ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਸਰਹੱਦੀ ਖੇਤਰ ਦੇ ਪਿੰਡਾਂ 'ਚ ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜਜ ਅਤੇ ਪੁਲਸ ਦੀ ਸਾਂਝੀ ਟੀਮ ਵਲੋ ਜੰਗਲ ਨੁਮਾ ਜਗ੍ਹਾ 'ਚੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਗਈ। ਆਰਕੇ ਇੰਟਰਪ੍ਰਾਈਜਜ ਦੇ ਜੀਐੱਮ ਗੁਰਪ੍ਰੀਤ ਸਿੰਘ ਗੋਪੀ ਉਪਲ ਨੇ ਦੱਸਿਆ, ਈਟੀਓ ਐਕਸਾਈਜ਼ ਲਲਿਤ ਕੁਮਾਰ , ਇੰਸਪੈਕਟਰ ਜਗਦੀਪ ਕੌਰ ,ਏ. ਐੱਸ. ਆਈ. ਬਿਕਰਮ ਸਿੰਘ, ਐੱਸ.ਐਚ. ਓ. ਲੋਪੋਕੇ ਹਿਮਾਂਸ਼ੂ ਭਗਤ, ਥਾਣੇਦਾਰ ਮੁਖਤਾਰ ਸਿੰਘ, ਸਰਕਲ ਇੰਚਾਰਜ ਪਰਮਜੀਤ ਪੰਮਾ ਦੀ ਅਗਵਾਈ ਹੇਠ ਪਿੰਡ ਛੀਡਲਾ ਵਾਲਾ ਨਜ਼ਦੀਕ ਜੰਗਲ 'ਚ ਮਿਲੀ ਕਿਸੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਦਿਆਂ ਪਲਾਸਟਿਕ ਦੇ 45 ਛੋਟੇ ਡਰਮਾ ਵਿਚ ਮੌਜੂਦ 5400 ਲਿਟਰ ਲਾਹਣ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ।
ਇਸ ਸੰਬੰਧ ਵਿਚ ਅਣਪਛਾਤੇ ਦੋਸ਼ੀਆ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਥਾਣੇਦਾਰ ਭੁਪਿੰਦਰ ਸਿੰਘ, ਥਾਣੇਦਾਰ ਕਰਣ ਸਿੰਘ, ਥਾਣੇਦਾਰ ਸੰਤੋਖ ਸਿੰਘ,ਹੋਲਦਾਰ ਬਿਕਰਮ ਸਿੰਘ , ਸਰਕਲ ਇੰਚਾਰਜ ਰਵੀ ਸ਼ਰਮਾ,ਇੰਚਾਰਜ ਦਿਆਲ ਸਿੰਘ,ਗੁਰਪ੍ਰੀਤ ਸਿੰਘ ,ਜਸਕਰਨ ਸਿੰਘ,ਮਾਣਾ ,ਸਾਬਾ,ਪੰਡਿਤ, ਨਿੰਮਾ ਆਦਿ ਹਾਜ਼ਰ ਸਨ।
ਪੰਜਾਬ ਦੇ ਇਸ ਸਰਹੱਦੀ ਪਿੰਡ 'ਚ ਜਾਰੀ ਹੋਏ ਵੱਡੇ ਹੁਕਮ, ਲੱਗੀਆਂ ਵੱਡੀਆਂ ਪਾਬੰਦੀਆਂ
NEXT STORY