ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਸਰਹੱਦੀ ਖੇਤਰ ਦੇ ਪਿੰਡਾਂ 'ਚ ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜਜ ਅਤੇ ਪੁਲਸ ਦੀ ਸਾਂਝੀ ਟੀਮ ਵਲੋਂ ਰਮਦਾਸ ਦੇ ਨਜ਼ਦੀਕ ਪਿੰਡ ਮਿਸ਼ਰੀ ਦੇ ਜੰਗਲ 'ਚ ਨਜਾਇਜ਼ 1500 ਲਿਟਰ ਲਾਹਣ ਬਰਾਮਦ ਕੀਤੀ ਗਈ। ਆਰਕੇ ਇੰਟਰਪ੍ਰਾਈਜਜ ਦੇ ਜੀਐੱਮ ਗੁਰਪ੍ਰੀਤ ਸਿੰਘ ਗੋਪੀ ਉਪਲ ਨੇ ਦੱਸਿਆ ਕਿ ਈਟੀਓ ਐਕਸਾਈਜ਼ ਲਲਿਤ ਕੁਮਾਰ, ਇੰਸਪੈਕਟਰ ਜਗਦੀਪ ਕੌਰ, ਏ. ਐੱਸ. ਆਈ. ਬਿਕਰਮ ਸਿੰਘ,ਥਾਣੇਦਾਰ ਮੁਖਤਾਰ ਸਿੰਘ, ਸਰਕਲ ਇੰਚਾਰਜ ਪਰਮਜੀਤ ਪੰਮਾ ਦੀ ਅਗਵਾਈ ਹੇਠ ਪਿੰਡ ਮਿਸ਼ਰੀ ਨਜ਼ਦੀਕ ਰਮਦਾਸ ਦੇ ਜੰਗਲ ਚ ਮਿਲੀ ਕਿਸੇ ਗੁਪਤ ਸੂਚਨਾ ਦੇ ਅਧਾਰ 'ਤੇ ਰੇਡ ਟੀਮ ਵਲੋ ਛਾਪਾਮਾਰੀ ਕੀਤੀ ਗਈ।
ਇਸ ਦੌਰਾਨ 8 ਵੱਡੇ ਲੋਹੇ ਦੇ ਡਰੰਮਾਂ 'ਚ 1500 ਲਿਟਰ ਲਾਹਣ ਬਰਾਮਦ ਹੋਈ। ਦੋਸ਼ੀ ਖ਼ਿਲਾਫ਼ ਸੰਬੰਧਤ ਥਾਣਾ ਵਿਚ ਐਕਸਾਈਜ਼ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਥਾਣੇਦਾਰ ਭੁਪਿੰਦਰ ਸਿੰਘ, ਥਾਣੇਦਾਰ ਕਰਣ ਸਿੰਘ, ਥਾਣੇਦਾਰ ਸੰਤੋਖ ਸਿੰਘ,ਹੋਲਦਾਰ ਬਿਕਰਮ ਸਿੰਘ ,ਹੋਲਦਾਰ ਪ੍ਰੇਮ ਸਿੰਘ, ਸਰਕਲ ਇੰਚਾਰਜ ਰਵੀ ਸ਼ਰਮਾ,ਇੰਚਾਰਜ ਦਿਆਲ ਸਿੰਘ,ਗੁਰਪ੍ਰੀਤ ਸਿੰਘ ,ਜਸਕਰਨ ਸਿੰਘ, ਮਾਣਾ, ਸਾਬਾ,ਪੰਡਿਤ, ਨਿੰਮਾ ਆਦਿ ਹਾਜ਼ਰ ਸਨ।
ਨਗਰ ਨਿਗਮ ਨੇ ਬਟਾਲਾ ’ਚ ਸਾਫ-ਸਫਾਈ ਰੱਖਣ ਲਈ ਅਪਣਾਇਆ ਸਖ਼ਤ ਰੁਖ਼, 5 ਦੁਕਾਨਦਾਰਾਂ ਦੇ ਕੱਟੇ ਚਲਾਨ
NEXT STORY