 'ਚ ਮਿਲ ਰਹੀਆਂ ਹਨ ਆਈਫੋਨ ਦੀਆਂ ਸਭ ਤੋਂ ਬਿਹਤਰੀਨ ਪੇਡ ਐਪਸ !
NEXT STORY